ਮੁੰਬਈ— ਤੁਹਾਨੂੰ ਸਾਰਿਆਂ ਨੂੰ ਅਭਿਨੇਤਾ ਆਮਿਰ ਖਾਨ ਦੀ ਪਹਿਲੀ ਪਤਨੀ ਰੀਨਾ ਦੱਤਾ ਤਾਂ ਯਾਦ ਹੀ ਹੋਵੇਗੀ। ਰੀਨਾ ਦੀ ਇਕ ਝਲਕ ਆਮਿਰ ਦੀ ਫਿਲਮ 'ਕਯਾਮਤ ਸੇ ਕਯਾਮਤ ਤਕ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਜਿਸ ਤਰ੍ਹਾਂ ਦੀ ਉਸ ਦੀ ਲੁੱਕ ਸੀ, ਹੁਣ ਉਸ ਤਰ੍ਹਾਂ ਦੀ ਬਿਲਕੁਲ ਨਹੀਂ ਹੈ। ਹੁਣ ਰੀਨਾ ਦਾ ਭਾਰ ਕਾਫੀ ਵੱਧ ਗਿਆ ਹੈ। ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਬਹੁਤ ਮੋਟੀ ਨਜ਼ਰ ਆ ਰਹੀ ਹੈ। ਉਹ ਨਰਗਿਸ ਰੋਡ ਬਾਂਦਰਾ 'ਚ ਨਜ਼ਰ ਆਈ।
ਫਿਲਮ 'ਕਯਾਮਤ ਸੇ ਕਯਾਮਤ ਤਕ' ਦੇ ਰਿਲੀਜ਼ ਹੋਣ ਦੇ ਨਾਲ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਆਮਿਰ ਖਾਨ ਵਿਆਹੁਤਾ ਹਨ ਤੇ ਫਿਲਮ 'ਚ ਉਸ ਦੀ ਪਤਨੀ ਰੀਨਾ ਵੀ ਨਜ਼ਰ ਆ ਰਹੀ ਹੈ। 'ਕਯਾਮਤ ਸੇ ਕਯਾਮਤ ਤਕ' ਫਿਲਮ 'ਚ ਆਮਿਰ ਨਾਲ ਜੂਹੀ ਚਾਵਲਾ ਮੁੱਖ ਅਭਿਨੇਤਰੀ ਸੀ। ਇਹ ਫਿਲਮ ਸੁਪਰਹਿੱਟ ਰਹੀ ਸੀ।