FacebookTwitterg+Mail

ਆਮਿਰ ਖਾਨ ਨੇ ਪੋਸਟ ਕੀਤਾ ‘ਲਾਲ ਸਿੰਘ ਚੱਢਾ’ ਦਾ ਨਵਾਂ ਪੋਸਟਰ

aamir khan introduces himself as laal singh chaddha
19 November, 2019 11:23:30 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸ਼ਟ ਆਮਿਰ ਖਾਨ ਆਪਣੀ ਆਉਣ ਵਾਲੀ ਅਗਲੀ ਫਿਲਮ ‘ਲਾਲ ਸਿੰਘ ਚੱਢਾ’ ਦੇ ਚੱਲਦੇ ਖੂਬ ਸੁਰਖੀਆਂ ਵਿਚ ਛਾਏ ਹੋਏ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ‘ਚ ਸ਼ੁਰੂ ਹੋਈ ਸੀ। ਜਿੱਥੋਂ ਆਮਿਰ ਖਾਨ ਤੇ ਕਰੀਨਾ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ ਪਰ ਇਸ ਵਾਰ ਆਮਿਰ ਖਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਸਰਦਾਰੀ ਵਾਲੀ ਲੁੱਕ ਸਾਂਝੀ ਕੀਤੀ ਹੈ। ਇਸ ਦੇ ਨਾਲ ਆਮਿਰ ਨੇ ਕੈਪਸ਼ਨ ਵੀ ਦਿੱਤਾ ਹੈ। ਆਮਿਰ ਨੇ ਲਿਖਿਆ,‘‘ਸਤਿ ਸ੍ਰੀ ਅਕਾਲ… ਮੈਂ ਲਾਲ... ਲਾਲ ਸਿੰਘ ਚੱਢਾ’’ ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Sat Sri Akaal ji, myself Laal...Laal Singh Chaddha.🙏

A post shared by Aamir Khan (@_aamirkhan) on Nov 17, 2019 at 8:48pm PST


ਦੱਸ ਦਈਏ ਇਸ ਕਿਰਦਾਰ ਲਈ ਆਮਿਰ ਨੇ ਆਪਣਾ 20 ਕਿਲੋ ਭਾਰ ਘਟਾਇਆ ਹੈ। ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ। ਇਸ ਫਿਲਮ ‘ਚ ਆਮਿਰ ਖਾਨ ਨਾਲ ਕਰੀਨਾ ਕਪੂਰ ਲੀਡ ਕਿਰਦਾਰ ‘ਚ ਨਜ਼ਰ ਆਵੇਗੀ। ਫਿਲਮ ਅਗਲੇ ਸਾਲ ਕ੍ਰਿਸਮਸ ਮੌਕੇ ’ਤੇ ਰਿਲੀਜ਼ ਹੋਵੇਗੀ।


Tags: Aamir KhanLaal Singh ChaddhaPosterInstagramKareena Kapoor

About The Author

manju bala

manju bala is content editor at Punjab Kesari