FacebookTwitterg+Mail

ਆਮਿਰ ਖਾਨ ਦੀ 'ਦੰਗਲ' ਦੀ 'ਗੀਤਾ-ਬਬੀਤਾ' ਦੀਆਂ ਕੁਝ ਅਣਦੇਖੀਆਂ ਤਸਵੀਰਾਂ

    1/14
31 January, 2017 03:36:54 PM
ਨਵੀਂ ਦਿੱਲੀ- ਬਾਲੀਵੁੱਡ ਦੇ 'ਮਿਸਟਰ ਪਰਫੇਕਸ਼ਨਿਸਟ' ਆਮਿਰ ਖਾਨ ਦੀ ਫਿਲਮ 'ਦੰਗਲ' ਨੂੰ ਦੇਸ਼ਾਂ-ਵਿਦੇਸ਼ਾਂ 'ਚ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਨਾਲ ਹੀ ਫਿਲਮ ਨਵੇਂ-ਨਵੇਂ ਰਿਕਾਰਡ ਬਣਾਉਣ ਵੱਲ ਤੇਜ਼ੀ ਨਾਲ ਵੱਧ ਰਹੀ ਹੈ। 'ਦੰਗਲ' ਕਹਾਣੀ ਹੈ, ਹਰਿਆਣਾ ਦੇ ਪਹਿਲਵਾਨ ਮਹਾਵੀਰ ਸਿੰਘ ਫੋਗਾਟ ਦੀ, ਜੋ ਆਪਣੀਆਂ ਬੇਟੀਆਂ ਨੂੰ ਪਹਿਲਵਾਨ ਬਣਾਉਂਦੇ ਹਨ ਅਤੇ ਉਨ੍ਹਾਂ ਦਾ ਸੁਪਨਾ ਹੈ ਕਿ ਉਨ੍ਹਾਂ ਦੀਆਂ ਬੇਟੀਆਂ ਦੇਸ਼ ਲਈ ਗੋਲਡ ਮੇਡਲ ਜਿੱਤ ਕੇ ਲਿਆਉਣ। ਫਿਲਮ 'ਚ ਮਹਾਵੀਰ ਸਿੰਘ ਫੋਗਾਟ ਦੀ ਭੂਮਿਕਾ 'ਚ ਆਮਿਰ ਖਾਨ ਖੁਦ ਹਨ, ਜੋ ਆਪਣੀਆਂ ਦੋਹਾਂ ਬੇਟੀਆਂ ਬਬੀਤਾ ਫੋਗਾਟ ਅਤੇ ਗੀਤਾ ਫੋਗਾਟ ਨੂੰ ਬਹੁਤ ਘੱਟ ਉਮਰ ਤੋਂ ਹੀ ਪਹਿਲਵਾਨੀ ਦੀ ਟ੍ਰੈਨਿੰਗ ਦੇਣ ਲੱਗਦੇ ਹਨ ਅਤੇ ਫਿਲਮ ਦਾ ਅੰਤ ਹੁੰਦਾ ਹੈ ਗੀਤਾ ਫੋਗਾਟ ਦੇ ਸਾਲ 2010 ਦੇ ਕਾਮਨਵੈੱਲਥ ਖੇਡਾਂ 'ਚ ਗੋਲਡ ਮੈਡਲ ਜਿੱਤਣ 'ਤੇ...
ਪਰ ਫਿਲਮ 'ਚ ਗੀਤਾ ਅਤੇ ਬਬੀਤਾ ਦੀਆਂ ਬਚਪਨ ਦੀਆਂ ਭੂਮਿਕਾਵਾਂ 'ਚ ਦਿਖੀਆਂ ਹਨ ਜਾਇਰਾ ਵਸੀਮ ਅਤੇ ਸੁਹਾਨੀ ਭਟਨਾਗਰ, ਜਿਨ੍ਹਾਂ ਦੋਹਾਂ ਨੂੰ ਯੁਵਾ ਅਦਾਕਾਰਾਂ ਜਿਹੀ ਪਛਾਣ ਨਹੀਂ ਮਿਲ ਪਾਈ। ਜਾਇਰਾ ਤਾਂ ਫਿਰ ਵੀ ਹਾਲ ਹੀ 'ਚ ਜੰਮੂ ਤੇ ਕਸ਼ਮੀਰ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕਾਰਨ ਅਤੇ ਉਸ ਦੇ ਬਾਅਦ ਟ੍ਰੋਲ ਕੀਤੇ ਜਾਣ 'ਤੇ ਫੇਸਬੁਕ 'ਤੇ ਮੁਆਫੀ ਮੰਗਣ ਦੇ ਕਾਰਨ ਤੋਂ ਕਾਫੀ ਚਰਚਾ 'ਚ ਰਹੀ ਹੈ ਪਰ ਸੁਹਾਣੀ ਨੂੰ ਬਹੁਤ ਜ਼ਿਆਦਾ ਪਛਾਣ ਨਹੀਂ ਮਿਲੀ।
ਤਸਵੀਰਾਂ 'ਚ ਤੁਸੀਂ ਵੀ ਦੇਖੋ 'ਦੰਗਲ' 'ਚ ਨਿਭਾਏ ਅਦਾਕਾਰਾਂ ਦੀਆਂ ਕੁਝ ਤਸਵੀਰਾਂ। ਤੁਸੀਂ ਵੀ ਦੇਖੋ ਉਹ ਮਾਸੂਮ ਚਿਹਰੇ, ਜਿਨ੍ਹਾਂ ਨੇ ਪੂਰੀ ਦੁਨੀਆ 'ਚ ਧੂਮ ਮਚਾ ਰੱਖੀ ਹੈ।

Tags: Aamir Khan dangal Babita phogat Geeta phogat zaira Wasim suhani Bhatnagarਆਮਿਰ ਖਾਨ ਦੰਗਲ

About The Author

Anuradha Sharma

Anuradha Sharma is News Editor at Jagbani.