FacebookTwitterg+Mail

ਆਮਿਰ ਦਾ ਰਿਪਬਲਿਕ ਡੇਅ ਗਿਫਟ ‘ਰੂਬਰੂ ਰੌਸ਼ਨੀ’

aamir khan rubaru roshni
25 January, 2019 09:17:29 AM

ਆਮਿਰ ਖਾਨ ਦੀ ਪਛਾਣ ਬਾਲੀਵੁੱਡ ਵਿਚ ਅਜਿਹੇ ਅਭਿਨੇਤਾ ਦੇ ਰੂਪ ਵਿਚ ਹੈ, ਜੋ ਹਰ ਕੰਮ ਨੂੰ ਬਹੁਤ ਸੋਚ-ਸਮਝ ਕੇ ਕਰਦਾ ਹੈ। ਫਿਲਮਾਂ ਨੂੰ ਲੈ ਕੇ ਉਨ੍ਹਾਂ ਵਰਗਾ ਜਨੂੰਨ ਘੱਟ ਕਲਾਕਾਰਾਂ ਵਿਚ ਹੀ ਦੇਖਣ ਨੂੰ ਮਿਲਦਾ ਹੈ। ਇਸ ਗਣਤੰਤਰ ਦਿਹਾੜੇ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਆਮਿਰ  ਫਿਲਮ ‘ਰੂਬਰੂ ਰੌਸ਼ਨੀ’ ਦਾ ਤੋਹਫਾ ਦੇ ਰਹੇ ਹਨ। ਇਸ ਫਿਲਮ ਨੂੰ ਆਮਿਰ ਨੇ ਆਪਣੀ ਪਤਨੀ ਕਿਰਨ ਰਾਵ ਦੇ ਨਾਲ ਮਿਲ ਕੇ ਬਣਾਇਆ ਹੈ, ਜੋ ਸਿਨੇਮਾਘਰਾਂ ਵਿਚ ਹੀ ਨਹੀਂ ਸਗੋਂ ਛੋਟੇ ਪਰਦੇ ’ਤੇ ਵੀ ਰਿਲੀਜ਼ ਹੋ ਰਹੀ ਹੈ। ਇਹ ਸਟਾਰ ਪਲੱਸ ’ਤੇ ਸਵੇਰੇ 11 ਵਜੇ ਪ੍ਰਸਾਰਿਤ ਹੋਵੇਗੀ। ਸਵਾਤੀ ਚੱਕਰਵਰਤੀ ਵਲੋਂ ਨਿਰਦੇਸ਼ਤ ‘ਰੂਬਰੂ ਰੌਸ਼ਨੀ’ ਸਮੇਤ ਕਈ ਖਾਸ ਮੁੱਦਿਆਂ ’ਤੇ ਆਮਿਰ ਖਾਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ ਤੇ ਹਿੰਦ ਸਮਾਚਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :

‘ਆਜ਼ਾਦ ਹੋ ਕੇ ਵੀ ਕੈਦ’
ਮਿਰ ਖਾਨ ਕਹਿੰਦੇ ਹਨ ਕਿ ਆਪਣੇ ਦੇਸ਼ ਨੂੰ ਆਜ਼ਾਦੀ ਤਾਂ ਮਿਲ ਗਈ ਹੈ ਪਰ ਅੱਜ ਵੀ ਅਸੀਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏ। ਕੁਝ ਚੀਜ਼ਾਂ ਕਾਰਨ ਅਸੀਂ ਖੁਦ ਨੂੰ ਕੈਦ ਕਰ ਕੇ ਰੱਖਿਆ ਹੋਇਆ ਹੈ। ਸਾਡੇ ਹੀ ਕੋਲ ਉਸ ਦੀ ਚਾਬੀ ਵੀ ਹੈ। ਹੁਣ ਅਸੀਂ ਕਿਸ ਤਰ੍ਹਾਂ ਕੈਦ ਹਾਂ ਅਤੇ  ਕਿਸ ਤਰ੍ਹਾਂ ਅਸੀਂ ਖੁਦ ਨੂੰ ਆਜ਼ਾਦ ਕਰ ਸਕਦੇ ਹਾਂ, ਇਹ 26 ਜਨਵਰੀ ਯਾਨੀ ਕਲ ਪਤਾ ਲੱਗੇਗਾ।

ਤਿੰਨ ਸੱਚੀਆਂ ਕਹਾਣੀਆਂ ਦਾ ਮੇਲ
ਭਿਨੇਤਾ ਦਾ ਕਹਿਣਾ ਹੈ ਕਿ ਫਿਲਮ ‘ਰੂਬਰੂ ਰੌਸ਼ਨੀ’ ਟੀ. ਵੀ. ਸ਼ੋਅ ‘ਸੱਤਯਮੇਵ ਜਯਤੇ’ ਨਾਲੋਂ ਕਾਫੀ ਵੱਖਰੀ ਹੈ। ਉਹ ਇਕ ਸ਼ੋਅ ਸੀ, ਜਿਸ ਨੂੰ ਮੈਂ ਹੋਸਟ ਕਰ ਰਿਹਾ ਸੀ ਪਰ ਇਹ ਬਾਕੀ ਫਿਲਮਾਂ ਵਾਂਗ ਪੂਰੇ ਦੋ ਘੰਟੇ ਦੀ ਫਿਲਮ ਹੈ। ਕੰਟੈਂਟ ਦੀ ਗੱਲ ਕਰੀਏ ਤਾਂ ‘ਸੱਤਯਮੇਵ ਜਯਤੇ’ ਵਿਚ ਅਸੀਂ ਸਮਾਜਿਕ ਵਿਸ਼ਿਆਂ ਨੂੰ ਦਰਸ਼ਕਾਂ ਦੇ ਸਾਹਮਣੇ ਰੱਖਦੇ ਸੀ ਪਰ ਇਹ ਫਿਲਮ ਆਤਮ ਅਹਿਸਾਸ ਨਾਲ ਜੁੜੀ ਹੈ। ਸਮਾਜ ਸਾਡੇ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਇਸ ਲਈ ਸਮਾਜ ਤੋਂ ਪਹਿਲਾਂ ਸਾਨੂੰ ਖੁਦ ਦੇ ਅੰਦਰ ਝਾਕਣਾ ਪਵੇਗਾ। ਸਮਾਜ ਵਿਚ ਜੋ ਸਮੱਸਿਆਵਾਂ ਹਨ, ਦੇ ਹੱਲ ਦੀ ਸ਼ੁਰੂਆਤ ਆਤਮ ਅਹਿਸਾਸ ਤੋਂ ਹੀ ਹੁੰਦੀ ਹੈ ਅਤੇ ਇਹੀ ਗੱਲ ਇਹ ਫਿਲਮ ਸਾਰਿਆਂ ਨੂੰ ਕਹਿਣਾ ਚਾਹੁੰਦੀ ਹੈ। ਇਸ ਵਿਚ 3 ਸੱਚੀਆਂ ਕਹਾਣੀਆਂ ਦਾ ਮੇਲ ਹੈ, ਜੋ ਤੁਹਾਡੇ ਦਿਲਾਂ ਨੂੰ ਛੂਹ ਲੈਣਗੀਆਂ।

ਫਿਲਮ ਨਾਲ ਜੁੜਨ ਦਾ ਕਾਰਨ
ਮਿਰ ਕਹਿੰਦੇ ਹਨ ਜਦ ਫਿਲਮ ਦੀ ਨਿਰਦੇਸ਼ਕ ਸਵਾਤੀ ਨੇ ਮੈਨੂੰ ਅਤੇ ਕਿਰਨ ਨੂੰ ਇਸ ਫਿਲਮ ਦਾ ਕੰਸੈਪਟ ਸਮਝਾਇਆ ਤਾਂ ਇਹ ਸਾਨੂੰ ਬਹੁਤ ਪਸੰਦ ਆਇਆ, ਜਿਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਅਸੀਂ ਇਸ ਫਿਲਮ ਦਾ ਨਿਰਮਾਣ ਕਰਾਂਗੇ। ਸਵਾਤੀ ਅਜਿਹੀ 5ਵੀਂ ਨਿਰਦੇਸ਼ਕ ਹੈ, ਜੋ ਸਾਡੇ ਪ੍ਰੋਡਕਸ਼ਨ ਹਾਊਸ ਏ. ਪੀ. ਕੇ. ਤੋਂ ਸ਼ੁਰੂਆਤ ਕਰਨ ਜਾ ਰਹੀ ਹੈ। ਜਦ ਮੈਂ ਇਸ ਫਿਲਮ ਨੂੰ ਦੇਖਿਆ ਤਾਂ ਲੱਗਾ ਕਿ ਸਵਾਤੀ ਜਿਸ ਤਰ੍ਹਾਂ ਫਿਲਮ ਬਣਾਉਣਾ ਚਾਹੁੰਦੀ ਸੀ, ਉਹ ਉਸ ਦੇ ਕਾਫੀ ਨੇੜੇ ਪਹੁੰਚੀ ਹੈ। ਹੁਣ ਤਕ ਜਿੰਨੇ ਵੀ ਨਿਰਦੇਸ਼ਕਾਂ ਨੇ ਸਾਡੇ ਪ੍ਰੋਡਕਸ਼ਨ ਹਾਊਸ ਤੋਂ ਸ਼ੁਰੂਆਤ ਕੀਤੀ ਹੈ, ਉਨ੍ਹਾਂ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਫਿਲਮ ਲਈ ਵੀ ਅਸੀਂ ਇਹੀ ਉਮੀਦ ਕਰ ਰਹੇ ਹਾਂ ਪਰ ਜਿਵੇਂ ਕਿ ਹਮੇਸ਼ਾ ਹੁੰਦਾ ਹੈ। ਫਿਲਮ ਰਿਲੀਜ਼ ਤੋਂ ਪਹਿਲਾਂ ਦਿਲ ਦੀਆਂ ਧੜਕਨਾਂ ਥੋੜ੍ਹੀਆਂ ਤੇਜ਼ ਹੋ ਗਈਆਂ।

‘ਠੱਗਸ ਆਫ ਹਿੰਦੁਸਤਾਨ’ ਤੋਂ ਕੀ ਸਿੱਖਿਆ
ਮਿਰ ਖਾਨ ਕਹਿੰਦੇ ਹਨ, ਜਿੰਨਾ ਤੁਸੀਂ ਅਸਫਲਤਾ ਤੋਂ ਸਿੱਖ ਸਕਦੇ ਹੋ, ਓਨਾ ਸਫਲਤਾ  ਤੁਹਾਨੂੰ ਨਹੀਂ ਸਿਖਾ ਸਕਦੀ। ਅਜਿਹਾ ਹੀ ਮੇਰੇ ਨਾਲ ਵੀ ਹੋਇਆ। ‘ਠੱਗਸ ਆਫ ਹਿੰਦੋਸਤਾਨ’ ਦੀ ਅਸਫਲਤਾ ਤੋਂ ਮੈਂ ਕਾਫੀ ਕੁਝ ਸਿੱਖਿਆ। ਕਈ ਸਾਲਾਂ ਤੋਂ ਮੇਰੀ ਕੋਈ ਵੀ ਫਿਲਮ ਅਸਫਲ ਨਹੀਂ ਹੋਈ ਹੈ, ਇਸ ਲਈ ਇਸ ਫਿਲਮ  ਦੀ ਅਸਫਲਤਾ ਨੂੰ ਮੈਂ ਸਿੱਖਿਆ ਦੇ ਤੌਰ ’ਤੇ ਲੈ ਰਿਹਾ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਸੀਂ ਕਿੱਥੇ-ਕਿੱਥੇ ਗਲਤੀਆਂ ਕੀਤੀਆਂ। ਉਹ ਇਹ ਵੀ ਕਹਿੰਦੇ ਹਨ, ‘ਠੱਗਸ ਆਫ ਹਿੰਦੁਸਤਾਨ’ ਦੀ ਅਸਫਲਤਾ ਲਈ ਮੈਂ ਆਪਣੇ ਪ੍ਰਸ਼ੰਸਕਾਂ ਤੋਂ ਇਸ ਲਈ ਮੁਆਫੀ ਮੰਗੀ ਕਿਉਂਕਿ ਜਦ ਓਪਨਿੰਗ ਦੇ ਦਿਨ ਉਹ ਇੰਨੀ ਵੱਡੀ ਗਿਣਤੀ ਵਿਚ ਸਿਨੇਮਾਘਰਾਂ ਤਕ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਾਡੇ ਤੋਂ ਕੁਝ ਉਮੀਦਾਂ ਹੁੰਦੀਆਂ ਹਨ, ਜਿਸ ’ਤੇ ਮੈਂ ਖਰਾ ਨਹੀਂ ਉਤਰ ਸਕਿਆ। ਮੈਨੂੰ ਦੁੱਖ ਹੋਇਆ ਕਿ ਮੈਂ ਉਨ੍ਹਾਂ ਨੂੰ ਨਿਰਾਸ਼ ਕੀਤਾ। ਦਰਸ਼ਕਾਂ ਦੇ ਨਾਲ ਜਜ਼ਬਾਤੀ ਤੌਰ ’ਤੇ ਮੇਰਾ ਬਹੁਤ ਹੀ ਡੂੰਘਾ ਰਿਸ਼ਤਾ ਹੈ, ਜਿਸ ਕਾਰਨ ਮੇਰੇ ਦਿਲ ਤੋਂ ਇਹ ਗੱਲ ਆਈ ਕਿ ਇਸ ਵਾਰ ਮੈਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਨਹੀਂ ਕਰ ਸਕਿਆ, ਜਿਸ ਲਈ ਮੈਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਮੈਂ ਅਜਿਹਾ ਕੀਤਾ।

ਸਾਰਿਆਂ ਦੀ ਜ਼ਿੰਦਗੀ ਨਾਲ ਜੁੜਦੀ ਹੈ ਇਹ ਫਿਲਮ
ਉਹ ਕਹਿੰਦੇ ਹਨ, ‘ਇਹ ਫਿਲਮ ਪਹਿਲੀ ਵਾਰ ਦੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਮੇਰੀ ਖੁਦ ਦੀ ਸੋਚ ਵਿਚ ਥੋੜ੍ਹਾ ਬਦਲਾਅ ਆਇਆ ਹੈ। ਰਿਸ਼ਤਿਆਂ ਨੂੰ ਲੈ ਕੇ ਜੋ ਮੇਰੇ ਵਿਚਾਰ ਸੀ, ਜਿਸ ਤਰ੍ਹਾਂ ਨਾਲ ਮੈਂ ਉਨ੍ਹਾਂ ਨੂੰ ਦੇਖਦਾ ਸੀ, ਉਸ ਵਿਚ ਵੀ ਮੈਂ ਵੱਡਾ ਬਦਲਾਅ ਦੇਖਿਆ। ਜੋ ਭਾਵਨਾਵਾਂ, ਜੋ ਜਜ਼ਬਾਤ ਇਸ ਫਿਲਮ ਵਿਚ ਦਿਖਾਏ ਗਏ ਹਨ, ਉਸ ਤੋਂ ਅਸੀਂ ਸਾਰੇ ਕਦੇ ਨਾ ਕਦੇ, ਕਿਸੇ ਨਾ ਕਿਸੇ ਤਰ੍ਹਾਂ ਲੰਘੇ ਹਾਂ। ਇਹ ਫਿਲਮ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਜੁੜਦੀ ਹੈ। ਫਿਲਮ ਦੇਖਣ ਤੋਂ ਬਾਅਦ ਅਸੀਂ ਇਹ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਇਸ ਦਾ ਨਿਰਮਾਣ ਕੀਤਾ ਹੈ।’

ਕਈ ਭਾਸ਼ਾਵਾਂ ’ਚ ਟੀ. ਵੀ. ’ਤੇ ਪ੍ਰਸਾਰਣ
ਆਮਿਰ ਮੁਤਾਬਕ, ‘ਸਾਡੇ ਦੇਸ਼ ’ਚ ਤਕਰੀਬਨ 4 ਹਜ਼ਾਰ ਸਿਨੇਮਾਘਰ ਹਨ, ਜਿਨ੍ਹਾਂ ਵਿਚ ਦੇਸ਼ ਦੀ ਤਕਰੀਬਨ ਦੋ ਫੀਸਦੀ ਜਨਤਾ ਹੀ ਫਿਲਮਾਂ ਦੇਖ ਸਕਦੀ ਹੈ। ਸਿਨੇਮਾਘਰ ਵਿਚ ਫਿਲਮ ਰਿਲੀਜ਼ ਕਰਨ ਦਾ ਮਤਲਬ ਹੁੰਦਾ ਹੈ ਕਿ ਉਸ ਵੇਲੇ ਅਸੀਂ ਆਮ ਆਦਮੀ ਨਾਲ ਨਹੀਂ ਜੁੜ ਸਕਦੇ। ਜਦੋਂ ਸਿਨੇਮਾਘਰ ਵਿਚੋਂ ਨਿਕਲ ਕੇ ਫਿਲਮ ਟੀ. ਵੀ. ’ਤੇ ਆਉੁਂਦੀ ਹੈ ਉਦੋਂ ਜਾ ਕੇ ਇਹ ਵੱਡੇ ਪੈਮਾਨੇ ’ਤੇ ਦੇਖੀ ਜਾਂਦੀ ਹੈ। ਅਸੀਂ ਚਾਹੁੰਦੇ ਸੀ ਕਿ ਲੋਕ ਵੱਡੀ ਗਿਣਤੀ ਵਿਚ ਇਸ ਫਿਲਮ ਨੂੰ ਦੇਖਣ ਜਿਸ ਦੇ ਲਈ ਅਸੀਂ ਦੋ ਚੀਜ਼ਾਂ ਨੂੰ ਧਿਆਨ ਵਿਚ ਰੱਖਿਆ। ਪਹਿਲਾਂ ਇਸ ਨੂੰ ਟੀ. ਵੀ. ’ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ, ਜਿਸ ਨਾਲ ਕਿ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਤੋਂ ਬਾਅਦ ਲੋਕ ਇਸ ਨੂੰ ਟੀ. ਵੀ. ’ਤੇ ਦੇਖ ਸਕਣ। ਦੂਸਰਾ ਅਸੀਂ ਚਾਹੁੰਦੇ ਹਾਂ ਕਿ ਪੂਰਾ ਦੇਸ਼ ਇਸ ਫਿਲਮ ਨੂੰ ਆਪਣੀ ਭਾਸ਼ਾ ਵਿਚ ਦੇਖੇ, ਇਸ ਲਈ ਅਸੀਂ ਇਸ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਡੱਬ ਕੀਤਾ।’


Tags: Aamir Khan Rubaru Roshni Kiran Rao Swati Chakraborty

Edited By

Sunita

Sunita is News Editor at Jagbani.