FacebookTwitterg+Mail

ਹਾਲੀਵੁੱਡ ਤੋਂ ਭਾਰਤੀਆਂ ਲਈ ਲਾਲ ਸਿੰਘ ਚੱਢਾ ਲਿਆਉਣਗੇ ਆਮਿਰ ਖਾਨ

aamir khan laal singh chaddha to release on christmas 2020
05 May, 2019 08:56:39 AM

ਮੁੰਬਈ (ਬਿਊਰੋ) : ਬੀਤੇ ਕੁਝ ਸਾਲਾਂ ਤੋਂ ਬਾਲੀਵੁੱਡ 'ਚ ਕ੍ਰਿਸਮਸ ਦਾ ਤਿਉਹਾਰ ਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਦੇ ਲਈ ਬੁੱਕ ਰਹਿੰਦਾ ਹੈ। ਇਸ ਦੇ ਨਾਲ ਦੂਜੇ ਸਟਾਰਸ ਇਸੇ ਦਿਨ ਆਪਣੀ ਫਿਲਮ ਨੂੰ ਰਿਲੀਜ਼ ਕਰਨ ਤੋਂ ਟਲਦੇ ਰਹਿੰਦੇ ਹਨ ਪਰ ਸਾਲ 2020 'ਚ ਕ੍ਰਿਸਮਸ 'ਤੇ ਆਮਿਰ ਦਾ ਮੁਕਾਬਲਾ ਰਿਤਿਕ ਰੌਸ਼ਨ ਦੀ 'ਕ੍ਰਿਸ਼ 4' ਅਤੇ ਲਵ ਰੰਜਨ ਦੀ ਅਜੇ ਦੇਵਗਨ-ਰਣਬੀਰ ਕਪੂਰ ਸਟਾਰਰ ਫਿਲਮ ਨਾਲ ਹੋਣ ਵਾਲਾ ਹੈ।


ਜੀ ਹਾਂ ਹਾਲ ਹੀ 'ਚ ਆਮਿਰ ਖਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' 2020 'ਚ ਕ੍ਰਿਸਮਸ 'ਤੇ ਰਿਲੀਜ਼ ਕੀਤੀ ਹਾਵੇਗੀ। ਖਬਰਾਂ ਤਾਂ ਇਹ ਵੀ ਹਨ ਕਿ ਇਸੇ ਦਿਨ ਸਲਮਾਨ ਖਾਨ ਦੀ ਕੋਈ ਫਿਲਮ ਵੀ ਰਿਲੀਜ਼ ਹੋ ਸਕਦੀ ਹੈ। ਬਾਕੀ ਆਮਿਰ ਦੀ ਫਿਲਮ ਬਾਰੇ ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਆਮਿਰ ਨੇ ਆਪਣੀ ਫਿਲਮ ਦਾ ਐਲਾਨ ਆਪਣੇ ਜਨਮਦਿਨ ਮੌਕੇ ਕੀਤਾ ਸੀ। 'ਲਾਲ ਸਿੰਘ ਚੱਢਾ' ਦਾ ਡਾਇਰੈਕਸ਼ਨ ਅਦਵੈਤ ਚੰਦਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਆਮਿਰ ਦੀ ਇਹ ਫਿਲਮ ਹਾਲੀਵੁੱਡ ਫਿਲਮ 'ਫਾਰੈਸਟ ਗੰਪ' ਦਾ ਆਫੀਸ਼ੀਅਲ ਅਡੈਪਸ਼ਨ ਹੈ, ਜਿਸ 'ਚ ਟੌਮ ਹੰਕ ਲੀਡ ਰੋਲ 'ਚ ਨਜ਼ਰ ਆਏ ਸੀ।


Tags: Aamir KhanLaal Singh ChaddhaChristmas 2020Viacom18 Motion PicturesHollywood film Forrest Gump

Edited By

Sunita

Sunita is News Editor at Jagbani.