FacebookTwitterg+Mail

'ਠਗਸ ਆਫ ਹਿੰਦੁਸਤਾਨ' ਦੇ ਕਲਾਈਮੈਕਸ ਨੂੰ ਲੈ ਕੇ ਆਮਿਰ-ਅਮਿਤਾਭ 'ਚ ਹੋਈ ਤਕਰਾਰ

aamir khan and amitabh bachchan
06 October, 2018 10:48:59 AM

ਮੁੰਬਈ(ਬਿਊਰੋ)— ਬਾਲੀਵੁੱਡ  ਐਕਟਰ ਆਮਿਰ ਖਾਨ ਤੇ ਅਮਿਤਾਭ ਬੱਚਨ ਦੀ ਫਿਲਮ 'ਠਗਸ ਆਫ ਹਿੰਦੁਸਤਾਨ' ਦਾ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਨਾਲ ਜੁੜੀ ਕੋਈ ਵੀ ਖਬਰ ਫੈਨਜ਼ ਮਿਸ ਨਹੀਂ ਕਰਨਾ ਚਾਹੁੰਦੇ। ਇਸ ਦੇ ਨਾਲ ਹੀ ਫਿਲਮ ਇਸ ਸਾਲ ਦੀ ਸਭ ਤੋਂ ਵੱਡੀ ਫਿਲਮ ਦਾ ਖਿਤਾਬ ਵੀ ਆਪਣੇ ਨਾਂ ਕਰਨ ਲਈ ਬੇਤਾਬ ਹੈ। ਫਿਲਮ ਨੂੰ ਵਿਜੇ ਕ੍ਰਿਸ਼ਨ ਆਚਾਰੀਆ ਨੇ ਡਾਇਰੈਕਟ ਕੀਤਾ ਹੈ। ਇਸ ਦੇ ਟਰੇਲਰ ਲਾਂਚ ਈਵੈਂਟ ਨੇ ਡਾਇਰੈਕਟਰ ਕ੍ਰਿਸ਼ਨ ਨੇ ਦੱਸਿਆ ਕਿ ਫਿਲਮ ਕਿਸੇ ਨਾਵਲ 'ਤੇ ਆਧਾਰਿਤ ਨਹੀਂ।

Image result for Aamir Khan and Amitabh Bachchan Thugs of Hindostan

ਪਹਿਲਾਂ ਖਬਰਾਂ ਸਨ ਕਿ ਫਿਲਮ ਫਿਲਿਪ ਮੀਡੋਜ ਟੇਲਰ ਦੇ ਨਾਵਲ 'ਕੰਨਫੈਸ਼ਨ ਆਫ ਏ ਠਗ' 'ਤੇ ਆਧਾਰਿਤ ਹੈ। ਹੁਣ ਫਿਲਮ ਨੂੰ ਲੈ ਕੇ ਇਕ ਹੋਰ ਦਿਲਚਸਪ ਖਬਰ ਸਾਹਮਣੇ ਆ ਰਹੀ ਹੈ ਕਿ 'ਠਗਸ ਆਫ ਹਿੰਦੁਸਤਾਨ' ਦੇ ਕਲਾਈਮੈਕਸ ਲਈ ਆਮਿਰ ਤੇ ਅਮਿਤਾਭ ਇਕ ਰਾਏ ਨਹੀਂ ਰੱਖਦੇ। ਇਸੇ ਗੱਲ 'ਤੇ ਕੁਝ ਨੋਕ-ਝੋਕ ਵੀ ਹੋ ਗਈ ਸੀ। ਦਰਅਸਲ ਫਿਲਮ ਦੇ ਕਲਾਈਮੈਕਸ 'ਚ ਦੋਵਾਂ 'ਚੋਂ ਕਿਸੇ ਇਕ ਦੇ ਕਿਰਦਾਰ ਨੇ ਮਰਨਾ ਸੀ। ਇਸੇ ਗੱਲ ਨੂੰ ਲੈ ਕੇ ਦੋਵੇਂ ਕਲਾਕਾਰਾਂ ਨੇ ਡਾਇਰੈਕਟਰ ਨਾਲ ਕਾਫੀ ਲੰਬੀ ਗੱਲਬਾਤ ਕੀਤੀ ਤੇ ਆਮਿਰ ਖਾਨ ਬਾਜ਼ੀ ਜਿੱਤ ਗਏ। 

Image result for Aamir Khan and Amitabh Bachchan Thugs of Hindostan
ਖਬਰਾਂ ਹਨ ਕਿ ਆਮਿਰ ਚਾਹੁੰਦੇ ਸਨ ਕਿ ਉਨ੍ਹਾਂ ਦਾ ਕਿਰਦਾਰ ਫਿਰੰਗੀ ਬ੍ਰਿਟਿਸ਼ ਸੈਨਾ ਨਾਲ ਲੜਾਈ ਕਰਦਾ ਹੋਇਆ ਸ਼ਹੀਦ ਹੋ ਜਾਵੇ ਤੇ ਅਮਿਤਾਭ ਦਾ ਕਿਰਦਾਰ ਆਜ਼ਾਦ ਵੀ ਕੁਝ ਅਜਿਹਾ ਹੀ ਚਾਹੁੰਦੇ ਸਨ। ਇਸ ਦੇ ਪਿੱਛੇ ਕਾਰਨ ਹੈ ਕਿ ਜੋ ਵੀ ਆਖਰ 'ਚ ਮਰਦਾ ਹੈ, ਉਸ ਨੂੰ ਲੋਕਾਂ ਦਾ ਖਾਸ ਪਿਆਰ ਮਿਲਦਾ ਹੈ ਤੇ ਉਹ ਲੋਕਾਂ ਦੇ ਦਿਲਾਂ 'ਚ ਘਰ ਵੀ ਕਰ ਜਾਂਦਾ ਹੈ।

Related image

ਫਿਲਮ ਦੇ ਕਲਾਈਮੈਕਸ ਨੂੰ ਲੈ ਕੇ ਵੱਖਰੀਆਂ-ਵੱਖਰੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਹੁਣ ਜੋ ਖਬਰ ਸਾਹਮਣੇ ਆਈ ਹੈ, ਉਸ ਮੁਤਾਬਕ ਫਿਲਮ 'ਚ ਆਮਿਰ ਦਾ ਕਿਰਦਾਰ ਆਖਰ 'ਚ ਮਰੇਗਾ ਤੇ ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਫਿਲਮ ਦਾ ਕਲਾਈਮੈਕਸ ਅਜੇ ਤੈਅ ਹੀ ਨਹੀਂ ਹੋਇਆ। ਹੁਣ ਤਾਂ ਫਿਲਮ ਦੇ ਰਿਲੀਜ਼ ਤੋਂ ਬਾਅਦ ਯਾਨੀ 8 ਨਵੰਬਰ ਨੂੰ ਹੀ ਪਤਾ ਲੱਗੇਗਾ ਕਿ ਆਖਿਰ 'ਚ ਲੋਕਾਂ ਦਾ ਪਿਆਰ ਕਿਸ ਨੂੰ ਮਿਲਦਾ ਹੈ ਤੇ ਕੌਣ ਸ਼ਹੀਦ ਹੁੰਦਾ ਹੈ।


Tags: Aamir Khan Amitabh Bachchan Fight Fatima Sana Shaikh Thugs of Hindostan Climax Katrina Kaif Aditya Chopra Vijay Krishna Acharya

Edited By

Sunita

Sunita is News Editor at Jagbani.