FacebookTwitterg+Mail

ਆਮਿਰ ਖਾਨ ਤੇ ਉਨ੍ਹਾਂ ਦੀ ਪਤਨੀ ਕਿਰਣ ਰਾਵ ਨੂੰ ਹੋਇਆ ਸਵਾਈਨ ਫਲੂ

aamir khan and kiran rao suffering from swine flu
06 August, 2017 09:06:51 PM

ਮੁੰਬਈ— ਅਭਿਨੇਤਾ ਆਮਿਰ ਖਾਨ ਤੇ ਉਨ੍ਹਾਂ ਦੀ ਪਤਨੀ ਕਿਰਣ ਰਾਵ ਨੂੰ ਸਵਾਈਨ ਫਲੂ ਹੋ ਗਿਆ ਹੈ। ਫਿਲਹਾਲ ਦੋਵੇਂ ਆਪਣੇ ਘਰ 'ਚ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਮਿਰ ਦੀ ਟੀਮ ਨੇ ਕਿਹਾ, 'ਕਿਰਣ ਨੂੰ ਆਮਿਰ ਦੀ ਵਜ੍ਹਾ ਕਾਰਨ ਫਲੂ ਹੋਇਆ ਹੈ। ਆਮਿਰ ਤੇ ਕਿਰਣ ਨੂੰ ਅੱਜ ਪੁਣੇ ਦੇ ਪਾਣੀ ਫਾਊਂਡੇਸ਼ਨ ਇਵੈਂਟ 'ਚ ਹਿੱਸਾ ਲੈਣ ਆਉਣਾ ਸੀ ਪਰ ਬੀਮਾਰੀ ਦੀ ਵਜ੍ਹਾ ਕਾਰਨ ਦੋਵੇਂ ਨਹੀਂ ਆ ਸਕੇ।'
ਪੁਣੇ ਦੇ ਪਾਣੀ ਫਾਊਂਡੇਸ਼ਨ ਇਵੈਂਟ 'ਚ ਇਕ ਵੀਡੀਓ ਪਲੇਅ ਕੀਤੀ ਗਈ, ਜਿਸ 'ਚ ਆਮਿਰ ਤੇ ਕਿਰਣ ਨੇ ਇਵੈਂਟ 'ਚ ਨਾ ਆਉਣ ਦਾ ਦੁੱਖ ਪ੍ਰਗਟਾਇਆ। ਆਮਿਰ ਨੇ ਕਿਹਾ, 'ਅਸੀਂ ਅਜਿਹੀ ਬੀਮਾਰੀ ਨਾਲ ਜੂਝ ਰਹੇ ਹਾਂ, ਜੋ ਬਹੁਤ ਛੇਤੀ ਫੈਲਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਇਹ ਹੋਰ ਲੋਕਾਂ ਨੂੰ ਹੋਵੇ, ਇਸ ਲਈ ਅਸੀਂ ਇਵੈਂਟ 'ਚ ਨਹੀਂ ਆ ਸਕੇ।'

ਉਥੇ ਬੀ. ਐੱਮ. ਸੀ. ਨੇ ਆਮਿਰ ਖਾਨ ਦੇ ਫਲੈਟ ਦੇ ਨਿਰਮਾਣ 'ਤੇ ਰੋਕ ਲਗਾ ਦਿੱਤੀ ਹੈ। ਬੀ. ਐੱਮ. ਸੀ. ਨੇ ਇਹ ਫੈਸਲਾ ਆਮਿਰ ਦੇ ਗੁਆਂਢੀ ਦੀ ਸ਼ਿਕਾਇਤ ਤੋਂ ਬਾਅਦ ਲਿਆ ਹੈ। ਆਮਿਰ ਪਾਲੀ ਹਿੱਲ ਸਥਿਤ ਮਰੀਨਾ ਅਪਾਰਟਮੈਂਟ ਦੇ ਚਾਰ ਵੱਖ-ਵੱਖ ਫਲੈਟਾਂ ਨੂੰ ਇਕ ਪੌੜੀ ਨਾਲ ਜੋੜਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਇਕ ਗੁਆਂਢੀ ਨੇ ਇਸ 'ਤੇ ਵਿਰੋਧ ਜਤਾਉਂਦਿਆਂ ਇਸ ਦੀ ਸ਼ਿਕਾਇਤ ਬੀ. ਐੱਮ. ਸੀ. ਨੂੰ ਕਰ ਦਿੱਤੀ ਸੀ।


Tags: Aamir Khan Kiran Rao Swine Flu Thugs Of Hindostan