FacebookTwitterg+Mail

ਫਿਰਕੂ ਦੰਗਿਆਂ 'ਤੇ ਆਰਿਆ ਬੱਬਰ ਬਣਾਉਣਗੇ ਫਿਲਮ, ਇਹ ਐਕਟਰ ਹੈ ਮੁੱਖ ਭੂਮਿਕਾ 'ਚ

aarya babbar shunya
21 June, 2018 04:49:16 PM

ਮੁੰਬਈ(ਬਿਊਰੋ)— ਬਾਲੀਵੁੱਡ-ਪਾਲੀਵੁੱਡ ਮਸ਼ਹੂਰ ਅਦਾਕਾਰ ਤੇ ਸਿਆਸਤਦਾਨ ਰਾਜ ਬੱਬਰ ਦੇ ਬੇਟੇ ਆਰਿਆ ਬੱਬਰ ਨੇ ਕਈ ਹਿੰਦੀ ਤੇ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਹਾਲ ਹੀ 'ਚ ਆਰਿਆ ਬੱਬਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ, ਉਹ ਫਿਰਕੂ ਦੰਗਿਆਂ 'ਤੇ ਆਧਾਰਿਤ ਲਘੂ ਫਿਲਮ 'ਸ਼ੂਨਯ' ਦਾ ਨਿਰਦੇਸ਼ਨ ਕਰਨਗੇ। ਇਸ 'ਚ ਅਭਿਨੇਤਾ ਯਸ਼ਪਾਲ ਸ਼ਰਮਾ ਮੁੱਖ ਭੂਮਿਕਾ 'ਚ ਹੈ।
Punjabi Bollywood Tadka
ਯਸ਼ਪਾਲ ਨੂੰ 'ਹਜ਼ਾਰੋਂ ਖੁਵਾਇਸ਼ੇਂ ਐਸੀ', 'ਲਗਾਨ', 'ਗੰਗਾਜਲ' ਤੇ 'ਆਰਕਸ਼ਨ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਯਸ਼ਪਾਲ ਨੇ ਕਿਹਾ, ''ਮੈਂ ਜਿਵੇਂ ਪਟਕਥਾ ਪੜੀ ਮੈਂ ਤੁਰੰਤ ਇਸ ਫਿਲਮ ਲਈ ਹਾਂ ਕਰ ਦਿੱਤੀ, ਕਿਉਂਕਿ ਕਹਾਣੀ ਕਾਫੀ ਵਧੀਆ ਹੈ। ਜਿਵੇਂ ਆਰਿਆ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਕਾਫੀ ਸ਼ਾਨਦਾਰ ਹੈ।
Punjabi Bollywood Tadka
ਅਭਿਨੇਤਾ ਨੇ ਕਿਹਾ ਹੈ ਕਿ ਲੰਬੇ ਸਮੇਂ ਬਾਅਦ ਉਸ ਨੂੰ ਚੁਣੌਤੀਪੂਰਨ ਭੂਮਿਕਾ ਮਿਲੀ ਹੈ।'' ਫਿਲਮ 'ਸ਼ੂਨਯ' ਦੀ ਕਹਾਣੀ ਇਕ ਸਾਧਾਰਨ ਗ੍ਰਾਮੀਣ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਇਸ 'ਚ ਖੁਦ ਦੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਖਤਰਾ ਹੈ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਗ੍ਰਾਮੀਣ ਕਿਵੇਂ ਕੱਟੜਪੰਥੀ ਬਣਦਾ ਹੈ।
Punjabi Bollywood Tadka


ਦੱਸਣਯੋਗ ਹੈ ਕਿ ਆਰਿਆ ਬੱਬਰ ਨੂੰ ਐਕਟਿੰਗ ਵਿਰਾਸਤ 'ਚ ਮਿਲੀ ਹੈ। ਆਰਿਆ ਬੱਬਰ ਨੇ 'ਯਾਰ ਅਣਮੁੱਲੇ, 'ਜੱਟਸ ਇਨ ਗੋਲਮਾਲ', 'ਵਿਰਸਾ', 'ਹੀਰ ਐਂਡ ਹੀਰੋ', 'ਨੌਟੀ ਜੱਟਸ' ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ।


Tags: Aarya BabbarShunyaYashpal SharmaNew York Film AcademyRaj BabbarYaar AnnmulleJatts In GolmaalNaughty Jatts

Edited By

Sunita

Sunita is News Editor at Jagbani.