FacebookTwitterg+Mail

ਆਸ਼ਕਾ ਨੇ ਬਿਆਨ ਕੀਤਾ ਦਰਦ, 'ਬਿੱਗ ਬੌਸ 'ਚ ਜਾਣਬੁਝ ਕੇ ਦਿਖਾਇਆ ਲੈਸਬੀਅਨ'

aashka goradia
10 June, 2018 05:28:04 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਆਸ਼ਕਾ ਗੋਰਾਡਿਆ ਦਾ ਕਹਿਣਾ ਹੈ ਕਿ ਇਕ ਰਿਐਲਿਟੀ ਸ਼ੋਅ ਨੇ ਐਡੀਟਿੰਗ ਟ੍ਰਿਕ ਦਾ ਸਹਾਰਾ ਲੈ ਕੇ ਉਸਨੂੰ ਲੈਸਬੀਅਨ ਦੀਆਂ ਤਰ੍ਹਾਂ ਦਿਖਾਇਆ ਹੈ। ਹਾਲਾਂਕਿ ਉਸਨੇ ਸ਼ੋਅ ਦਾ ਨਾਂ ਨਹੀਂ ਲਿਆ ਸੀ, ਪਰ ਉਸਦਾ ਇਸ਼ਾਰਾ 'ਬਿੱਗ ਬੌਸ' ਵੱਲ ਸੀ। ਦੱਸ ਦੇਈਏ 2012-13 'ਚ ਆਸ਼ਕਾ ਨੇ 'ਬਿੱਗ ਬੌਸ' ਦੇ ਸੀਜ਼ਨ 6 'ਚ ਬਤੌਰ ਮੁਕਾਬਲੇਬਾਜ਼ ਹਿੱਸਾ ਲਿਆ ਸੀ ਅਤੇ ਉਦੋਂ ਇਹ ਚਰਚਾ ਰਹੀ ਸੀ ਕਿ ਉਹ ਸ਼ੋਅ ਦੀ ਮੁਕਾਬਲੇਬਾਜ਼ ਸਨਾ ਖਾਨ ਨਾਲ ਰੋਮਾਂਟਿਕ ਰਿਲੇਸ਼ਨਸ਼ਿੱਪ 'ਚ ਰਹਿੰਦੀ ਹੈ। ਇਕ ਸੀਨ 'ਚ ਉਸਨੂੰ ਆਸ਼ਕਾ ਦੇ ਸੀਨੇ 'ਤੇ ਬਾਮ ਲਾਉਂਦੇ ਦਿਖਾਇਆ ਗਿਆ ਸੀ। ਹਾਲਾਂਕਿ ਆਸ਼ਕਾ ਦੀ ਮੰਨੀਏ ਤਾਂ ਇਹ ਸੀਨ ਐਡੀਟਿੰਗ ਟ੍ਰਿਕ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ।

Punjabi Bollywood Tadka
ਦਰਸਅਲ, ਆਸ਼ਕਾ ਨੇ ਇਹ ਖੁਲਾਸਾ ਜੀ ਟੀ. ਵੀ. ਦੇ ਮਸ਼ਹੂਰ ਸ਼ੋਅ 'ਜੱਜ਼ਬਾਤ' 'ਚ ਆਪਣੀ ਸੈਕਸੁਆਲਿਟੀ ਨੂੰ ਲੈ ਕੇ ਗੱਲਬਾਤ ਦੌਰਾਨ ਕੀਤਾ ਹੈ। ਉਹ ਉੱਥੇ ਅਦਾਕਾਰਾ ਜੂਹੀ ਪਰਮਾਰ ਨਾਲ ਪਹੁੰਚੀ ਸੀ। ਉੱਥੇ ਹੀ ਗੱਲਬਾਤ ਦੌਰਾਨ ਆਸ਼ਕਾ ਨੇ ਆਪਣਾ ਦਰਦ ਬਿਆਨ ਕੀਤਾ। ਉਸਨੇ ਬਿੱਗ ਬੌਸ ਦੇ ਐਡੀਟ ਸੀਨ ਨੂੰ ਲੈ ਕੇ ਕਿਹਾ, ''ਮੇਰੀ ਸੈਕਸੁਆਲਿਟੀ ਨੂੰ ਗਲਤ ਢੰਗ ਨਾਲ ਦਿਖਾਇਆ ਗਿਆ। ਐਡੀਟਿੰਗ ਟ੍ਰਿਕ ਦੀ ਵਰਤੋਂ ਕਰਕੇ ਮੈਨੂੰ ਜਾਣਬੁਝ ਕੇ ਇਸ ਰਿਐਲਿਟੀ ਸ਼ੋਅ 'ਚ ਲੈਸਬੀਅਨ ਦੀ ਤਰ੍ਹਾਂ ਦਿਖਾਇਆ ਗਿਆ। ਮੇਰੇ ਅਤੇ ਮੇਰੇ ਮਾਤਾ-ਪਿਤਾ ਲਈ ਇਹ ਬਹੁਤ ਹੀ ਸ਼ਰਮਿੰਦਗੀ ਭਰਿਆ ਪੱਲ ਸੀ। ਸੱਚ ਇਹ ਹੈ ਕਿ ਮੈਂ ਐਲਰਜ਼ੀ ਦੀ ਵਜ੍ਹਾ ਕਰਕੇ ਬੀਮਾਰ ਹੋਈ ਇਕ ਫੀਮੇਲ ਕੋ-ਮੁਕਾਬਲੇਬਾਜ਼ ਦੀ ਬਾਡੀ 'ਤੇ ਬਾਮ ਲਾ ਰਹੀ ਸੀ''।

Punjabi Bollywood Tadka
ਉਸਨੇ ਅੱਗੇ ਦੱਸਿਆ ਕਿ ਮੈਂ ਆਪਣਾ ਹੱਥ ਕੰਬਲ ਦੇ ਅੰਦਰ ਰੱਖਿਆ ਹੋਇਆ ਸੀ ਤਾਂ ਜੋ ਨੈਸ਼ਨਲ ਟੀ. ਵੀ. 'ਤੇ ਉਸ ਕੋ-ਮੁਕਾਬਲੇਬਾਜ਼ ਨੂੰ ਸ਼ਰਮਿੰਦਾ ਨਾਲ ਹੋਣਾ ਪਵੇ ਪਰ ਸ਼ੋਅ ਵਾਲਿਆਂ ਨੇ ਐਡੀਟਿੰਗ ਟ੍ਰਿਕ ਦੀ ਵਰਤੋਂ ਕਰਕੇ ਕੁਝ ਹੋਰ ਹੀ ਦਿਖਾ ਦਿੱਤਾ। ਉਸ ਸਮੇਂ ਸ਼ੋਅ ਦੇ ਫਾਰਮੇਟ ਤਹਿਤ ਮੈਂ ਘਰ ਦੇ ਅੰਦਰ ਸੀ ਅਤੇ ਖੁੱਲ੍ਹ ਕੇ ਦੱਸ ਨਹੀਂ ਸਕਦੀ ਸੀ। ਜਦੋਂ ਮਾਂ ਮੈਨੂੰ ਮਿਲਣ ਸ਼ੋਅ 'ਚ ਆਈ ਸੀ ਤਾਂ ਉਨ੍ਹਾਂ ਮੈਨੂੰ ਦੱਸਿਆ ਕਿ ਮੀਡੀਆ 'ਚ ਮੈਨੂੰ ਲੈ ਕੇ ਕਿ ਚੱਲ ਰਿਹਾ ਹੈ ਅਤੇ ਕਿਵੇਂ ਹਰ ਕੋਈ ਮੇਰੀ ਸੈਕਸੁਆਲਿਟੀ 'ਤੇ ਸਵਾਲ ਚੁੱਕ ਰਿਹਾ ਹੈ।

Punjabi Bollywood Tadka
ਸ਼ੋਅ ਦੇ ਹੋਸਟ, ਮੇਰੇ ਦੋਸਤਾਂ ਅਤੇ ਪੂਰੇ ਮੀਡੀਆ ਨੇ ਮੇਰਾ ਸਾਥ ਦਿੱਤਾ ਅਤੇ ਉਸ ਸ਼ਰਮਿੰਦਗੀ ਭਰੀ ਸਥਿਤੀ 'ਚ ਮੇਰੀ ਬਾਹਰ ਨਿਕਲਣ 'ਚ ਮਦਦ ਕੀਤੀ।। ਮੈਂ ਪੂਰੀ ਦੁਨੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਕ ਬੇਹੱਦ ਹੈਂਡਸਮ ਵਿਅਕਤੀ ਨਾਲ ਵਿਆਹ ਕੀਤਾ ਹੈ ਅਤੇ ਬਹੁਤ ਖੁਸ਼ ਹਾਂ।


Tags: Aashka Goradia Jazbaat Bigg Boss Sana Khan lesbian Tv Actress

Edited By

Kapil Kumar

Kapil Kumar is News Editor at Jagbani.