FacebookTwitterg+Mail

ਵਿਨੇਸ਼ ਫੋਗਾਟ ਲਈ ਆਮਿਰ ਖਾਨ ਨੇ ਕਿਹਾ-''ਮਹਾਰੀ ਛੋਰੀਆਂ ਛੋਰੋਂ ਸੇ ਕਮ ਹੈਂ ਕੇ''

aamir khan and vinesh phogat
22 August, 2018 10:03:38 AM

ਮੁੰਬਈ(ਬਿਊਰੋ)— ਇਸ ਸਮੇਂ ਦੇਸ਼ 'ਚ ਏਸ਼ਿਆਈ ਖੇਡਾਂ ਦਾ ਖੁਮਾਰ ਛਾਇਆ ਹੋਇਆ ਹੈ। ਇਸ 'ਚ ਭਾਰਤ ਦੀ ਵਿਨੇਸ਼ ਫੋਗਾਟ ਨੇ ਫੀਮੇਲ ਕੁਸ਼ਤੀ 50 ਕਿਲੋ ਵਰਗ 'ਚ ਜਾਪਾਨ ਦੀ ਯੁਕੀ ਇਰੀ ਨੂੰ 6-2 ਨਾਲ ਹਰਾ ਕੇ ਇਤਿਹਾਸ ਰਚਿਆ ਹੈ। ਵਿਨੇਸ਼ ਨੇ ਗੋਲਡ ਮੈਡਲ ਜਿੱਤ ਕੇ ਇਕ ਵਾਰ ਫਿਰ ਹਰਿਆਣਾ ਦਾ ਨਾਂ ਰੋਸ਼ਨ ਕੀਤਾ ਹੈ। ਵਿਨੇਸ਼ ਦਾ ਸਬੰਧ ਵੀ ਮਹਾਵੀਰ ਫੋਗਾਟ ਨਾਲ ਹੈ। ਇਨ੍ਹਾਂ 'ਤੇ ਆਮਿਰ ਖਾਨ ਨੇ ਫਿਲਮ 'ਦੰਗਲ' ਬਣਾਈ ਗਈ ਸੀ।

 

ਵਿਨੇਸ਼ ਦੇ ਮੈਡਲ ਜਿੱਤਣ ਤੋਂ ਬਾਅਦ ਬਾਲੀਵੁੱਡ ਐਕਟਰ ਆਮਿਰ ਖਾਨ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ''ਏਸ਼ੀਅਨ ਗੇਮਸ 'ਚ ਗੋਲਡ ਜਿੱਤਣ 'ਤੇ ਵਿਨੇਸ਼ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ। ਸਾਨੂੰ ਤੁਹਾਡੇ 'ਤੇ ਮਾਣ ਹੈ। ਮੇਰੇ ਤੇ 'ਦੰਗਲ' ਦੀ ਸਾਰੀ ਟੀਮ ਵੱਲੋਂ ਪਿਆਰ।'' ਸਿਰਫ ਇਹੀਂ ਨਹੀਂ ਆਮਿਰ ਨੇ ਇਸ ਦੇ ਨਾਲ ਹੀ ਆਪਣੀ ਫਿਲਮ 'ਦੰਗਲ' ਦਾ ਡਾਇਲਾਗ ਵੀ ਲਿਖਿਆ ਹੈ, ''ਮਹਾਰੀ ਛੌਰੀਆਂ ਛੋਰੋਂ ਸੇ ਕਮ ਹੈਂ ਕੇ।'' ਸਿਰਫ ਆਮਿਰ ਨੇ ਹੀ ਨਹੀਂ ਸਗੋਂ ਸਾਰਾ ਬਾਲੀਵੁੱਡ ਜਗਤ ਵਿਨੇਸ਼ ਨੂੰ ਵਧਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਵਿਨੇਸ਼ ਏਸ਼ਿਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਫੀਮੇਲ ਭਲਵਾਨ ਬਣ ਗਈ ਹੈ। ਵਿਨੇਸ਼ ਨੇ ਆਪਣੀ ਇਸ ਜਿੱਤ ਦਾ ਸਹਿਰਾ ਮਹਾਵੀਰ ਫੋਗਾਟ ਹੋ ਵਿਨੇਸ਼ ਦੇ ਤਾਊ ਦੇ ਸਿਰ ਬੰਨ੍ਹਿਆ ਹੈ।

 


Tags: Aamir KhanAsian Games 2018Mhaari chhoriyan Chhoron Se Kam Hai KeVinesh PhogatGeeta PhogatBabita Kumari

Edited By

Sunita

Sunita is News Editor at Jagbani.