FacebookTwitterg+Mail

ਸੌਂਕਣ ਨਹੀਂ ਸਹੇਲੀਆਂ ਵਾਂਗ ਮਿਲੀਆਂ ਆਮਿਰ ਦੀਆਂ ਪਤਨੀਆਂ, ਜਾਣੋਂ ਵਜ੍ਹਾ

aamir khan at paani foundation press conference
13 January, 2018 02:18:12 PM

ਮੁੰਬਈ(ਬਿਊਰੋ)— ਰਿਸ਼ਤੇ ਨਿਭਾਉਣੇ ਤਾਂ ਕੋਈ ਅਦਾਕਾਰ ਆਮਿਰ ਖਾਨ ਕੋਲੋਂ ਸਿੱਖੇ। ਫਿਲਮੀ ਦੁਨੀਆ ਤੋਂ ਇਲਾਵਾ ਆਮਿਰ ਖਾਨ ਨਿੱਜੀ ਜ਼ਿੰਦਗੀ 'ਚ ਵੀ ਪਰਫੈਕਟ ਵਿਅਕਤੀ ਹੈ। ਹਾਲ ਹੀ 'ਚ ਉਹ ਆਪਣੀ ਸਾਬਕਾ ਤੇ ਕਥਿਤ ਪਤਨੀਆਂ ਨਾਲ 'ਪਾਨੀ ਫਾਊਂਡੇਸ਼ਨ' ਦੇ ਲਾਚਿੰਗ ਇਵੈਂਟ 'ਚ ਸ਼ਾਮਲ ਹੋਏ, ਜਿਸ 'ਚ ਉਨ੍ਹਾਂ ਦੀ ਸਾਬਕਾ ਪਤਨੀ ਰੀਨਾ ਦੱਤਾ ਤੇ ਦੂਜੀ ਪਤਨੀ ਕਿਰਣ ਰਾਓ ਨੂੰ ਸਪਾਟ ਕੀਤਾ ਗਿਆ।

Punjabi Bollywood Tadka

ਦੋਹਾਂ ਵਿਚਕਾਰ ਕਾਫੀ ਚੰਗਾ ਤਾਲਮੇਲ ਦੇਖਣ ਨੂੰ ਮਿਲਿਆ। ਦੋਹਾਂ ਨੂੰ ਦੇਖ ਕੇ ਅੰਦਾਜ਼ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਦਾ ਰਿਸ਼ਤਾ ਸੌਂਕਣਾਂ ਵਾਲਾ ਨਹੀਂ ਬਲਕਿ ਸਹੇਲੀਆਂ ਵਾਲਾ ਹੈ।

Punjabi Bollywood Tadka

ਆਮਿਰ ਨਾਲ ਉੱਥੇ ਦੇਸ਼ ਦੇ ਸਭ ਤੋਂ ਵੱਡੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਤੇ ਰਤਨ ਟਾਟਾ ਵੀ ਮੌਜੂਦ ਸਨ।

Punjabi Bollywood Tadka

ਜ਼ਿਕਰਯੋਗ ਹੈ ਕਿ 'ਪਾਨੀ ਫਾਊਡੇਸ਼ਨ' ਦਾ ਇਹ ਲਾਂਚਿੰਗ ਇਵੈਂਟ ਸੀ। ਲੋਕਾਂ 'ਚ ਪਾਣੀ ਪ੍ਰਤੀ ਜਾਗਰੁਕਤਾ ਵਧਾਉਣ ਲਈ ਆਮਿਰ ਨੇ 'ਪਾਨੀ ਫਾਊਂਡੇਸ਼ਨ' ਨਾਂ ਦੀ ਸੰਸਥਾ ਦਾ ਗਠਨ ਕੀਤਾ ਹੈ।

Punjabi Bollywood Tadka

ਆਮਿਰ ਖਾਨ ਇਸ ਤੋਂ ਪਹਿਲਾਂ ਵੀ ਆਪਣੀਆਂ ਦੋਹਾਂ ਪਤਨੀਆਂ ਨਾਲ ਨਜ਼ਰ ਆ ਚੁੱਕੇ ਹਨ। ਰੀਨਾ ਦੱਤ ਦੇ ਜਨਮਦਿਨ ਦੇ ਮੌਕੇ ਵੀ ਪੂਰਾ ਪਰਿਵਾਰ ਇੱਕਠਾ ਸੀ।

Punjabi Bollywood Tadka

ਇੱਥੇ ਇਹ ਵੀ ਦੱਸਣਯੋਗ ਹੈ ਕਿ ਰੀਨਾ ਦੱਤ ਨਾਲ 16 ਸਾਲ ਦੇ ਵਿਆਹ ਤੋਂ ਬਾਅਦ ਆਮਿਰ ਨੇ ਤਲਾਕ ਲੈ ਲਿਆ ਸੀ।

Punjabi Bollywood Tadka

2005 'ਚ ਆਮਿਰ ਨੇ ਕਿਰਨ ਰਾਓ ਨਾਲ ਵਿਆਹ ਕਰ ਲਿਆ ਸੀ।

Punjabi Bollywood Tadka

ਰੀਨਾ ਨਾਲ ਆਮਿਰ ਦੇ ਦੋ ਬੱਚੇ ਇਰਾ ਤੇ ਜੁਨੈਦ ਹਨ, ਜਿਨ੍ਹਾਂ ਨੂੰ ਅਕਸਰ ਕਿਰਨ ਨਾਲ ਦੇਖਿਆ ਜਾਂਦਾ ਹੈ।

Punjabi Bollywood Tadka

ਕਿਰਨ ਨਾਲ ਆਮਿਰ ਦੇ ਵਿਆਹ ਨੂੰ 13 ਸਾਲ ਹੋ ਗਏ ਹਨ। ਕਿਰਨ ਤੇ ਆਮਿਰ ਦਾ ਇਕ ਬੇਟਾ ਆਜ਼ਾਦ ਵੀ ਹੈ।

Punjabi Bollywood Tadka Punjabi Bollywood Tadka


Tags: Aamir Khan Kiran RaoReena Dutta Paani FoundationPress ConferenceMukesh AmbaniRatan Tata ਆਮਿਰ ਖਾਨ ਪਾਨੀ ਫਾਊਂਡੇਸ਼ਨ

Edited By

Chanda Verma

Chanda Verma is News Editor at Jagbani.