ਮੁੰਬਈ(ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਸਟਾਰ ਕਿੱਡਸ ਕਾਫੀ ਧੂਮ ਮਚਾ ਰਹੇ ਹਨ । ਲਗਤਾਰ ਸਟਾਰ ਕਿੱਡਸ ਦੀਆਂ ਤਸਵੀਰਾਂ ਤੇ ਵੀਡਿਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਸਭ ਦੇ ਚੱਲਦੇ ਹੁਣ ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਬੱਚਨ ਦੀ ਵੀ ਇਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਆਰਾਧਿਆ ਉਨ੍ਹਾਂ ਸਟਾਰ ਕਿੱਡਸ ਦੀ ਲਿਸਟ 'ਚ ਸ਼ਾਮਿਲ ਹੋ ਗਈ ਹੈ ਜਿਨ੍ਹਾਂ ਦੀਆ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਹਨ ।
ਵੀਡਿਓ 'ਚ ਤੁਸੀਂ ਦੇਖ ਸਕਦੇ ਹੋ ਕਿ ਆਰਾਧਿਆ 'ਗਲੀ ਬੁਆਏ' ਫਿਲਮ ਦੇ ਗੀਤ 'ਤੇ ਪ੍ਰਫਾਰਮੈਂਸ ਦੇ ਰਹੀ ਹੈ। ਆਰਾਧਿਆ ਨਾਲ ਕੁਝ ਹੋਰ ਬੱਚੇ ਵੀ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਦਰਅਸਲ ਆਰਾਧਿਆ ਬੱਚਨ ਇਕ ਸਮਰ ਕੈਂਪ 'ਚ ਪ੍ਰਫਾਰਮੈਂਸ ਕਰ ਰਹੀ ਸੀ। ਦੱਸ ਦੇਈਏ ਕਿ 'ਗਲੀ ਬੁਆਏ' ਫਿਲਮ ਕਾਫੀ ਹਿੱਟ ਹੋਈ ਸੀ। ਇਸ ਫਿਲਮ 'ਚ ਰਣਵੀਰ ਸਿੰਘ ਤੇ ਆਲੀਆ ਭੱਟ ਨੇ ਕੰਮ ਕੀਤਾ ਸੀ।