FacebookTwitterg+Mail

B'Day Spl : ਅਜਿਹੇ ਕਾਰਨਾਂ ਕਰਕੇ ਆਰਿਆ ਬੱਬਰ ਨੇ ਕੀਤਾ ਪੰਜਾਬੀ ਫਿਲਮਾਂ ਤੋਂ ਕਿਨਾਰਾ

aarya babbar birthday
24 May, 2020 10:56:07 AM

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੇ ਬੱਬਰ ਸ਼ੇਰ ਆਰਿਆ ਬੱਬਰ ਅੱਜ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਆਰਿਆ ਬੱਬਰ ਦਾ ਜਨਮ 24 ਮਈ 1981 'ਚ ਮੁੰਬਈ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜ ਬੱਬਰ ਤੇ ਮਾਤਾ ਨਾਦਿਰਾ ਬੱਬਰ ਮਸ਼ਹੂਰ ਥੀਏਟਰ ਕਲਾਕਾਰ ਹੈ। ਆਰਿਆ ਬੱਬਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਿੰਦੀ ਫਿਲਮ 'ਅਭ ਕੇ ਬਰਸ' ਨਾਲ ਕੀਤੀ ਸੀ।
Punjabi Bollywood Tadka
ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੰਦੀ ਫਿਲਮਾਂ 'ਚ ਸਪੋਰਟਿੰਗ ਰੋਲ ਵੀ ਕੀਤੇ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ 'ਰੈੱਡੀ' 'ਚ ਵੀ ਆਰਿਆ ਬੱਬਰ ਨਜ਼ਰ ਆ ਚੁੱਕੇ ਹਨ। 'ਜੋਕਰ', 'ਮਟਰੂ ਕੀ ਬਿਜਲੀ ਕਾ ਮਨਟੋਲਾ' 'ਚਾਕ ਐਂਡ ਡਸਟਰ' ਵਰਗੀਆਂ ਵੱਡੀਆ ਫਿਲਮਾਂ 'ਚ ਕੰਮ ਕਰਨ ਦੇ ਬਾਵਜੂਦ ਵੀ ਆਰਿਆ ਨੂੰ ਵੱਡਾ ਸਟਾਰਡਮ ਨਹੀਂ ਮਿਲ ਸਕਿਆ। ਆਰੀਆ ਬੱਬਰ ਦੇ ਕਰੀਅਰ ਦੀ ਕੋਈ ਅਜਿਹੀ ਹਿੰਦੀ ਫਿਲਮ ਜਾਂ ਕਿਰਦਾਰ ਨਹੀਂ ਹੈ, ਜਿਸ ਨਾਲ ਉਨ੍ਹਾਂ ਨੇ ਆਪਣੀ ਪਛਾਣ ਕਾਇਮ ਕੀਤੀ ਹੋਵੇ। 
Punjabi Bollywood Tadka
ਦੱਸ ਦਈਏ ਕਿ ਆਰਿਆ ਨੇ ਪੰਜਾਬੀ ਸਿਨੇਮਾ 'ਚ ਵੀ ਗਿਣਤੀ ਦੀਆਂ ਹੀ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਨਿਰਦੇਸ਼ਕ ਪੰਕਜ ਬੱਤਰਾ ਦੀ ਫਿਲਮ 'ਵਿਰਸਾ' ਰਾਹੀ ਪਾਲੀਵੁੱਡ 'ਚ ਡੈਬਿਊ ਕੀਤਾ ਸੀ ਪਰ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਸਾਬਿਤ ਹੋਈ। 'ਯਾਰ ਅਣਮੁੱਲੇ' ਫਿਲਮ ਨਾਲ ਆਰਿਆ ਪਾਲੀਵੁੱਡ ਫਿਲਮ ਇੰਡਸਟਰੀ 'ਚ ਹਿੱਟ ਹੋਏ। ਇਸ ਫਿਲਮ ਤੋਂ ਬਾਅਦ ਆਰਿਆ ਨੇ 'ਜੱਟਸ ਇਨ ਗੋਲਮਾਲ', 'ਨੌਟੀ ਜੱਟਸ' ਫਿਲਮਾਂ ਕੀਤੀਆ।
Punjabi Bollywood Tadka
]ਆਰਿਆ ਨੇ ਸਾਲ 2013 'ਚ 'ਹੀਰ ਐਂਡ ਹੀਰੋ' ਫਿਲਮ ਕੀਤੀ, ਜੋ ਕਿ ਅਸਫਲ ਹੀ ਰਹੀ। ਇਸ ਤੋਂ ਬਾਅਦ ਆਰਿਆ ਨੇ ਪੰਜਾਬੀ ਫਿਲਮਾਂ ਤੋਂ ਕਿਨਾਰਾ ਕਰ ਲਿਆ। ਇਸ ਫਿਲਮ ਤੋਂ ਬਾਅਦ ਉਹ ਕਿਸੀ ਵੀ ਹੋਰ ਪੰਜਾਬੀ ਫਿਲਮ 'ਚ ਨਜ਼ਰ ਨਹੀਂ ਆਏ।
Punjabi Bollywood Tadka
ਦੱਸਣਯੋਗ ਹੈ ਕਿ ਆਰਿਆ ਬੱਬਰ ਨੇ ਇਨ੍ਹਾਂ ਫਿਲਮਾਂ ਤੋਂ ਬਾਅਦ ਆਪਣੀ ਫੀਸ ਵਧਾ ਦਿੱਤੀ ਸੀ। ਕਈਆਂ ਦਾ ਕਹਿਣਾ ਹੈ ਕਿ ਆਰਿਆ ਨੂੰ ਉਨ੍ਹਾਂ ਦੇ ਮਤਲਬ ਦੀਆਂ ਫਿਲਮਾਂ ਨਹੀਂ ਮਿਲੀਆ, ਚੰਗਾ ਸਬਜੈਕਟ, ਚੰਗੀ ਸਕ੍ਰਿਪਟ ਵੀ ਆਰਿਆ ਦੇ ਫਿਲਮਾਂ ਨਾ ਕਰਨ ਦਾ ਇਕ ਕਾਰਨ ਹੈ।
Punjabi Bollywood Tadka
ਆਰਿਆ ਨੇ ਪੰਜਾਬੀ ਫਿਲਮਾਂ ਤੋਂ ਬਾਅਦ ਟੀ.ਵੀ. ਸ਼ੋਅ 'ਚ ਵੀ ਨਜ਼ਰ ਆਏ। ਉਨ੍ਹਾਂ ਨੂੰ 'ਬਿੱਗ ਬੌਸ 8' 'ਚ ਵੀ ਦੇਖਿਆ ਗਿਆ ਸੀ। ਸੋਨੀ ਟੀ. ਵੀ. ਦੇ ਸ਼ੋਅ 'ਸੰਕਟਮੋਚਨ ਮਹਾਬਲੀ ਹੰਨੂਮਾਨ' 'ਚ 'ਰਾਵਨ' ਦੇ ਕਿਰਦਾਰ 'ਚ ਵੀ ਨਜ਼ਰ ਆਏ।
Punjabi Bollywood Tadka
ਅਰਿਆ ਨੇ ਸਾਲ 2017 'ਚ ਇਕ ਪੰਜਾਬੀ ਫਿਲਮ 'ਅਣਖ' ਦਾ ਐਲਾਨ ਕੀਤਾ ਸੀ, ਜਿਸ 'ਚ ਆਰਿਆ ਬੱਬਰ ਤੇ ਰਾਜ ਬੱਬਰ ਦੋਵਾਂ ਨੇ ਨਜ਼ਰ ਆਉਣਾ ਸੀ ਪਰ ਅਫਸੋਸ ਇਹ ਫਿਲਮ ਹਾਲੇ ਤੱਕ ਰਿਲੀਜ਼ ਨਾ ਹੋ ਸਕੀ।
Punjabi Bollywood Tadka


Tags: Aarya BabbarBollywood ActorPollywood ActorBirthday SpecialYaar AnmulleHindi MoviesFilm Star Birthdayਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari