ਮੁੰਬਈ(ਬਿਊਰੋ)— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਤੇ 'ਨਾਗਿਨ' ਫੇਮ ਅਦਾਕਾਰਾ ਆਸ਼ਕਾ ਗੋਰਾਡੀਆ ਆਪਣੀ ਫਿਟਨੈੱਸ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਆਸ਼ਾਕਾ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਸ਼ਕਾ ਨੇ ਟੌਪਲੈੱਸ ਹੋ ਕੇ ਯੋਗ ਕਰਨ ਦੌਰਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਆਸ਼ਕਾ ਨੇ ਉਨ੍ਹਾਂ ਲੋਕਾਂ ਨੂੰ ਸਟਰਾਂਗ ਮੈਸੇਜ ਦਿੱਤਾ ਹੈ, ਜੋ ਉਨ੍ਹਾਂ ਨੂੰ ਟਰੋਲ ਕਰਦੇ ਹਨ। ਆਸ਼ਕਾ ਦੀ ਹੈਂਡਸੈੱਟ ਕਰਦੇ ਹੋਏ ਤਸਵੀਰ ਚਰਚਾ 'ਚ ਹੈ। ਇਸ ਤਸਵੀਰ ਨੂੰ ਲਾਈਕ ਕਰਨ ਦੇ ਨਾਲ ਕਈ ਸਿਤਾਰਿਆਂ ਨੇ ਆਸ਼ਕਾ ਦੇ ਇਸ ਕਦਮ ਦੀ ਸਰਾਹਨਾ ਕੀਤੀ ਹੈ। ਆਸ਼ਕਾ ਸੋਸ਼ਲ ਮੀਡੀਆ 'ਤੇ ਆਪਣੇ ਪਤਿ ਬਰੇਂਟ ਗੋਬਲੇ ਨਾਲ ਯੋਗ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫਿਟਨੈੱਸ ਫਰੀਕ ਇਹ ਕਪਲ ਅਕਸਰ ਚਰਚਾ 'ਚ ਰਹਿੰਦਾ ਹੈ। ਦੱਸ ਦੇਈਏ ਕਿ ਆਸ਼ਕਾ ਨੇ ਬਰੇਂਟ ਗੋਬਲੇ ਨਾਲ ਪਿਛਲੇ ਸਾਲ 3 ਦਸੰਬਰ ਨੂੰ ਅਹਿਮਦਾਬਾਦ 'ਚ ਵਿਆਹ ਕੀਤਾ ਸੀ। ਅਕਸਰ ਦੋਵੇਂ ਬਾਹਰ ਹਾਲੀਡੇਅ 'ਤੇ ਜਾਂਦੇ ਰਹਿੰਦੇ ਹਨ। ਜਿਸ ਦੀਆਂ ਤਸਵੀਰਾਂ ਉਹ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ।