ਨਵੀਂ ਦਿੱਲੀ(ਬਿਊਰੋ)— ਮਹਾਨਾਇਕ ਅਮਿਤਾਭ ਬੱਚਨ ਦੀ ਪੋਤੀ ਤੇ ਐਸ਼ਵਰਿਆ ਰਾਏ ਬੱਚਨ-ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬੱਚਨ 6 ਸਾਲ ਦੀ ਹੋ ਚੁੱਕੀ ਹੈ। ਉਂਝ ਤਾਂ ਆਰਾਧਿਆ ਦਾ ਜਨਮਦਿਨ 16 ਨਵੰਬਰ ਨੂੰ ਆਉਂਦਾ ਹੈ ਪਰ ਜਨਮਦਿਨ ਤੋਂ 2 ਦਿਨ ਬਾਅਦ ਉਸ ਲਈ ਇਕ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ ਗਿਆ।
ਸ਼ਨੀਵਾਰ ਰਾਤ ਰੱਖੀ ਗਈ ਇਸ ਪਾਰਟੀ 'ਚ ਆਰਾਧਿਆ ਦੇ ਬੈਸਟ ਫ੍ਰੈਂਡ ਤੇ ਆਮਿਰ ਖਾਨ ਦੇ ਬੇਟੇ ਆਜਾਦ ਰਾਵ ਖਾਨ ਵੀ ਸ਼ਾਮਲ ਹੋਇਆ।
ਆਰਾਧਿਆ ਦੀ ਪਾਰਟੀ 'ਚ ਸ਼ਾਹਰੁਖ ਖਾਨ ਦੇ ਬੇਟੇ ਅਬਰਾਮ ਨੂੰ ਲੈ ਕੇ ਪੁੱਜੇ।
ਸਿਤਾਰਿਆਂ ਨਾਲ ਭਰੀ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਤੇ ਵੀਡਓਜ਼ ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ ਸ਼ਾਹਰੁਖ ਖਾਨ, ਅਭਿਸ਼ੇਕ ਬੱਚਨ, ਬੰਟੀ ਵਾਲੀਆ ਬੱਚਿਆਂ ਨਾਲ ਝੂਲੇ 'ਤੇ ਝੂਟੇ ਲੈਂਦੇ ਨਜ਼ਰ ਆ ਰਹੇ ਹਨ।
ਸ਼ਾਹਰੁਖ ਖਾਨ ਜਿਥੇ ਬੇਟੇ ਅਬਰਾਮ ਨਾਲ ਝੂਲਾ ਝੂਟਦੇ ਦਿਖੇ ਉਥੇ ਹੀ ਅਭਿਸ਼ੇਕ ਤੇ ਬੰਟੀ ਵੱਖਰੇ-ਵੱਖਰੇ ਬੈਠੇ ਨਜ਼ਰ ਆਏ।
ਇਸ ਪਾਰਟੀ 'ਚ ਆਰਾਧਿਆ ਨੇ ਪਿੰਕ ਕਲਰ ਦੀ ਡਰੈੱਸ ਪਾਈ ਸੀ, ਜਦੋਂਕਿ ਐਸ਼ਵਰਿਆ ਨੇ ਕਰੀਮ ਰੰਗ ਦਾ ਗਾਊਨ ਪਾਇਆ ਹੋਇਆ ਸੀ, ਜਿਸ 'ਚ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੀਆਂ ਸਨ।