FacebookTwitterg+Mail

Video : ਕ੍ਰਿਤੀ ਸੇਸਨ ਦਾ ਆਈਟਮ ਸੌਂਗ ਰਿਲੀਜ਼, ਕੰਕਾਲ ਨਾਲ ਦਿਖਾਈਆਂ ਬੋਲਡ ਅਦਾਵਾਂ

aao kabhi haveli pe kriti sanon
23 August, 2018 09:37:01 AM

ਮੁੰਬਈ(ਬਿਊਰੋ)— ਅੱਜਕਲ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਆਉਣ ਵਾਲੀ ਫਿਲਮ 'ਸਤ੍ਰੀ' ਕਾਫੀ ਸੁਰਖੀਆਂ 'ਚ ਹੈ। ਫਿਲਮ ਦੇ ਗੀਤ ਤੇ ਟਰੇਲਰ ਲੋਕਾਂ ਨੂੰ ਕਾਫੀ ਪਸੰਦ ਆਏ ਹਨ। ਫਿਲਮ 'ਚ ਨੌਰਾ ਫਤੇਹੀ ਨੇ ਪਹਿਲਾਂ ਹੀ 'ਕਮਰੀਆ' ਗੀਤ 'ਤੇ ਜ਼ਬਰਦਸਤ ਡਾਂਸ ਕਰਕੇ ਸਭ ਨੂੰ ਖੁਸ਼ ਕਰ ਦਿੱਤਾ ਹੈ ਪਰ ਫਿਲਮ ਮੇਕਰਸ ਨੇ ਇਸ 'ਚ ਇਕ ਨਹੀਂ ਸਗੋਂ ਦੋ ਆਈਟਮ ਨੰਬਰ ਰੱਖੇ ਹਨ। ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ 'ਇਸਤਰੀ' ਫਿਲਮ 'ਚ ਕ੍ਰਿਤੀ ਸੇਨਨ ਆਪਣਾ ਪਹਿਲਾ ਆਈਟਮ ਨੰਬਰ ਕਰੇਗੀ, ਜੋ ਹਾਲ ਹੀ 'ਚ ਰਿਲੀਜ਼ ਹੋਇਆ ਹੈ।

ਇਸ ਆਈਟਮ ਸੌਂਗ ਦਾ ਨਾਂ 'ਆਓ ਕਭੀ ਹਵੇਲੀ ਪੇ' ਹੈ, ਜਿਸ ਨੂੰ  ਬਾਦਸ਼ਾਹ, ਨਿਕਿਤਾ ਗਾਂਧੀ ਤੇ ਸਚਿਨ-ਜਿਗਰ ਨੇ ਗਾਇਆ ਹੈ। ਗੀਤ 'ਚ ਕ੍ਰਿਤੀ ਸੇਨਨ, ਬਾਦਸ਼ਾਹ ਤੇ ਰਾਜਕੁਮਾਰ ਰਾਓ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਗੀਤ ਦੇ ਬੋਲ ਵੀ ਕਾਫੀ ਮਜ਼ੇਦਾਰ ਹਨ। ਇਸ ਦਾ ਥੀਮ ਵੀ ਹਾਰਰ ਹੈ ਤੇ ਇਸ ਨੂੰ ਹਾਰਰ ਥੀਮ 'ਤੇ ਕਾਫੀ ਖੂਬਸੂਰਤੀ ਨਾਲ ਸ਼ੂਟ ਕੀਤਾ ਗਿਆ ਹੈ। ਹਾਲਾਂਕਿ ਗੀਤ ਡਰਾਉਣਾ ਨਹੀਂ ਪਰ ਕੋਰਿਓਗ੍ਰਾਫੀ ਸ਼ਾਨਦਾਰ ਹੈ। ਗੀਤ ਦੀ ਸ਼ੁਰੂਆਤ 'ਚ ਇਕ ਕੰਕਾਲ ਸਿਤਾਰ ਬਜਾ ਰਿਹਾ ਹੈ, ਜਿਸ ਤੋਂ ਬਾਅਦ ਡਮੀ ਬਣੀ ਕ੍ਰਿਤੀ ਖੂਬਸੂਰਤ ਮਹਿਲਾ ਬਣ ਜਾਂਦੀ ਹੈ। ਗੀਤ 'ਚ ਕ੍ਰਿਤੀ ਹਵੇਲੀ 'ਚ ਆਉਣ ਦਾ ਇੰਵੀਟੈਸ਼ਨ ਦੇ ਰਹੀ ਹੈ ਅਤੇ ਕਈ ਥਾਵਾਂ 'ਤੇ ਕ੍ਰਿਤੀ ਕੰਕਾਲ ਦੇ ਨਾਲ ਵਾਈਨ ਪੀਂਦੀ ਵੀ ਨਜ਼ਰ ਆ ਰਹੀ ਹੈ। ਰਾਜਕੁਮਾਰ ਵੀ ਭੂਤਾਂ ਦੇ ਗੈਪਅੱਪ 'ਚ ਇਨ੍ਹਾਂ ਨਾਲ ਠੁਮਕੇ ਲਾਉਂਦੇ ਨਜ਼ਰ ਆ ਰਹੇ ਹਨ। 'ਸਤ੍ਰੀ' ਇਕ ਹਾਰਰ ਕਾਮੇਡੀ ਫਿਲਮ ਹੈ, ਜਿਸ 'ਚ ਪਹਿਲੀ ਵਾਰ ਸ਼ਰਧਾ-ਰਾਜਕੁਮਾਰ ਦੀ ਜੋੜੀ ਨਜ਼ਰ ਆਵੇਗੀ। ਇਹ ਫਿਲਮ 31 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।


Tags: Aao Kabhi Haveli PeStreeKriti SanonBadshahNikhita GandhiSachinJigarRajkummar Rao Shraddha Kapoor Pankaj Tripathi Aparshakti Khurana Abhishek Banerjee

Edited By

Sunita

Sunita is News Editor at Jagbani.