FacebookTwitterg+Mail

ਸ਼ਾਹਰੁਖ ਵਲੋਂ ਆਮਿਰ ਨੂੰ ਮਿਲੇ ਤੋਹਫੇ ਨੂੰ 5 ਸਾਲ ਨਾ ਖੋਲ੍ਹਣ ਦਾ ਖੁੱਲ੍ਹਿਆ ਰਾਜ਼

aamir khan reveals shah rukh khan once gifted
03 March, 2019 10:36:32 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਤੇ ਆਮਿਰ ਖਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ। ਇਸ 'ਚ ਉਹ ਦੱਸ ਰਹੇ ਹਨ ਕਿ ਕਿਸ ਤਰਾਂ ਉਹ ਟੈਕਨੋਲਜੀ ਤੋਂ ਦੂਰ ਭੱਜਦੇ ਹਨ ਪਰ ਟੈਕਨੋਲਜੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀ। ਇਸ ਵੀਡੀਓ 'ਚ ਉਹ ਇਸ ਨੂੰ ਲੈ ਕੇ ਇਕ ਕਿੱਸਾ ਵੀ ਸੁਣਾਉਂਦੇ ਹਨ, ਜਿਸ 'ਚ ਉਹ ਦੱਸਦੇ ਹਨ ਕਿ ਇਕ ਵਾਰ ਸ਼ਾਹਰੁਖ ਖਾਨ ਨੇ ਉਨ੍ਹਾਂ ਲਈ ਇਕ ਲੈਪਟਾਪ ਖਰੀਦਿਆ ਸੀ ਤੇ ਇਹ ਲੈਪਟਾਪ ਮੈਨੂੰ ਗਿਫਟ ਕੀਤਾ ਗਿਆ ਸੀ। 

Punjabi Bollywood Tadka
ਆਮਿਰ ਖਾਨ ਨੇ ਖੁਲਾਸਾ ਕੀਤਾ ਕਿ ਉਹ ਕਦੇ ਵੀ ਕੰਪਿਊਟਰ ਦੀ ਵਰਤੋ ਨਹੀਂ ਕਰਦੇ, ਇਸ ਲਈ ਮੈਂ ਇਸ ਗਿਫਟ ਵਾਲੇ ਲੈਪਟਾਪ ਦੀ ਪੈਕਿੰਗ ਤੱਕ ਨਹੀਂ ਸੀ ਖੋਲ੍ਹੀ ਅਤੇ ਉਹ ਗਿਫਟ 5 ਸਾਲ ਇਸੇ ਤਰ੍ਹਾਂ ਹੀ ਪਿਆ ਰਿਹਾ। ਉਨ੍ਹਾਂ ਨੇ ਦੱਸਿਆ ਕਿ ਇਕ ਦਿਨ ਉਨ੍ਹਾਂ ਦਾ ਮੈਨੇਜਰ ਮੇਰੇ ਕੋਲ ਆਇਆ ਤੇ ਉਸ ਨੇ ਪੁੱਛਿਆ ਕਿ ਇਹ ਲੈਪਟਾਪ ਉਹ ਵਰਤ ਸਕਦਾ ਹੈ ਤਾਂ ਆਮਿਰ ਨੇ ਤੁਰੰਤ ਕਿਹਾ ਹਾਂ ਕਰ ਸਕਦਾ ਹੈ। ਇਹ ਲੈਪਟਾਪ ਚਾਲੂ ਨਹੀਂ ਹੋਇਆ। ਇਸ ਤੋਂ ਬਾਅਦ ਆਮਿਰ ਖਾਨ ਨੇ ਕਾਫੀ ਮਸਤੀ ਕੀਤੀ।

Punjabi Bollywood Tadka
ਦੱਸਣਯੋਗ ਹੈ ਕਿ ਆਮਿਰ ਖਾਨ ਤੇ ਸ਼ਾਹਰੁਖ ਖਾਨ ਕਾਫੀ ਚੰਗੇ ਦੋਸਤ ਹਨ। ਦੋਵੇਂ ਬਾਲੀਵੁੱਡ 'ਤੇ ਕਾਫੀ ਲੰਮੇ ਸਮੇਂ ਤੋਂ ਰਾਜ ਕਰਦੇ ਆ ਰਹੇ ਹਨ।

Punjabi Bollywood Tadka


Tags: Aamir Khan Shah Rukh Khan Bollywood Punjabi News Gifted Laptop Funny Video Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.