FacebookTwitterg+Mail

ਆਮਿਰ ਖਾਨ ਨੇ ਸੰਨੀ ਲਿਓਨ ਦੇ ਬਰਥਡੇ 'ਤੇ ਸ਼ੇਅਰ ਕੀਤੀ ਖਾਸ ਪੋਸਟ

aamir khan puts up a birthday post for actress sunny leone
14 May, 2019 12:16:56 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਬੀਤੇ ਦਿਨੀਂ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਸ ਨੇ ਆਪਣਾ ਇਹ ਖਾਸ ਦਿਨ ਪਤੀ ਤੇ ਬੱਚਿਆਂ ਨਾਲ ਬਿਤਾਇਆ। ਸੰਨੀ ਦੇ ਪਤੀ ਡੈਨੀਅਲ ਵੈੱਬਰ ਨੇ ਉਸ ਦੇ ਬਰਥਡੇ 'ਤੇ ਇਕ ਸਪੈਸ਼ਲ ਮੈਸੇਜ ਵੀ ਲਿਖਿਆ। ਉਸ ਨੇ ਸੋਸ਼ਲ ਮੀਡੀਆ 'ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੰਨੀ ਦੇ ਬਰਥਡੇ 'ਤੇ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੇ ਵੀ ਉਸ ਲਈ ਬਰਥਡੇ ਪੋਸਟ ਲਿਖੀ, ਜੋ ਹੁਣ ਕਾਫੀ ਵਾਇਰਲ ਹੋ ਰਹੀ ਹੈ।

Screenshot of Aamir khan Insta story
ਦੱਸ ਦਈਏ ਕਿ ਆਮਿਰ ਖਾਨ ਨੇ ਸੰਨੀ ਲਿਓਨੀ ਲਈ ਇੰਸਟਾਗ੍ਰਾਮ ਸਟੋਰ 'ਤੇ ਮੈਸੇਜ ਸ਼ੇਅਰ ਕੀਤਾ ਸੀ। ਆਮਿਰ ਖਾਨ ਨੇ ਲਿਖਿਆ, 'ਡਿਅਰ ਸੰਨੀ ਲਿਓਨੀ। ਜਨਮਦਿਨ ਦੀ ਹਾਰਦਿਕ ਸ਼ੁੱਭਕਾਮਨਾਵਾਂ। ਉਮੀਦ ਕਰਦਾ ਹਾਂ ਕਿ ਤੁਹਾਡਾ ਦਿਨ ਚੰਗਾ ਬੀਤਿਆ ਹੋਵੇਗਾ। ਇਹ ਸਾਲ ਵੀ ਤੁਹਾਡੇ ਲਈ ਚੰਗਾ ਜਾਵੇਗਾ। ਲਵ ਏ।' ਆਮਿਰ ਖਾਨ ਤੇ ਸੰਨੀ ਲਿਓਨ ਇਕ-ਦੂਜੇ ਦੀ ਕਾਫੀ ਇੱਜਤ ਕਰਦੇ ਹਨ। ਇਕ ਇੰਟਰਵਿਊ ਦੌਰਾਨ ਸੰਨੀ ਨੇ ਉਸ ਦੇ ਅਤੀਤ ਨੂੰ ਲੈ ਕੇ ਕੰਟਰੋਵਰਸ਼ੀਅਲ ਸਵਾਲ ਪੁੱਛੇ ਗਏ ਸਨ। ਉਦੋਂ ਆਮਿਰ ਖਾਨ ਨੇ ਸੰਨੀ ਲਿਓਨ ਦਾ ਸਮਰਥਨ ਕੀਤਾ ਸੀ ਅਤੇ ਕਿਹਾ ਸੀ ਕਿ ''ਮੈਨੂੰ ਸੰਨੀ ਲਿਓਨ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੋਵੇਗੀ ਅਤੇ ਉਸ ਦੇ ਅਤੀਤ ਨਾਲ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ।''


ਦੱਸਣਯੋਗ ਹੈ ਕਿ ਸੰਨੀ ਲਿਓਨ ਤਮਿਲ ਫਿਲਮਾਂ 'ਚ ਆਉਣ ਵਾਲੀ ਹੈ ਅਤੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


Tags: Aamir KhanBirthday PostSunny LeoneInstagram StoryDaniel WeberNisha Kaur WeberAsherNoah

Edited By

Sunita

Sunita is News Editor at Jagbani.