ਮੁੰਬਈ (ਬਿਊਰੋ)— ਰੀਮੇਕ ਦੇ ਦੌਰ 'ਚ ਹਿਮੇਸ਼ ਰੇਸ਼ਮੀਆ ਦਾ ਸੁਪਰਹਿੱਟ ਗੀਤ 'ਆਸ਼ਿਕ ਬਣਾਇਆ' ਦਾ ਨਵਾਂ ਵਰਜ਼ਨ ਰਿਲੀਜ਼ ਹੋ ਗਿਆ ਹੈ। ਉਰਵਸ਼ੀ ਰੌਤੇਲਾ ਦੀ ਰਿਵੈਂਜ ਥ੍ਰਿਲਰ ਫਿਲਮ 'ਹੇਟ ਸਟੋਰੀ 4' 'ਚ ਇਹ ਗੀਤ ਸੁਣਾਈ ਦੇਵੇਗਾ। 'ਹੇਟ ਸਟੋਰੀ 4' ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਅੱਜ ਰਿਲੀਜ਼ ਕੀਤਾ ਗਿਆ ਹੈ।
ਇਸ 'ਚ ਅਭਿਨੇਤਰੀ ਉਰਵਸ਼ੀ ਰੌਤੇਲਾ ਆਪਣੀਆਂ ਹੌਟ ਤੇ ਸਿਜ਼ਲਿੰਗ ਅਦਾਵਾਂ ਦਿਖਾਉਂਦੀ ਨਜ਼ਰ ਆ ਰਹੀ ਹੈ। ਨਵੇਂ ਵਰਜ਼ਨ 'ਚ ਤੁਹਾਨੂੰ ਹਿਮੇਸ਼ ਰੇਸ਼ਮੀਆ ਤੇ ਨੇਹਾ ਕੱਕੜ ਦੀ ਆਵਾਜ਼ ਸੁਣਾਈ ਦੇਵੇਗੀ। ਇਸ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਹੈ।
ਗੀਤ ਬਾਰੇ ਹਿਮੇਸ਼ ਰੇਸ਼ਮੀਆ ਕਹਿੰਦੇ ਹਨ, 'ਮੈਨੂੰ ਲੱਗਦਾ ਹੈ ਕਿ 'ਆਸ਼ਿਕ ਬਣਾਇਆ' ਦਾ ਰੀਕ੍ਰਿਏਟਿਡ ਵਰਜ਼ਨ ਧਮਾਕੇਦਾਰ ਹੈ ਤੇ ਇਹ ਮੁੜ ਹਿੱਟ ਹੋਣ ਜਾ ਰਿਹਾ ਹੈ। ਮੇਰੀ ਆਵਾਜ਼ ਦਾ ਬਿਹਤਰੀਨ ਢੰਗ ਨਾਲ ਇਸਤੇਮਾਲ ਹੋਇਆ ਹੈ ਤੇ ਨੇਹਾ ਦੀ ਆਵਾਜ਼ ਵੀ ਕਮਾਲ ਦੀ ਹੈ।'
ਜਦੋਂ ਕੰਪੋਜ਼ਰ ਤਨਿਸ਼ਕ ਕੋਲੋਂ ਪੁੱਛਿਆ ਗਿਆ ਕਿ ਇਹ ਨਵਾਂ ਵਰਜ਼ਨ ਪੁਰਾਣੇ ਤੋਂ ਅਲੱਗ ਕਿਵੇਂ ਹੈ ਤਾਂ ਉਨ੍ਹਾਂ ਦਾ ਜਵਾਬ ਸੀ, 'ਆਰੀਜਨਲ ਬੈਸਟ ਲਵ ਸੌਂਗ ਹੈ ਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਇਸ ਨੂੰ ਦੁਬਾਰਾ ਬਣਾਉਣ ਦਾ ਮੌਕਾ ਮਿਲਿਆ। ਹਿਮੇਸ਼ ਸਰ ਦੀ ਆਵਾਜ਼ ਨੂੰ ਪਹਿਲਾਂ ਵਰਗਾ ਹੀ ਰੱਖਿਆ ਗਿਆ ਹੈ।'