FacebookTwitterg+Mail

'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਲਈ ਕਾਸ਼ੀ ਪਹੁੰਚੇ ਆਮਿਰ, ਲੁੱਕ ਦੇਖ ਹੋਵੋਗੇ ਹੈਰਾਨ

aamir khan arrives in varanasi to shooting lal singh chadha movie
09 December, 2019 01:48:28 PM

ਮੁੰਬਈ (ਬਿਊਰੋ) — ਕਾਸ਼ੀ ਦੀਆਂ ਘਾਟੀਆਂ 'ਚ ਇਕ ਵਾਰ ਫਿਰ ਤੋਂ ਕੈਮਰਾ, ਐਕਸ਼ਨ ਤੇ ਕੱਟ ਦੀ ਆਵਾਜ਼ ਗੁੰਜੇਗੀ। ਮਿਸਟਰ ਪ੍ਰਫੈਕਟਨਿਸ਼ਟ ਆਪਣੀ ਅਗਲੀ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਲਈ ਕੋਲਕਾਤਾ ਤੋਂ ਬਨਾਰਸ ਆਏ ਹਨ। ਅੱਜ ਯਾਨੀ ਸੋਮਵਾਰ ਨੂੰ ਆਮਿਰ ਖਾਨ ਕੋਲਕਾਤਾ ਤੋਂ ਵਾਰਾਣਸੀ ਆਉਣ ਵਾਲੀ ਇੰਡੀਗੋ ਏਅਰਲਾਇੰਸ ਦੇ ਵਿਮਾਨ 6ਈ713 ਤੋਂ ਸਵੇਰੇ 9.05 'ਤੇ ਵਾਰਾਣਸੀ ਦੇ ਲਾਲ ਬਹਾਦਰ ਸ਼ਾਸ਼ਤਰੀ ਅੰਤਰਰਾਸ਼ਟਰੀ ਏਅਰਪੋਰਟ ਬਾਬਤਪੁਰ ਪਹੁੰਚੇ।
Punjabi Bollywood Tadka
ਹਵਾਈ ਅੱਡੇ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਦੇਖਦੇ ਹੀ ਉਨ੍ਹਾਂ ਨਾਲ ਸੇਲਫੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਨਾ ਰੁਕੇ। ਏਅਰਪੋਰਟ 'ਤੇ ਵਿਮਾਨ ਤੋਂ ਉਤਰਨ ਤੋਂ ਬਾਅਦ ਉਹ ਸਿੱਧੇ ਟਰਮੀਨਲ ਭਵਨ ਦੇ ਬਾਹਰ ਨਿਕਲੇ ਅਤੇ ਗੱਡੀ 'ਚ ਬੈਠ ਕੇ ਸ਼ਹਿਰ ਵੱਲ ਨਿਕਲ ਗਏ।
Punjabi Bollywood Tadka
ਦੱਸ ਦਈਏ ਕਿ ਆਮਿਰ ਵਾਰਾਣਸੀ 'ਚ ਆਪਣੀ ਅਗਲੀ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ 'ਚ ਪਹੁੰਚੇ ਹਨ। ਅੱਸੀ ਘਾਟ ਸਥਿਤ ਗੈਂਗੇਜ ਹੋਟਲ 'ਚ ਉਨ੍ਹਾਂ ਦੀ ਪੂਰੀ ਟੀਮ ਰੁਕੀ ਹੈ।
Punjabi Bollywood Tadka
ਸੋਮਵਾਰ ਯਾਨੀ ਅੱਜ ਤੋਂ ਹੀ ਸ਼ਹਿਰ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਹੋਣੀ ਹੈ।
Punjabi Bollywood Tadka
ਕੋਲਕਾਤਾ 'ਚ ਇਕ ਦਿਨ ਦੀ ਸ਼ੂਟਿੰਗ ਤੋਂ ਬਾਅਦ ਫਿਲਮ ਦੇ ਅਗਲੇ ਹਿੱਸਿਆਂ ਦੀ ਸ਼ੂਟਿੰਗ ਲਈ ਪੂਰੀ ਟੀਮ ਹੁਣ ਵਾਰਾਣਸੀ 'ਚ ਹੈ।
Punjabi Bollywood Tadka
ਫਿਲਮ ਨਾਲ ਜੁੜੇ ਸੂਤਰਾਂ ਮੁਤਾਬਕ, 'ਲਾਲ ਸਿੰਘ ਚੱਡਾ' ਵਿਦੇਸ਼ੀ ਫਿਲਮ 'ਫੌਰੇਸਟ ਗਮਪ' ਦਾ ਹਿੰਦੀ ਰੀਮੇਕ ਹੈ।
Punjabi Bollywood Tadka


Tags: Laal Singh ChaddhaAamir KhanShootingVaranasiHowrah BridgeBollywood Celebrity

About The Author

sunita

sunita is content editor at Punjab Kesari