FacebookTwitterg+Mail

#MeToo 'ਤੇ ਇਕਜੁੱਟ ਹੋ ਕੇ ਪੀ. ਐੱਮ. ਮੋਦੀ ਨੂੰ ਮਿਲੇ ਫਿਲਮ ਨਿਰਮਾਤਾ

aamir khan
25 October, 2018 07:07:36 PM

ਮੁੰਬਈ (ਬਿਊਰੋ)— ਦੁਨੀਆ ਦੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਬਾਲੀਵੁੱਡ 'ਚ ਸਾਲਾਨਾ 1000 ਤੋਂ ਵਧ ਫਿਲਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਕਈ ਫਿਲਮਾਂ ਨੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਈ ਅਤੇ ਕਈ ਫਿਲਮਾਂ ਦੀ ਸਫਲਤਾ ਇਸ ਦੀ ਗਵਾਹੀ ਹੈ। ਭਾਰਤੀ ਫਿਲਮ ਇੰਡਸਟਰੀ 'ਚ ਆਰਥਿਕ ਰੂਪ ਨਾਲ ਦੇਸ਼ ਦੇ ਮੁੱਖ ਨਿਰਮਾਤਾ ਰਿਤੇਸ਼ ਸਿਧਵਾਨੀ, ਰਾਜ ਕੁਮਾਰ ਹਿਰਾਨੀ, ਆਨੰਦ ਐੱਲ ਰਾਏ, ਸਿਧਾਰਥ ਰਾਏ ਕਪੂਰ ਅਤੇ ਮਹਾਵੀਰ ਜੈਨ ਨਾਲ ਆਮਿਰ ਖਾਨ ਨੇ ਯੋਗਦਾਨ ਦਿੱਤਾ ਹੈ। ਇਸ ਮੀਟਿੰਗ 'ਚ ਸ਼ਾਮਲ ਹੋਣ ਵਾਲੇ ਆਮਿਰ ਸਿਰਫ ਇਕ ਅਜਿਹੇ ਅਭਿਨੇਤਾ ਹਨ ਜੋ ਮੰਗਲਵਾਰ ਦੁਪਹਿਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵਿਸ਼ੇਸ਼ ਤੌਰ 'ਤੇ ਦਿੱਲੀ ਆਏ ਸਨ।

Punjabi Bollywood Tadkaਮੰਗਲਵਾਰ ਦੁਪਹਿਰ 4 ਵਜੇ ਨਰਿੰਦਰ ਮੋਦੀ ਨਾਲ ਕੀਤੀ ਗਈ ਇਸ ਖਾਸ ਮੁਲਾਕਾਤ 'ਚ ਮਹਾਵੀਰ ਜੈਨ ਦੀ ਮਦਦ ਨਾਲ ਫਿਲਮ ਨਿਰਮਾਤਾ ਰਿਤੇਸ਼ ਸਿਧਵਾਨੀ ਨੇ ਪ੍ਰਧਾਨ ਮੰਤਰੀ ਨੂੰ ਲਈ ਇਹ ਵਿਚਾਰ ਪੇਸ਼ ਕੀਤਾ ਸੀ। ਬੈਠਕ ਦੇ ਏਜੰਡੇ 'ਤੇ ਚਰਚਾ ਕਰਨ ਲਈ ਫਿਲਮ ਨਿਰਮਾਤਾ ਅਤੇ ਅਭਿਨੇਤਾ ਆਮਿਰ ਖਾਨ ਇਕ ਰਾਤ ਪਹਿਲਾਂ ਦਿੱਲੀ ਪਹੁੰਚ ਗਏ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ ਅਤੇ ਬੁੱਧਵਾਰ ਸਵੇਰੇ ਬੈਠਕ ਤੋਂ ਬਾਅਦ ਵਾਪਸ ਪਰਤੇ।

Punjabi Bollywood Tadka
ਸੂਤਰਾਂ ਦੀ ਮੰਨੀਏ ਤਾਂ ਬੈਠਕ ਦਾ ਮੁੱਖ ਉਦੇਸ਼ ਦੇਸ਼ 'ਚ ਚੱਲ ਰਹੇ ਮੀ ਟੂ ਅਭਿਆਨ ਅਤੇ ਹਿੰਦੀ ਫਿਲਮ ਇੰਡਸਟਰੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਗੱਲਬਾਤ ਕਰਨਾ ਸੀ। ਬਾਲੀਵੁੱਡ 'ਚ ਸਾਲ ਭਰ ਇਕ ਹਜ਼ਾਰ ਤੋਂ ਜ਼ਿਆਦਾ ਹਿੰਦੀ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਹਿੰਦੀ ਫਿਲਮ ਇੰਡਸਟਰੀ ਸਭ ਤੋਂ ਵੱਡੀ ਹੀ ਨਹੀਂ ਬਲਕਿ ਇਹ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਰਹੀ ਹੈ, ਜਿਸ ਦਾ ਪ੍ਰਭਾਵ ਪੂਰੀ ਦੁਨੀਆ 'ਚ ਨਜ਼ਰ ਆਉਂਦਾ ਹੈ। ਉਦਯੋਗ ਦੀ ਸਥਿਤੀ ਅਤੇ ਖੇਤਰ 'ਚ ਸ਼ਾਮਲ ਲੋਕਾਂ ਵਲੋਂ ਰੋਜ਼ਾਨਾ ਜ਼ਿੰਦਗੀ 'ਚ ਸਾਹਮਣਾ ਕੀਤੇ ਜਾਣ ਵਾਲੇ ਮੁੱਦੇ 'ਤੇ ਚਰਚਾ ਕਰਨ ਲਈ ਨਿਰਮਾਤਾ ਤੇ ਆਮਿਰ ਖਾਨ ਨੇ ਪ੍ਰਧਾਨ ਮੰਤਰੀ ਨਾਲ ਇਸ ਵਿਸ਼ੇ 'ਤੇ ਚਰਚਾ ਕੀਤੀ।

Punjabi Bollywood TadkaPunjabi Bollywood TadkaPunjabi Bollywood Tadka


Tags: Aamir Khan Narendra Modi Ritesh Sidhwani Meeting Industry Bollywood Actor

Edited By

Kapil Kumar

Kapil Kumar is News Editor at Jagbani.