FacebookTwitterg+Mail

IPL 2019 ਦੌਰਾਨ ਆਮਿਰ ਦਾ ਧਮਾਕਾ, ਦਾਅ 'ਤੇ ਲੱਗੇ 250 ਕਰੋੜ

aamir khan advertisement market
26 March, 2019 01:14:10 PM

ਮੁੰਬਈ (ਬਿਊਰੋ) — ਇਨ੍ਹੀਂ ਦਿਨੀਂ ਆਈ. ਪੀ. ਐੱਲ. ਮੈਚ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ 'ਚ ਹਰ ਕੋਈ ਬਸ ਆਪਣੀ ਪਸੰਦੀਦਾ ਆਈ. ਪੀ. ਐੱਲ. ਜਾਂ ਫਿਰ ਆਉਣ ਵਾਲੇ ਕ੍ਰਿਕਟ ਮੈਚ ਦੀਆਂ ਹੀ ਗੱਲਾਂ ਕਰ ਰਿਹਾ ਹੈ। ਆਈ. ਪੀ. ਐੱਲ. ਦੀ ਚਰਚਾ ਅਤੇ ਖਬਰਾਂ ਵਿਚਾਲੇ ਬਾਲੀਵੁੱਡ ਐਕਟਰ ਆਮਿਰ ਖਾਨ ਸੁਰਖੀਆਂ 'ਚ ਆ ਗਏ ਹਨ। ਦੁਨੀਆ ਦੇ ਸਭ ਤੋਂ ਵੱਡੇ ਸੁਪਰਸਟਾਰ ਆਮਿਰ ਖਾਨ ਦੇ ਪ੍ਰਸ਼ੰਸਕਾਂ ਦੀ ਸੰਖਿਆ ਦੇਸ਼ ਭਰ 'ਚ ਅਣਗਣਿਤ ਹੈ। ਜ਼ਬਰਦਸਤ ਫੈਨ ਫਾਲੋਇੰਗ ਕਾਰਨ ਆਮਿਰ ਖਾਨ ਦੀ ਪ੍ਰੋਡਕਟ ਐਡਵਰਟਾਈਜਿੰਗ ਮਾਰਕਿਟ 'ਚ ਸਭ ਤੋਂ ਜ਼ਿਆਦਾ ਮੰਗ 'ਚ ਰਹਿਣ ਵਾਲੇ ਅਤੇ ਭਰੋਸੇਮੰਦ ਚਿਹਰਿਆਂ 'ਚੋਂ ਇਕ ਹਨ, ਜਿਸ ਦੇ ਚੱਲਦੇ ਆਈ. ਪੀ. ਐੱਲ. ਦੇ ਇਸ ਮੌਸਮ 'ਚ ਵਿਗਿਆਪਨ ਕਰਤਾ ਨੇ 250 ਕਰੋੜ ਤੋਂ ਜ਼ਿਆਦਾ ਰੁਪਏ ਸਿਰਫ ਆਮਿਰ ਖਾਨ 'ਤੇ ਨਿਵੇਸ਼ ਕੀਤੇ ਹਨ।

ਦੱਸ ਦਈਏ ਕਿ ਭਾਰਤ 'ਚ ਕ੍ਰਿਕਟ ਦਾ ਤਿਉਹਾਰ ਆਖੇ ਜਾਣ ਵਾਲੇ ਆਈ. ਪੀ. ਐੱਲ. ਦੇ ਹਰ ਬ੍ਰੇਕ ਦੌਰਾਨ ਆਮਿਰ ਖਾਨ ਛੋਟੇ ਪਰਦੇ 'ਤੇ ਨਜ਼ਰ ਆਉਣਗੇ। ਦਿਲਚਸਪ ਗੱਲ ਇਹ ਹੈ ਕਿ ਕ੍ਰਿਕਟ ਲੀਗ ਦੇ ਤਿੰਨ ਪ੍ਰਮੁੱਖ ਪ੍ਰਾਯੋਜਕਾਂ ਦੁਆਰਾ ਹਸਤਾਖਰ ਕੀਤੇ ਗਏ ਹਨ ਕਿ ਆਮਿਰ ਖਾਨ ਹਰ ਮੈਚ ਦੌਰਾਨ ਟੀ. ਵੀ. ਸਕ੍ਰੀਨ 'ਤੇ ਨਜ਼ਰ ਆਉਣ ਵਾਲਾ ਸਿਰਫ ਇਕ ਚਿਹਰਾ ਹੀ ਹੋਵੇਗਾ। ਪਿਛਲੇ ਸਾਲ ਆਮਿਰ ਖਾਨ ਨੇ ਟਾਪ ਸਮਾਰਟਫੋਨ ਬ੍ਰਾਂਡ 'ਚੋਂ ਇਕ ਸਾਈਨ ਕੀਤਾ ਸੀ ਅਤੇ ਇਸ ਸਾਲ ਵੀ ਉਹ ਇਸ ਬ੍ਰਾਂਡ ਦਾ ਚਿਹਰਾ ਬਣੇ ਹੋਏ ਹਨ। ਆਮਿਰ ਖਾਨ ਇਸ ਦੌਰਾਨ ਲੀਗ ਦੇ ਟਾਈਟਲ ਪ੍ਰਾਯੋਜਕ, ਡਿਜ਼ੀਟਲ ਭੁਗਤਾਨ ਕੰਪਨੀ ਅਤੇ ਇਕ ਪ੍ਰਸਿੱਧ ਜੁੱਤਾ ਬ੍ਰਾਂਡ ਨੂੰ ਐਂਡੋਰਸ ਕਰਦੇ ਹੋਏ ਨਜ਼ਰ ਆਉਣਗੇ। 

ਦੂਜੇ ਪਾਸੇ ਡਿਜ਼ੀਟਲ ਭੁਗਤਾਨ ਕੰਪਨੀ ਨੇ ਆਮਿਰ ਖਾਨ ਨੂੰ ਆਪਣੇ ਸੈਲੀਬ੍ਰਿਟੀ ਐਂਡੋਰਸ ਦੇ ਰੂਪ 'ਚ ਪੇਸ਼ ਕੀਤਾ ਹੈ। ਆਮਿਰ ਖਾਨ ਨੂੰ ਉਸ ਦੇ ਬ੍ਰਾਂਡ ਦੇ ਚਿਹਰੇ ਦੇ ਰੂਪ 'ਚ ਚੁਣਨ 'ਤੇ ਕੰਪਨੀ ਦੇ ਸੀ. ਈ. ਓ. ਨੇ ਕਿਹਾ, ''ਉਨ੍ਹਾਂ ਦਾ ਨਾਂ ਉਨ੍ਹਾਂ ਦੇ ਪ੍ਰੋਡਕਟ ਦੇ ਪ੍ਰਤੀ ਈਮਾਨਦਾਰੀ, ਸਖਤ ਮਿਹਨਤ ਅਤੇ ਸਮਰਪਣ ਦੀ ਚੋਣ ਹੈ। ਇਹ ਅਜਿਹਾ ਕੁਝ ਹੈ, ਜੋ ਪੂਰੀ ਤਰ੍ਹਾਂ ਨਾਲ ਫੋਨ 'ਤੇ ਵਿਸ਼ਵਾਸ, ਸੁਰੱਖਿਆ ਤੇ ਭਰੋਸੇਯੋਗਤਾ ਨਾਲ ਤਾਲਮੇਲ ਖਾਂਦਾ ਹੈ। ਇਸ ਲਈ ਅਸੀਂ ਮਹਿਸੂਸ ਕੀਤਾ ਕਿ ਆਮਿਰ ਖਾਨ ਸਾਡੀ ਕੰਪਨੀ ਲਈ ਇਕਦਮ ਸਹੀਂ ਬ੍ਰਾਂਡ ਅੰਬੈਸਡਰ ਹੈ ਕਿਉਂਕਿ ਅਸੀਂ ਇਕ ਅਰਬ ਭਾਰਤੀਆਂ ਨੂੰ ਡਿਜ਼ੀਟਲ ਭੁਗਤਾਨ ਦਾ ਇਕ ਵੱਖਰਾ ਅਨੁਭਵ ਦੇਣਾ ਚਾਹੁੰਦੇ ਹਾਂ।'' 


Tags: IPL 2019 250 CroreAdvertisement MarketAamir KhanCricket MatchBollywood Celebrity

Edited By

Sunita

Sunita is News Editor at Jagbani.