FacebookTwitterg+Mail

ਮੁੰਬਈ 'ਚ ਖਰੀਦੀ ਬਾਲੀਵੁੱਡ ਦੇ ਇਸ ਖਾਨ ਨੇ ਕਰੋੜਾਂ ਦੀ ਜਾਇਦਾਦ

aamir khan buys property worth rs 35 cr
21 June, 2019 11:31:49 AM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਸਾਂਤਾਕਰੂਜ਼ ਦੇ ਐੱਸ. ਵੀ. ਰੋਡ 'ਤੇ ਆਪਣੇ ਲਈ ਇਕ ਆਫਿਸ ਸਪੇਸ ਖਰੀਦਿਆ ਹੈ, ਜਿਸ ਦੀ ਕੀਮਤ 35 ਕਰੋੜ ਰੁਪਏ ਹੈ। ਇਹ ਵੱਡਾ ਸਪੇਸ ਹਾਲ ਹੀ 'ਚ ਆਮਿਰ ਖਾਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੇ ਨਾਂ ਨਾਲ ਖਰੀਦਿਆ ਗਿਆ ਹੈ ਅਤੇ ਪਹਿਲਾਂ ਹੀ 2.1 ਕਰੋੜ ਰੁਪਏ ਦੀ ਸਟੈਂਪ ਡਿਊਟੀ ਦਾ ਭੁਗਤਾਨ ਕਰ ਚੁੱਕਾ ਹੈ।

Punjabi Bollywood Tadka

ਐੱਸ. ਵੀ. ਰੋਡ 'ਤੇ ਸਥਿਤ ਪ੍ਰਾਈਮ ਪਲਾਜ਼ਾ 'ਚ ਮੌਜੂਦ ਇਸ ਕਾਰੋਬਾਰਿਕ ਸਥਾਨ ਦੀ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਚਾਰ ਆਫਿਸ ਹਨ। ਸੂਤਰਾਂ ਦਾ ਦਾਅਵਾ ਹੈ ਕਿ ਇਹ ਜਾਇਦਾਦ ਕਾਰੋਬਾਰਿਕ ਟੀਚਿਆਂ ਲਈ ਹੈ। ਅਦਾਕਾਰ ਬਾਰੇ ਕਿਹਾ ਗਿਆ ਹੈ ਕਿ ਉਹ ਲੰਮੇ ਸਮੇਂ ਤੋਂ ਇਕ ਕਾਰੋਬਾਰਿਕ ਜਾਇਦਾਦ ਦੀ ਭਾਲ 'ਚ ਸਨ ਅਤੇ ਆਖਿਰਕਾਰ ਉਨ੍ਹਾਂ ਨੇ ਇਸ ਨੂੰ ਆਪਣੇ ਘਰ ਦੇ ਨੇੜੇ ਲੱਭ ਹੀ ਲਿਆ। ਖਬਰਾਂ ਮੁਤਾਬਕ, ਆਮਿਰ ਖਾਨ ਨੇ ਆਫਿਸ ਸਪੇਸ ਤੋਂ ਇਲਾਵਾ 6 ਬੇਸਮੈਂਟ ਕਾਰ ਪਾਰਕ 'ਤੇ ਵੀ ਇੰਵੈਸਟ ਲਿਆ ਹੈ। ਪ੍ਰੋਪਟੀ ਡਾਕੂਮੈਂਟਸ ਦੀ ਮੰਨੀਏ ਤਾਂ ਇਹ ਯੂਨੀਟਸ ਸ਼ਿਪਿੰਗ ਫਰਮ ਐਂਗਲੋ ਈਸਟਨ ਟੈਂਕਰ ਮੈਨਜਮੈਂਟ ਲਿਮਟਿਡ ਕੀਤੀ ਸੀ।

Punjabi Bollywood Tadka
ਦੱਸਣਯੋਗ ਹੈ ਕਿ ਆਮਿਰ ਖਾਨ ਫਿਲਮ 'ਲਾਲ ਸਿੰਘ ਚੱਡਾ' ਦੀ ਤਿਆਰੀ 'ਚ ਲੱਗੇ ਹੋਏ ਹਨ। ਇਹ ਹਾਲੀਵੁੱਡ ਐਕਟਰ ਟੌਮ ਹੈਂਕਸ ਦੀ ਫਿਲਮ 'ਫੌਰੇਸਟ ਗੰਪ' ਦਾ ਰੀਮੇਕ ਹੈ। ਇਸ 'ਚ ਆਮਿਰ ਖਾਨ ਦੇ ਓਪੋਜ਼ਿਟ ਕਰੀਨਾ ਕਪੂਰ ਖਾਨ ਨਜ਼ਰ ਆਵੇਗੀ। ਇਸ ਫਿਲਮ ਦੀ ਘੋਸ਼ਣਾ ਆਮਿਰ ਖਾਨ ਨੇ ਆਪਣੇ ਬਰਥਡੇ 'ਤੇ ਕੀਤੀ ਸੀ। ਫਲਮ 'ਲਾਲ ਸਿੰਘ ਚੱਡਾ' 'ਚ ਆਪਣੇ ਕਿਰਦਾਰ ਲਈ ਆਮਿਰ ਖਾਨ ਇਕ ਵਾਰ ਫਿਰ ਆਪਣਾ ਭਾਰ ਘਟਾਉਣਾ ਪੈ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਫਿਲਮ ਦੇ ਕਿਰਦਾਰ ਦੇ ਹਿਸਾਬ ਨਾਲ ਉਨ੍ਹਾਂ ਨੇ ਨੌਜਵਾਨ ਨਜ਼ਰ ਆਉਣਾ ਹੈ, ਜਿਸ ਲਈ ਉਨ੍ਹਾਂ ਨੂੰ ਆਪਣਾ ਭਾਰ ਘਟਾਉਣਾ ਪੈ ਰਿਹਾ ਹੈ।

Punjabi Bollywood Tadka


Tags: Aamir KhanProperty Worth Rs 35 CrMumbaiZeenat Tahir Hussain KhanLal Singh ChaddhaDangalSecret Superstar

Edited By

Sunita

Sunita is News Editor at Jagbani.