FacebookTwitterg+Mail

ਨੇਹਾ ਮਲਿਕ ਨਾਲ ਬਣੀ ਆਰਿਆ ਬੱਬਰ ਦੀ ਜੋੜੀ, ਇਸ ਫਿਲਮ 'ਚ ਆਉਣਗੇ ਇਕੱਠੇ ਨਜ਼ਰ

aarya babbar and neha malik announced punjabi movie
13 September, 2019 01:24:59 PM

ਜਲੰਧਰ (ਬਿਊਰੋ) — ਗਾਂਧੀ ਨਾਂ ਨੂੰ ਲੈ ਕੇ ਪੰਜਾਬੀ ਫਿਲਮ ਇੰਡਸਟਰੀ 'ਚ ਤੀਸਰੀ ਫਿਲਮ ਬਣਨ ਜਾ ਰਹੀ ਹੈ। ਜੀ ਹਾਂ, ਪੰਜਾਬੀ ਗਾਇਕ ਤੇ ਅਦਾਕਾਰ ਆਰਿਆ ਬੱਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਆਉਣ ਵਾਲੀ ਫਿਲਮ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ। ਆਰਿਆ ਬੱਬਰ ਨੇ ਪੋਸਟਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਮੈਂ ਨਿਮਰਤਾ ਨਾਲ ਆਪਣੀ ਅਗਲੀ #ਪੰਜਾਬੀ #ਫਿਲਮ ਦਾ ਐਲਾਨ ਕਰਦਾ ਹਾਂ! ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਚਾਹੀਦਾ ਹੈ...''।

Punjabi Bollywood Tadka
ਦੱਸ ਦਈਏ ਕਿ ਆਰਿਆ ਬੱਬਰ ਲੰਬੇ ਅਰਸੇ ਬਾਅਦ ਪੰਜਾਬੀ ਇੰਡਸਟਰੀ 'ਚ ਵਾਪਸੀ ਕਰਨ ਜਾ ਰਹੇ ਹਨ। ਉਹ 'ਯਾਰ ਅਣਮੁੱਲੇ', 'ਵਿਰਸਾ', 'ਜੱਟਸ ਇੰਨ ਗੋਲਮਾਲ' ਵਰਗੀਆਂ ਕਈ ਹੋਰ ਫਿਲਮ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ 'ਸਖੀਆਂ ਗਰਲ ਨਾਂ' ਨਾਲ ਮਸ਼ਹੂਰ ਹੋਈ ਅਦਾਕਾਰਾ ਨੇਹਾ ਮਲਿਕ ਨਜ਼ਰ ਆਵੇਗੀ। ਜੀ ਹਾਂ ਮਨਿੰਦਰ ਬੁੱਟਰ ਦੇ 'ਸਖੀਆਂ' ਗੀਤ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਨੇਹਾ ਮਲਿਕ ਨੇ ਪੰਜਾਬੀ ਫਿਲਮੀ ਦੁਨੀਆ 'ਚ  'ਮੁਸਾਫਿਰ' ਨਾਂ ਦੀ ਫਿਲਮ ਨਾਲ ਆਗਾਜ਼ ਕੀਤਾ ਹੈ। ਇਸ ਤੋਂ ਬਾਅਦ ਹੁਣ ਇਕ ਹੋਰ ਫਿਲਮ ਉਨ੍ਹਾਂ ਦੀ ਝੋਲੀ ਪੈ ਚੁੱਕੀ ਹੈ, ਜਿਸ ਦਾ ਨਾਂ 'ਗਾਂਧੀ ਫੇਰ ਆ ਗਿਆ' ਹੈ। ਆਰਿਆ ਬੱਬਰ ਤੇ ਨੇਹਾ ਮਲਿਕ ਤੋਂ ਇਲਾਵਾ ਇਸ ਫਿਲਮ ਟਿਨੂ ਵਰਮਾ, ਵੀਰ ਸਾਹੋ ਤੇ ਕਈ ਹੋਰ ਕਲਾਕਾਰ ਇਸ ਫਿਲਮ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਕਪਿਲ ਬੱਤਰਾ ਪ੍ਰੋਡਕਸ਼ਨ ਅਤੇ ਮਹਾਕਲੇਸ਼ਵਰ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਫਿਲਮ ਨੂੰ ਕਿੰਦਰ ਸਿੰਘ ਡਾਇਰੈਕਟ ਕਰਨਗੇ। ਕਪਿਲ ਬੱਤਰਾ ਤੇ ਮੰਜੂ ਗੌਤਮ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।


Tags: Aarya BabbarNeha MalikAnnounced Punjabi MovieGandhi Phir Aa GyaKapil Batra productionsMahakaleshwar Motion Pictures

Edited By

Sunita

Sunita is News Editor at Jagbani.