ਮੁੰਬਈ(ਬਿਊਰੋ)— ਫਿਲਮ 'ਵੀ ਆਰ ਫੈਮਿਲੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਆਂਚਲ ਮੁੰਜਾਲ ਫਿਲਮ ਇੰਡਸਟਰੀ 'ਚ ਆਪਣੇ ਕਦਮ ਮਜ਼ਬੂਤ ਕਰਦੀ ਹੀ ਜਾ ਰਹੀ ਹੈ। ਆਂਚਲ 'ਵੀ ਆਰ ਫੈਮਿਲੀ' ਤੋਂ ਇਲਾਵਾ 'ਆਰਕਸ਼ਣ' ਤੇ 'ਘਾਇਲ ਵੰਸ ਅਗੇਨ' 'ਚ ਵੀ ਨਜ਼ਰ ਆ ਚੁੱਕੀ ਹੈ।
ਫਿਲਮ 'ਵੀ ਆਰ ਫੈਮਿਲੀ' 'ਚ ਆਂਚਲ ਬਾਲੀਵੁੱਡ ਅਦਾਕਾਰਾ ਕਾਜੋਲ ਦੀ ਬੇਟੀ ਦਾ ਕਿਰਦਾਰ ਨਿਭਾਅ ਚੁੱਕੀ ਹੈ।
ਸਿਰਫ ਵੱਡੇ ਪਰਦੇ 'ਤੇ ਹੀ ਨਹੀਂ ਆਂਚਲ ਟੀ. ਵੀ. 'ਤੇ ਕਾਫੀ ਸਰਗਰਮ ਹੈ। ਉਹ 'ਵੋ ਘੋਸਟ ਬਨਾ ਦੋਸਤ', 'ਗੁਮਰਾਹ', 'ਵੈਲਕਮ', 'ਬੜੇ ਅੱਛੇ ਲੱਗਤੇ ਹੈ' ਤੇ 'ਏਕ ਬੂੰਦ ਇਸ਼ਕ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।
ਆਂਚਲ ਦੀ ਅਗਲੀ ਫਿਲਮ 'ਸਾਈ' ਹੈ, ਜੋ ਇਕ ਤਾਮਿਲ ਹੈ। ਇਸ ਫਿਲਮ 'ਚ ਆਂਚਲ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫਿਲਹਾਲ ਆਂਚਲ ਬਿੰਦਾਸ ਦੇ ਸ਼ੋਅ 'ਦਿਲ ਬਫਰਿੰਗ' 'ਚ ਨਜ਼ਰ ਆ ਰਹੀ ਹੈ।
ਐਬੀ (ਦਿਲ ਬਫਰਿੰਗ ਦੇ ਕਿਰਦਾਰ ਦਾ ਨਾਂ) ਤੇ ਮੈਂ ਦੋਵੇਂ ਹੀ ਦਿਲ ਦੇ ਬਹੁਚ ਚੰਗੇ ਹਾਂ ਤੇ ਕਿਸੇ ਨੂੰ ਜਲਦੀ ਹਾਰਟ ਨਹੀਂ ਕਰਦੇ ਪਰ ਅਸੀਂ ਜੋ ਸੱਚ ਹੁੰਦਾ ਹੈ ਉਹੀ ਬੋਲਣਾ ਪਸੰਦ ਕਰਦੇ ਹਾਂ।
ਮੈਂ ਸੋਚਦੀ ਸਮਝਦੀ ਹਾਂ ਤੇ ਫਿਰ ਹੀ ਕੋਈ ਰਿਐਕਟ ਕਰਦੀ ਹਾਂ।
ਅਸਲ 'ਚ ਮੈਂ ਕਾਫੀ ਸਮੇਂ ਤੋਂ ਹੀ ਐਕਟਿੰਗ ਦੀ ਦੁਨੀਆ ਨਾਲ ਜੁੜੀ ਹਾਂ ਤਾਂ ਇਕਦਮ ਅਜਿਹਾ ਨਹੀਂ ਹੋਇਆ ਕਿ ਸੋ ਕੇ ਉਠੀ ਤੇ ਅਗਲੇ ਦਿਨ ਮਸ਼ਹੂਰ ਹੋ ਗਈ। ਹੋਲੀ-ਹੋਲੀ ਮੈਂ ਫਿਲਮਾਂ ਤੇ ਸ਼ੋਅਜ਼ 'ਚ ਕੰਮ ਕੀਤਾ, ਜਿਸ ਤੋਂ ਬਾਅਦ ਹੋਲੀ-ਹੋਲੀ ਮੈਂ ਮਸ਼ਹੂਰ ਹੋਈ।
ਕਿਹੜੇ ਐਕਟਰ ਤੇ ਅਦਾਕਾਰਾ ਨਾਲ ਕੰਮ ਕਰਨਾ ਚਾਹੁੰਦੀ ਹੈ
ਆਂਚਲ ਨੇ ਕਿਹਾ, ''ਮੈਨੂੰ ਰਣਬੀਰ ਕਪੂਰ ਕਾਫੀ ਪਸੰਦ ਹੈ ਤਾਂ ਮੈਂ ਉਨ੍ਹਾਂ ਨਾਲ ਜ਼ਰੂਰ ਕੰਮ ਕਰਨਾ ਚਾਹਾਂਗੀ।
ਬਾਕੀ ਫੀਮੇਲ ਅਦਾਕਾਰਾਂ 'ਚੋਂ ਮੈਨੂੰ ਦੀਪਿਕਾ ਪਾਦੂਕੋਣ ਸਭ ਤੋਂ ਵਧੀਆ ਲੱਗਦੀ ਹੈ ਤੇ ਸਕ੍ਰਿਪਟ ਕੁਝ ਇਸ ਤਰ੍ਹਾਂ ਦੀ ਹੋਵੇ ਜਿਸ 'ਚ ਹੇਮਾ ਜੀ ਮੇਰੀ ਮਾਂ ਦਾ ਕਿਰਦਾਰ ਨਿਭਾਉਣ।''