ਮੁੰਬਈ(ਬਿਊਰੋ)— ਬੀਤੀ ਰਾਤ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਆਪਣੀ ਬੇਟੇ ਆਕਾਸ਼ ਦੀ ਮੰਗਣੀ ਦੀ ਸ਼ਾਨਦਾਰ ਪਾਰਟੀ ਆਯੋਜਿਤ ਕੀਤੀ। ਆਕਾਸ਼ ਨੇ ਬੀਤੇ ਦਿਨ ਗੋਆ 'ਚ ਸ਼ਲੋਕ ਮਹਿਤਾ ਨਾਲ ਮੰਗਣੀ ਕੀਤੀ ਹੈ। ਇਸ ਸ਼ਾਨਦਾਰ ਪਾਰਟੀ 'ਚ ਬਾਲੀਵੁੱਡ ਦੇ ਦਿੱਗਜ ਸਿਤਾਰੇ ਸ਼ਾਮਲ ਹੋਏ ਸਨ।
ਇਸ ਪਾਰਟੀ 'ਚ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਬੇਟੀ ਅਰਾਧਿਆ ਬੱਚਨ। ਇਹ ਪਾਰਟੀ ਅੰਬਾਨੀ ਪਰਿਵਾਰ ਦੇ ਘਰ 'ਚ ਰੱਖੀ ਗਈ ਸੀ। ਐਸ਼ਵਰਿਆ ਰਾਏ ਆਪਣੀ 6 ਸਾਲ ਦੀ ਬੇਟੀ ਅਰਾਧਿਆ ਨੂੰ ਲੈ ਕੇ ਪਾਰਟੀ 'ਚ ਪਹੁੰਚੀ ਸੀ।
ਰਿਪੋਰਟ ਮੁਤਾਬਕ ਨੀਤਾ ਅੰਬਾਨੀ ਨੇ ਅਰਾਧਿਆ ਨੂੰ ਪਾਰਟੀ 'ਚ ਆਉਣ ਦਾ ਨਿੱਜੀ ਸੱਦਾ ਦਿੱਤਾ ਸੀ। ਨੀਤਾ ਨੇ ਐਸ਼ਵਰਿਆ ਨੂੰ ਖਾਸ ਤੌਰ 'ਤੇ ਕਿਹਾ ਸੀ ਕਿ ਉਹ ਅਰਾਧਿਆ ਨੂੰ ਪਾਰਟੀ 'ਚ ਲੈ ਕੇ ਜ਼ਰੂਰ ਆਵੇ।
ਪਾਰਟੀ 'ਚ ਬੱਚਿਆਂ ਲਈ ਖਾਸ ਇੰਤਜ਼ਾਮ ਵੀ ਕੀਤੇ ਗਏ ਸਨ। ਸਾਰਿਆ ਨੂੰ ਪਿੰਕ ਡਰੈੱਸ ਕੋਡ 'ਚ ਆਉਣਾ ਸੀ। ਇਸ ਲਈ ਐਸ਼ਵਰਿਆ ਨੇ ਵੀ ਅਰਾਧਿਆ ਨੂੰ ਉਹੀ ਡਰੈੱਸ ਪਹਿਣਾਈ, ਜੋ ਉਨ੍ਹਾਂ ਨੇ 70ਵੇਂ ਕਾਂਸ ਫਿਲਮ ਫੈਸਟੀਵਲ ਦੌਰਾਨ ਪਾਈ ਸੀ।
ਪਾਰਟੀ 'ਚ ਸਕੂਲ ਵਾਂਗ ਹੀ ਬੱਚਿਆਂ ਲਈ ਗੁਬਾਰੇ, ਚਾਕਲੇਟ ਅਤੇ ਗਿਫਟਸ ਦਾ ਖਾਸ ਇੰਤਜ਼ਾਮ ਕੀਤਾ ਗਿਆ ਸੀ।ਇੱਥੇ ਬੱਚਿਆਂ ਦੇ ਖੇਡਣ ਦਾ ਵੀ ਖਾਸ ਇੰਤਜ਼ਾਮ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਨੂੰ ਲੈ ਕੇ ਕੁਝ ਲੋਕਾਂ ਨੇ ਐਸ਼ਵਰਿਆ ਨੂੰ ਬੁਰਾ ਭਲਾ ਵੀ ਕਿਹਾ।
ਲੋਕਾਂ ਦਾ ਕਹਿਣਾ ਸੀ ਕਿ ਜਦੋਂ ਅਰਾਧਿਆ ਦਾ ਅਗਲੇ ਦਿਨ ਸਕੂਲ ਹੈ ਤਾਂ ਐਸ਼ਵਰਿਆ ਉਸ ਨੂੰ ਐਡਲਟ ਪਾਰਟੀ 'ਚ ਲੈ ਕੇ ਕਿਉਂ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਰਾਧਿਆ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਪੜ੍ਹਦੀ ਹੈ।