FacebookTwitterg+Mail

ਆਮਿਰ ਲੈ ਰਹੇ ਹਨ ਇਕ ਇਸ਼ਤਿਹਾਰ ਦੇ 11 ਕਰੋੜ ਪਰ ਨਵੇਂ ਸਿਤਾਰਿਆਂ ’ਚੋਂ ਵਿੱਕੀ ਸਭ ਤੋਂ ਅੱਗੇ

aamir khan taking rs 11 crore for an advertisement
22 September, 2019 03:31:04 PM

ਮੁੰਬਈ(ਬਿਊਰੋ)- ਅੱਜਕਲ ਇਕ ਆਨਲਾਈਨ ਕੰਪਨੀ ਦੀ ਆਉਣ ਵਾਲੀ ਸੇਲ ਦੇ ਇਸ਼ਤਿਹਾਰ ’ਚ ਵਿਰਾਟ ਕੋਹਲੀ, ਅਮਿਤਾਭ ਬੱਚਨ, ਮਹਿੰਦਰ ਸਿੰਘ ਧੋਨੀ, ਦੀਪਿਕਾ ਪਾਦੁਕੋਣ, ਆਲੀਆ ਭੱਟ ਸਮੇਤ ਦੱਖਣੀ ਭਾਰਤ ਦੇ ਵੀ ਵੱਡੇ ਸਟਾਰ ਨਜ਼ਰ ਆ ਰਹੇ ਹਨ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਆਨਲਾਈਨ ਕੰਪਨੀ ਦੇ ਇਸ਼ਤਿਹਾਰ ’ਚ ਇਕੱਠੇ ਇਨ੍ਹੇ ਸਿਤਾਰੇ ਨਜ਼ਰ ਆ ਰਹੇ ਹਨ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਬਾਲੀਵੁੱਡ ’ਚ ਸਿਤਾਰੇ ਇਸ਼ਤਿਹਾਰਾਂ ਤੋਂ ਕਿੰਨੀ ਕਮਾਈ ਕਰ ਰਹੇ ਹਨ ।
ਬਾਲੀਵੁੱਡ ਸਿਤਾਰਿਆਂ ’ਚ ਹੁਣ ਇਕ ਬਰੈਂਡ ਦੇ ਇਸ਼ਤਿਹਾਰ ਲਈ ਸਭ ਤੋਂ ਜ਼ਿਆਦਾ ਪੈਸਾ ਆਮਿਰ ਖਾਨ ਲੈਂਦੇ ਹਨ। ਫਿਲਹਾਲ ਉਹ ਕਰੀਬ ਅੱਧੇ ਦਰਜਨ ਇਸ਼ਤਿਹਾਰਾਂ ’ਚ ਨਜ਼ਰ ਆਉਂਦੇ ਹਨ ਪਰ ਉਹ ਇਕ ਇਸ਼ਤਿਹਾਰ ਦੇ ਕਰੀਬ 11 ਕਰੋੜ ਰੁਪਏ ਲੈਂਦੇ ਹਨ। ਨਵੇਂ ਸਿਤਾਰਿਆਂ ਦੀ ਗੱਲ ਕਰੀਏ ਤਾਂ ਇਸ਼ਤਿਹਾਰ ਜਗਤ ’ਚ ਇਸ ਸਮੇਂ ਸਭ ਤੋਂ ਸਫਲ ‘ਉੜੀ’ ਫੇਮ ਵਿੱਕੀ ਕੌਸ਼ਲ ਹਨ। ਉਨ੍ਹਾਂ ਨੂੰ ਇਕ ਇਸ਼ਤਿਹਾਰ ਲਈ 3 ਕਰੋੜ ਰੁਪਏ ਤੱਕ ਮਿਲ ਰਹੇ ਹੈ। ਇਸ ਸਮੇਂ ਉਹ ਕਰੀਬ ਇਕ ਦਰਜਨ ਬਰੈਂਡ ਦੇ ਇਸ਼ਤਿਹਾਰਾਂ ’ਚ ਨਜ਼ਰ ਆ ਰਹੇ ਹਨ। ਹੋਰ ਨਵੇਂ ਸਿਤਾਰਿਆਂ ਦੀ ਗੱਲ ਕਰੀਏ ਤਾਂ ਆਯੂਸ਼ਮਾਨ ਖੁਰਾਨਾ ਅਤੇ ਰਾਜਕੁਮਾਰ ਰਾਓ ਦੀ ਵੀ ਮੰਗ ਵਧੀ ਹੈ। ਐਡ ਗੁਰੂ ਪ੍ਰਹਲਾਦ ਕੱਕੜ ਕਹਿੰਦੇ ਹਨ, ‘‘ਵਿੱਕੀ ਕੌਸ਼ਲ ਦਾ ਸ਼ਾਂਤ , ਸ਼ਰਮੀਲਾ ਅਤੇ ਜ਼ਮੀਨੀ ਸੁਭਾਅ ਹੈ। ਇਸ ਨੇ ਉਨ੍ਹਾਂ ਨੂੰ ਇਸ਼ਤਿਹਾਰ ਜਗਤ ਦਾ ਸਭ ਤੋਂ ਚਹੇਤਾ ਚਿਹਰਾ ਬਣਾ ਦਿੱਤਾ ਹੈ। ਖਾਸਤੌਰ ’ਤੇ ‘ਉੜੀ’ ਤੋਂ ਬਾਅਦ ਕੰਪਨੀਆਂ ਉਨ੍ਹਾਂ ਨੂੰ ਆਪਣੇ ਉਨ੍ਹਾਂ ਉਤਪਾਦਾਂ ਦੇ ਇਸ਼ਤਿਹਾਰ ਕਰਵਾ ਰਹੀਆਂ ਹਨ, ਜੋ ਉਨ੍ਹਾਂ ਦੇ ਨਿਭਾਏ ਕੈਰੇਕਟਰਸ ਨੂੰ ਸੂਟ ਕਰਦੇ ਹੋਣ। ਵਿੱਕੀ ਕੌਸ਼ਲ ਕੋਲ ਇਕ ਪਾਸੇ ‘ਉੜੀ’ ’ਚ ਸੋਲਜਰ ਦਾ ਨਿਭਾਇਆ ਸੀਰੀਅਸ, ਦੇਸ਼ਭਗਤ ਗੰਭੀਰ ਕਿਰਦਾਰ ਹੈ। ‘ਉੜੀ’ ਨੇ ਉਨ੍ਹਾਂ ਨੂੰ ਵੱਡੀ ਲੀਗ ’ਚ ਲਿਆ ਦਿੱਤਾ।’’


ਇਹ ਹਨ ਵੱਡੇ ਸਟਾਰੇ

ਸਿਤਾਰੇ     ਫੀਸ 
ਆਮਿਰ ਖਾਨ    11 ਕਰੋੜ
ਸ਼ਾਹਰੁਖ ਖਾਨ     9 ਕਰੋੜ 
ਅਮਿਤਾਭ ਬੱਚਨ    8 ਕਰੋੜ 
ਅਕਸ਼ੈ ਕੁਮਾਰ     7 ਕਰੋੜ
ਸਲਮਾਨ ਖਾਨ 
 
7 ਕਰੋੜ 

ਇਹ ਨਵੇਂ ਸਿਤਾਰੇ         

ਸਿਤਾਰੇ     ਫੀਸ
 ਵਿੱਕੀ ਕੌਸ਼ਲ     3 ਕਰੋੜ
 ਟਾਈਗਰ ਸ਼ਰਾਫ     2.5 ਕਰੋੜ
ਆਯੂਸ਼ਮਾਨ ਖੁਰਾਨਾ     2.25 ਕਰੋੜ
 ਰਾਜਕੁਮਾਰ ਰਾਓ    
 
1.5 ਕਰੋੜ


          
  
 
   
  

 


Tags: advertisementAyushmann KhurranaAmitabh BachchanAamir KhanSalman KhanRajkummar RaoVicky KaushalAkshay Kumar

About The Author

manju bala

manju bala is content editor at Punjab Kesari