FacebookTwitterg+Mail

ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 'ਚ ਸ਼ਲੋਕਾ ਨਾਲ ਆਮਿਰ ਦਾ ਡਾਂਸ, ਵੀਡੀਓ ਵਾਇਰਲ

aamir khan dancing with bride to be shloka mehta
27 February, 2019 03:43:13 PM

ਨਵੀਂ ਦਿੱਲੀ (ਬਿਊਰੋ) : ਸਵਿਟਜ਼ਰਲੈਂਡ 'ਚ ਅਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਪ੍ਰੀ-ਵੈਡਿੰਗ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਜਸ਼ਨ 'ਚ ਚਾਰ ਚੰਨ ਲਾਉਣ ਲਈ ਬਾਲੀਵੁੱਡ ਸਿਤਾਰੇ 'ਚ ਪਹੁੰਚੇ। ਫਿਲਮ ਇੰਡਸਟਰੀ ਦੇ ਨਾਮੀ ਸਿਤਾਰਿਆਂ ਤੋਂ ਇਲਾਵਾ, ਇੰਟਰਨੈਸ਼ਨਲ ਪੌਪ ਸਟਾਰਸ ਤੇ ਖੇਡ ਜਗਤ ਦੇ ਸਿਤਾਰੇ ਵੀ ਆਕਾਸ਼ ਅੰਬਾਨੀ ਦਾ ਪਾਰਟੀ 'ਚ ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਪ੍ਰੀ-ਵੈਡਿੰਗ ਪਾਰਟੀ ਦੇ ਕਈ ਵੀਡੀਓਜ਼ ਸਾਹਮਣੇ ਆਏ ਹਨ ਪਰ ਇਨ੍ਹਾਂ ਸਾਰਿਆਂ 'ਚ ਸਭ ਤੋਂ ਖਾਸ ਆਮਿਰ ਖਾਨ ਤੇ ਸ਼ਲੋਕਾ ਮਹਿਤਾ ਦਾ ਡਾਂਸਿੰਗ ਵੀਡੀਓ ਹੈ।

 

ਵਾਇਰਲ ਹੋ ਰਹੇ ਵੀਡੀਓ 'ਚ ਆਮਿਰ ਖਾਨ, ਸ਼ਲੋਕਾ ਮਹਿਤਾ ਨਾਲ ਫਿਲਮ 'ਗੁਲਾਮ' ਦੇ ਮਸ਼ਹੂਰ ਗੀਤ 'ਆਤੀ ਕਯਾ ਖੰਡਾਲਾ' 'ਤੇ ਡਾਂਸ ਕਰ ਰਹੇ ਹਨ। ਦੋਵਾਂ ਦੀ ਡਾਂਸਿੰਗ ਜੁਗਲਬੰਦੀ ਦੇਖ ਕੇ ਉਥੇ ਮੌਜੂਦ ਮਹਿਮਾਨ ਚੀਅਰ ਅੱਪ ਕਰ ਰਹੇ ਹਨ। ਇਹ ਵੀਡੀਓ ਕਾਫੀ ਮਜੇਦਾਰ ਹੈ। ਸ਼ਲੋਕਾ, ਆਮਿਰ ਖਾਨ ਨਾਲ ਸਟੈਪਸ ਮਿਲਾ ਰਹੀ ਹੈ। ਇਕ ਹੋਰ ਵੀਡੀਏ 'ਚ ਆਮਿਰ ਖਾਨ ਆਖਦੇ ਹਨ ਕਿ ''ਮੈਂ ਇਸ ਵਾਰ ਮੈਂ ਅੰਬਾਨੀਆਂ ਵਲੋਂ ਨਹੀਂ ਸਗੋਂ ਮਹਿਤਾ ਵਲੋਂ ਹਾਂ। ਮੈਂ ਸ਼ਲੋਕਾ ਨੂੰ ਆਪਣੇ ਸਾਹਮਣੇ ਵੱਡੇ ਹੁੰਦੇ ਦੇਖਿਆ ਹੈ।''


Tags: Aamir Khan Dancing Video Bollywood Celebrity News in Punjabi Shloka Mehta Aati Kya Khandala Akash Ambani Russell Mehta Mukesh Ambani Nita Ambani ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.