FacebookTwitterg+Mail

IN PICS: ਪਹਿਲਵਾਨ ਗੀਤਾ ਦੇ ਵਿਆਹ 'ਚ ਕੁਝ ਇਸ ਅੰਦਾਜ਼ 'ਚ ਪੁੱਜੇ ਆਮਿਰ ਖਾਨ

    1/6
21 November, 2016 04:54:36 PM
ਨਵੀਂ ਦਿੱਲੀ- ਪਹਿਲਵਾਨ ਗੀਤਾ ਫੋਗਾਟ ਦੇ ਵਿਆਹ 'ਚ ਬਾਲੀਵੁੱਡ ਸਟਾਰ ਆਮਿਰ ਖਾਨ ਪੁੱਜੇ ਗਏ ਹਨ। ਆਮਿਰ ਦੀ ਫਿਲਮ 'ਦੰਗਲ' ਪਹਿਲਵਾਨ ਗੀਤਾ ਦੀ ਜ਼ਿੰਦਗੀ 'ਤੇ ਹੀ ਆਧਾਰਿਤ ਹੈ। ਮਹਾਵੀਰ ਸਿੰਘ ਫੋਗਾਟ ਦੀ ਵੱਡੀ ਬੇਟੀ ਗੀਤਾ ਫੋਗਾਟ ਅੰਤਰਰਾਸ਼ਟਰੀ ਰੈਸਲਿੰਗ ਚੈਂਪੀਅਨ ਅਤੇ ਕਾਮਨਵੈਲਥ ਗੋਲਡ ਮੈਡਲਿਸਟ ਹੈ। ਗੀਤਾ ਦਾ ਵਿਆਹ ਹਰਿਆਣਾ 'ਚ ਭਿਵਾਨੀ 'ਚ ਹੋਇਆ ਹੈ। ਆਮਿਰ ਨੇ ਵਿਆਹ 'ਚ ਸ਼ਾਮਲ ਹੋਣ 'ਤੇ ਪੂਰੀ 'ਦੰਗਲ' ਟੀਮ ਵਲੋਂ ਗੀਤਾ ਨੂੰ ਵਧਾਈ ਦਿੱਤੀ ਹੈ। ਆਮਿਰ ਕੁਰਤਾ ਪਜ਼ਾਮਾ ਅਤੇ ਲਾਲ ਪੱਗ ਪਹਿਣੇ ਨਜ਼ਰ ਆਏ ਸਨ। ਖ਼ਬਰਾਂ ਹਨ ਕਿ ਗੀਤਾ ਦੇ ਵਿਆਹ 'ਚ ਆਮਿਰ ਖਾਨ ਉਨ੍ਹਾਂ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਨ।
ਦਰਅਸਲ, ਫਿਲਮ 'ਚ ਆਮਿਰ ਨੇ ਗੀਤਾ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਦੀ ਭੂਮਿਕਾ ਨਿਭਾਈ ਹੈ। ਆਮਿਰ ਅਸਲੀ ਜੀਵਨ 'ਚ ਵੀ ਗੀਤਾ ਦੇ ਪਿਤਾ ਦਾ ਫਰਜ਼ ਨਿਭਾਉਂਦੇ ਹੋਏ ਉਨ੍ਹਾਂ ਨੂੰ ਵਿਆਹ ਦਾ ਜੋੜਾ ਦੇਣਾ ਚਾਹੁੰਦੇ ਸਨ। ਆਮਿਰ ਦੇ ਨਾਲ ਹੀ ਗੀਤਾ ਦੇ ਵਿਆਹ 'ਚ ਹੋਰ ਵੀ ਫਿਲਮੀ ਹਸਤੀਆਂ ਸ਼ਾਮਲ ਹੋਈਆਂ ਸਨ। ਆਮਿਰ ਨੇ ਵਿਆਹ ਦੇ ਮਾਹੌਲ 'ਚ ਆਪਣੀ ਫਿਲਮ 'ਦੰਗਲ' ਦਾ ਪ੍ਰਮੋਸ਼ਨ ਵੀ ਕੀਤਾ ਸੀ।

Tags: ਗੀਤਾ ਫੋਗਾਟ ਵਿਆਹਆਮਿਰ ਖਾਨ Geeta phogat marriage Aamir Khan dangal wrestlerਦੰਗਲ ਪਹਿਲਵਾਨ

About The Author

Anuradha Sharma

Anuradha Sharma is News Editor at Jagbani.