ਮੁੰਬਈ(ਬਿਊਰੋ)— ਆਮਿਰ ਖਾਨ ਜੋਧਪੁਰ 'ਚ ਆਪਣੀ ਆਉਣ ਵਾਲੀ ਫਿਲਮ 'ਠੱਗਸ ਆਫ ਹਿਦੁੰਸਤਾਨ' ਦੀ ਸ਼ੂਟਿੰਗ ਕਰ ਰਹੇ ਸਨ। ਕੱਲ੍ਹ ਉਨ੍ਹਾਂ ਨੇ ਆਪਣਾ 53ਵਾਂ ਜਨਮਦਿਨ ਮਨਾਇਆ।
ਜਨਮਦਿਨ ਸੈਲੀਬ੍ਰੇਟ ਕਰਨ ਲਈ ਉਹ ਮੁੰਬਈ ਆ ਗਏ। ਆਮਿਰ ਨੂੰ ਰਿਸੀਵ ਕਰਨ ਲਈ ਉਨ੍ਹਾਂ ਦੀ ਪਤਨੀ ਕਿਰਨ ਏਅਰਪੋਰਟ ਪਹੁੰਚੀ।
ਆਮਿਰ ਜਿਵੇਂ ਹੀ ਆਏ ਕਿਰਨ ਰਾਓ ਨੇ ਉਨ੍ਹਾਂ ਨੂੰ ਗਲੇ ਲਗਾਇਆ ਤੇ ਸਾਰਿਆ ਸਾਹਮਣੇ ਕਿੱਸ ਕਰ ਲਿਆ। ਇਸ ਤੋਂ ਸਾਫ ਜ਼ਾਹਰ ਹੋ ਰਿਹਾ ਸੀ ਕਿ ਦੋਵੇਂ ਇਕ-ਦੂਜੇ ਨੂੰ ਬੇਹੱਦ ਮਿਸ ਕਰ ਰਹੇ ਸਨ।
ਕਿਰਨ ਨੇ ਆਮਿਰ ਨੂੰ ਫੁੱਲਾਂ ਦਾ ਗੁਲਦਸਤਾ ਵੀ ਦਿੱਤਾ। ਕੱਲ੍ਹ ਆਮਿਰ ਨੇ ਮੀਡੀਆ ਤੇ ਪਤਨੀ ਨਾਲ ਕੇਕ ਕੱਟ ਕੇ ਜਨਮਦਿਨ ਵੀ ਸੈਲੀਬ੍ਰੇਟ ਕੀਤਾ।
ਉਨ੍ਹਾਂ ਨੇ ਜਨਮਦਿਨ ਦੇ ਮੌਕੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੰਦਿਆਂ ਇੰਸਟਾਗਰਾਮ ਡੈਬਿਊ ਵੀ ਕੀਤਾ।
ਇੰਸਟਾਗਰਾਮ 'ਤੇ ਆਉਣ ਦੇ 12 ਘੰਟੇ ਦੇ ਅੰਦਰ ਹੀ ਆਮਿਰ ਦੇ 26 ਹਜ਼ਾਰ ਫਾਲੋਅਰ ਵੀ ਹੋ ਗਏ।
ਪ੍ਰਸ਼ੰਸਕਾਂ ਨੂੰ ਵਧੇਰੇ ਉਡੀਕ ਨਾ ਕਰਵਾਉਂਦੇ ਹੋਏ ਆਮਿਰ ਖਾਨ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਜ਼ੀਨਤ ਹੁਸੈਨ ਦੀ ਤਸਵੀਰ ਸ਼ੇਅਰ ਕੀਤੀ।
ਆਮਿਰ ਆਪਣੀ ਮਾਂ ਦੇ ਕਾਫੀ ਕਰੀਬ ਰਹੇ ਹਨ ਤੇ ਇਸ ਲਈ ਇੰਸਟਾਗਰਾਮ 'ਤੇ ਡੈਬਿਊ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ।
ਜੇਕਰ ਗੱਲ ਕੀਤੀ ਜਾਵੇ ਫਿਲਮ ਦੀ ਤਾਂ ਪਿਛਲੇ ਕੁਝ ਸਾਲ 'ਚ ਆਮਿਰ ਖਾਨ ਨੇ ਸਿੱਧ ਕਰ ਦਿੱਤਾ ਹੈ ਕਿ ਸਿਰਫ ਭਾਰਤ 'ਚ ਹੀ ਨਹੀਂ ਬਲਕਿ ਪੂਰੇ ਦੇਸ਼ 'ਚ ਉਨ੍ਹਾਂ ਦਾ ਬੋਲਬਾਲਾ ਹੈ।
ਭਾਰਤ ਦੇ ਨਾਲ-ਨਾਲ ਚੀਨ 'ਚ ਵੀ ਆਮਿਰ ਦੇ ਪ੍ਰਸ਼ੰਸਕ ਅਣਗਿਣਤ ਹਨ।