FacebookTwitterg+Mail

'ਆਟੇ ਦੀ ਚਿੜੀ' ਫਿਲਮ ਉਨ੍ਹਾਂ ਪਿੰਡਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਸ਼ਹਿਰ ਖਾ ਗਏ

aate di chidi
20 October, 2018 09:20:22 AM

ਚੰਡੀਗੜ੍ਹ(ਬਿਊਰੋ)—  ਅੱਜ ਕੱਲ ਪੰਜਾਬੀ ਮਨੋਰੰਜਨ ਜਗਤ ਸਫਲਤਾ ਦੇ ਸੁਨਹਿਰੇ ਸਮੇਂ 'ਚੋਂ ਲੰਘ ਰਿਹਾ ਹੈ ਅਤੇ ਹੁਣ ਇਕ ਨਵੀਂ ਫਿਲਮ ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ 'ਆਟੇ ਦੀ ਚਿੜੀ' ਆਈ ਹੈ, ਜੋ 18 ਅਕਤੂਬਰ ਨੂੰ ਰਿਲੀਜ਼ ਹੋਈ। ਇਹ ਫਿਲਮ ਆਪਣੇ ਐਲਾਨ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸ ਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ, ਜੋ ਪਹਿਲੀ ਵਾਰ ਪਰਦੇ ਤੇ ਇਕੱਠੀ ਦਿਸ ਰਹੀ ਹੈ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫਿਲਮ ਵਿਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਬਲਵੀਰ ਬੋਪਾਰਾਏ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ ਅਤੇ ਅਨਮੋਲ ਵਰਮਾ। 'ਆਟੇ ਦੀ ਚਿੜੀ' ਇਕ ਕਾਮੇਡੀ ਫਿਲਮ ਹੈ, ਜਿਸ ਵਿਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸਰਸ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।

    'ਆਟੇ ਦੀ ਚਿੜੀ' ਫਿਲਮ ਟਰੇਲਰ ਕੀਤਾ ਜਾ ਰਿਹਾ ਖ਼ੂਬ ਪਸੰਦ  

ਤਜਿੰਦਰ ਸਿੰਘ, ਇਕ ਉਤਸ਼ਾਹਿਤ ਦਰਸ਼ਕ ਨੇ ਕਿਹਾ ਕਿ ਮੈਂ ਇਸ ਫਿਲਮ ਦਾ ਬਹੁਤ ਅਨੰਦ ਲਿਆ। ਇਸ 'ਚ ਸਭ ਕੁਝ ਹੈ ਕਹਾਣੀ, ਕਾਮੇਡੀ ਅਤੇ ਇਮੋਸ਼ਨ, ਜਿੱਥੋਂ ਤੱਕ ਕਿ ਫਿਲਮ ਜੋ ਸੰਦੇਸ਼ ਦੇਣਾ ਚਾਹੁੰਦੀ ਸੀ ਉਹ ਵੀ ਬਹੁਤ ਹੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ।

ਗੁਰਪ੍ਰੀਤ ਕੌਰ, ਇਕ ਹੋਰ ਦਰਸ਼ਕ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਨਾਲ ਖੁਦ ਨੂੰ ਜੋੜ ਪਾਈ ਕਿਉਂਕਿ ਅਸੀਂ ਵਾਕਈ ਰੰਗਲੇ ਪੰਜਾਬ ਨੂੰ ਭੁਲਾ ਵਿਦੇਸ਼ਾਂ ਨੂੰ ਜਾਣ ਦੀ ਹੋੜ 'ਚ ਲੱਗੇ ਹਾਂ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਇਸ ਫਿਲਮ ਨੇ ਇਕ ਬਹੁਤ ਹੀ ਵਧੀਆ ਸੰਦੇਸ਼ ਭੇਜਿਆ ਹੈ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਆਪਣੇ ਹੀ ਘਰ ਤੋਂ ਹੀ ਹੁੰਦੀ ਹੈ। ਸਾਨੂੰ ਸਭ ਨੂੰ ਆਪਣੀ ਮਾਤ ਭੂਮੀ ਨੂੰ ਖੂਬਸੂਰਤ ਬਣਾਉਣ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਮੈਨੂੰ ਨੀਰੂ ਬਾਜਵਾ ਦਾ ਕਿਰਦਾਰ ਬੇਹੱਦ ਪਸੰਦ ਆਇਆ ਅਤੇ ਅੰਮ੍ਰਿਤ ਮਾਨ ਯਕੀਨਨ ਪੰਜਾਬੀ ਸਿਨੇਮਾ ਦੇ ਅਗਲੇ ਸੁਪਰਸਟਾਰ ਹਨ।

ਇਸ ਮੌਕੇ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਕਿ ਅਸੀਂ ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖ ਕੇ ਬਹੁਤ ਖੁਸ਼ ਹਾਂ। ਅੱਜ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਾਡੀ ਮਿਹਨਤ ਰੰਗ ਲਿਆਈ ਹੋਵੇ। ਫਿਲਮ ਉਨ੍ਹਾਂ ਪਿੰਡਾਂ ਨੂੰ ਸਮਰਪਿਤ ਹੈ, ਜਿਨ੍ਹਾਂ ਪਿੰਡਾਂ ਨੂੰ ਸ਼ਹਿਰ ਖਾ ਗਏ ਹਨ। ਅੰਮ੍ਰਿਤ ਮਾਨ ਬਹੁਤ ਹੀ ਉਤਸ਼ਾਹਿਤ ਦਿਖੇ। ਉਨ੍ਹਾਂ ਨੇ ਕਿਹਾ ਕਿ ਆਪਣੇ ਆਪ ਨੂੰ ਵੱਡੇ ਪਰਦੇ 'ਤੇ ਦੇਖਣਾ ਬਹੁਤ ਹੀ ਵਧੀਆ ਅਨੁਭਵ ਰਿਹਾ। ਮੈਂ ਰੱਬ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਮੌਕਾ ਨਸੀਬ ਹੋਇਆ। ਬੱਸ ਇਸੇ ਹੀ ਤਰ੍ਹਾਂ ਅਸੀਂ 'ਆਟੇ ਦੀ ਚਿੜੀ' ਨੂੰ ਪਿਆਰ ਦਿੰਦੇ ਰਹੀਏ ਤਾਂ ਜੋ ਅਸੀਂ ਅਜਿਹੀ ਹੀ ਫ਼ਿਲਮਾਂ ਬਣਾ ਕੇ ਆਪਣਾ ਮਨੋਰੰਜਨ ਕਰ ਸਕੀਏ।


Tags: Amrit Maan Neeru Bajwa Aate Di Chidi Sardar Sohi Gurpreet Ghuggi Karamjit Anmol Nisha Banoਆਟੇ ਦੀ ਚਿੜੀ ਪਾਲੀਵੁੱਡ ਸਮਾਚਾਰ

About The Author

sunita

sunita is content editor at Punjab Kesari