FacebookTwitterg+Mail

ਪਰਮਾਤਮਾ ਨੂੰ ਸਿਜਦਾ ਕਰਦਾ ਹੈ ਗੀਤ 'ਤੇਰੇ ਰੰਗ ਨਿਆਰੇ' (ਵੀਡੀਓ)

aardaas karaan song tere rang niyare
06 July, 2019 07:49:52 PM

ਜਲੰਧਰ (ਬਿਊਰੋ) - 19 ਜੁਲਾਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਅਰਦਾਸ ਕਰਾਂ' ਦਾ ਦੂਜਾ ਗੀਤ 'ਤੇਰੇ ਰੰਗ ਨਿਆਰੇ' ਅੱਜ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਨੂੰ ਨੱਛਤਰ ਗਿੱਲ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।ਇਹ ਗੀਤ ਦਿਲ ਨੂੰ ਟੁੰਬਣ ਦੇ ਨਾਲ-ਨਾਲ ਪਰਮਾਤਮਾ ਨੂੰ ਵੀ ਸਿਜਦਾ ਕਰਦਾ ਹੈ।ਜਿਸ ਵਿਚ ਪਰਮਾਤਮਾ ਵੱਲੋਂ ਸਿਰਜੀ ਦੁਨੀਆ ਦਾ ਵੀ ਜ਼ਿਕਰ ਕੀਤਾ ਗਿਆ ਹੈ।'ਤੇਰੇ ਰੰਗ ਨਿਆਰੇ' ਗੀਤ ਨੂੰ ਗੀਤਕਾਰ ਹੈਪੀ ਰਾਏਕੋਟੀ ਨੇ ਲਿਖਿਆ ਹੈ ਤੇ ਜਤਿੰਦਰ ਸ਼ਾਹ ਨੇ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ।'ਸਾਗਾ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤੇ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ 'ਅਰਦਾਸ ਕਰਾਂ' ਫਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਲਿਖੀ ਹੈ।'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਰਹੀ ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਹਿਰ ਵਿੱਜ, ਯੋਗਰਾਜ ਸਿੰਘ, ਸਰਦਾਰ ਸੋਹੀ, ਸਪਨਾ ਪੱਬੀ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।'ਅਰਦਾਸ ਕਰਾਂ' ਨੂੰ ਓਮਜ਼ੀ ਗਰੁੱਪ ਵੱਲੋਂ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।


Tags: Tere Rang NiyareAardaas KaraanGippy GrewalNachattar GillHappy RaikotiJatinder ShahPunjabi Movie Song

About The Author

Lakhan

Lakhan is content editor at Punjab Kesari