FacebookTwitterg+Mail

ਹਾਰਡੀ ਸੰਧੂ ਦੇ 'ਯਾਰ ਨੀ ਮਿਲਿਆ' ਨੇ ਯੂਟਿਊਬ 'ਚ ਮਚਾਇਆ ਧਮਾਲ, ਕੁਝ ਹੀ ਘੰਟਿਆਂ 'ਚ ਕਰਾਈ ਬੱਲੇ-ਬੱਲੇ

aarr ni milyaa
07 September, 2017 03:13:00 PM

ਜਲੰਧਰ— ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। 'ਯਾਰ ਨੀ ਮਿਲਿਆ' ਨਾਂ ਦੇ ਇਸ ਗੀਤ ਨੇ ਯੂਟਿਊਬ 'ਤੇ ਜ਼ਾਰੀ ਹੁੰਦੇ ਹੀ ਧਮਾਲ ਮਚਾ ਦਿੱਤਾ ਹੈ। ਕੁਝ ਹੀ ਘੰਟਿਆਂ 'ਚ ਇਸ ਗੀਤ ਨੂੰ ਮਿਲੀਅਨਜ਼ ਨਾਲ ਵੱਧ ਲੋਕ ਦੇਖ ਚੁੱਕੇ ਹਨ। ਉਂਝ ਵੀ ਹਾਰਡੀ ਸੰਧੂ ਦੇ ਕਈ ਗੀਤ ਬੇਹੱਦ ਚਰਚਿਤ ਰਹੇ ਹਨ। ਇਨ੍ਹਾਂ 'ਚੋਂ 'ਸੋਚ', 'ਬੈਕਬੋਨ', 'ਜੋਕਰ', 'ਹਾਰਨ ਬਲੋਅ' ਵਰਗੇ ਕਈ ਗੀਤ ਹਨ। 'ਯਾਰ ਨੀ ਮਿਲਿਆ' ਗੀਤ ਦੇ ਫਿਲਮਾਂਕਨ 'ਚ ਹਾਰਡੀ ਸੰਧੂ ਹੀ ਦਿਖ ਰਹੇ ਹਨ, ਤਾਂ ਉਨ੍ਹਾਂ ਨਾਲ ਸਾਥ ਦੇ ਰਹੀ ਹੈ ਕੰਗਨਾ ਸ਼ਰਮਾ।

ਇਸ ਗੀਤ ਦੇ ਬੋਲ ਜਾਨੀ ਵਲੋਂ ਲਿਖੇ ਗਏ ਹਨ। ਇਹ ਗੀਤ ਵਾਈਟ ਹਿੱਲ ਮਿਊਜ਼ਿਕ ਨੇ ਰਿਲੀਜ਼ ਕੀਤਾ ਹੈ। ਇਸ ਦੇ ਨਾਲ-ਨਾਲ ਸੰਗੀਤ ਬੀ-ਪਰਾਕ ਅਤੇ ਨਿਰਦੇਸ਼ਨ ਅਰਵਿੰਦ ਖਹਿਰਾ ਵਲੋਂ ਕੀਤਾ ਗਿਆ ਹੈ।


Tags: Punjabi SingerYaarr Ni MilyaaHardy SandhuB PraakJaani ਹਾਰਡੀ ਸੰਧੂ ਯਾਰ ਨੀ ਮਿਲਿਆ