FacebookTwitterg+Mail

‘ਆਟੇ ਦੀ ਚਿਡ਼ੀ’ ਦੇ ਨਿਰਮਾਤਾਵਾਂ ਨੇ ਪ੍ਰਭ ਆਸਰਾ ਵਿਖੇ ਕਰਵਾਈ ਖਾਸ ਸਕਰੀਨਿੰਗ

aate di chidi
22 October, 2018 09:52:48 AM

ਮੋਹਾਲੀ (ਬਿਊਰੋ)— ਪੰਜਾਬੀ ਮਨੋਰੰਜਨ ਜਗਤ ਹਮੇਸ਼ਾ ਉਨ੍ਹਾਂ ਕਹਾਣੀਆਂ ਨੂੰ ਉਜਾਗਰ ਕਰਦਾ ਹੈ ਜੋ ਦਰਸ਼ਕਾਂ ਦੇ ਦਿਲ ਨੂੰ ਛੂਹਣ। ਪਾਲੀਵੁੱਡ ’ਚ ਫਿਲਮਾਂ ਜਜ਼ਬਾਤ, ਕਾਮੇਡੀ ਅਤੇ ਪੰਜਾਬੀਅਤ ਨੂੰ ਮੱਦੇਨਜ਼ਰ ਰੱਖ ਕੇ ਲਿਖੀਆਂ ਜਾਂਦੀਆਂ ਹਨ। ਇਸ ਕਾਰਨ ਹੀ ਇਹ ਕਹਾਣੀਆਂ ਨੂੰ ਦਰਸ਼ਕਾਂ ਵਲੋਂ ਜ਼ਿਆਦਾ ਪਿਆਰ ਮਿਲਦਾ ਹੈ ਅਤੇ ਇਹ ਲੰਬੇ ਸਮੇਂ ਤਕ ਯਾਦ ਰੱਖੀਆਂ ਜਾਂਦੀਆਂ ਹਨ। ਇਕ ਅਜਿਹੀ ਫਿਲਮ ਜੋ ਦਰਸ਼ਕਾਂ ਤੋਂ ਭਰਵਾਂ ਹੁੰਗਾਰਾ ਲੈ ਰਹੀ ਹੈ ਅਤੇ ਇਕ ਚੰਗਾ ਪ੍ਰਭਾਵ ਛੱਡ ਰਹੀ ਹੈ ਉਹ ਹੈ ਹਾਲ ਹੀ ’ਚ ਰਿਲੀਜ਼ ਹੋਈ ਫਿਲਮ ‘ਆਟੇ ਦੀ ਚਿਡ਼ੀ’। ਇਸ ਫਿਲਮ ਦੇ ਨਿਰਮਾਤਾਵਾਂ ਨੇ ਪ੍ਰਭ ਆਸਰਾ ਅਨਾਥ ਆਸ਼ਰਮ, ਮੋਹਾਲੀ ਦੇ ਬੱਚਿਆਂ ਲਈ ਫਿਲਮ ਦੀ ਖਾਸ ਸਕਰੀਨਿੰਗ ਰੱਖੀ।

ਇਹ ਫ਼ਿਲਮ ਆਪਣੀ ਘੋਸ਼ਣਾ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸ ਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋਡ਼ੀ ਜੋ ਪਹਿਲੀ ਵਾਰ ਪਰਦੇ ’ਤੇ ਇਕੱਠੀ ਦਿਸੇਗੀ।  ਪ੍ਰਭ ਆਸਰਾ ਦੀ ਇਕ ਨਿਵਾਸੀ ਨਿਸ਼ਾ ਨੇ ਕਿਹਾ ਕਿ ਅਸੀਂ ਫਿਲਮਾਂ ਦੇਖਦੇ ਹਾਂ ਪਰ ਆਟੇ ਦੀ ਚਿਡ਼ੀ ਖਾਸ ਹੈ ਕਿਉਂਕਿ ਇਹ ਅਸੀਂ ਖ਼ੁਦ ਫਿਲਮ ਦੇ ਨਿਰਮਾਤਾ ਨਾਲ ਦੇਖੀ ਹੈ। ਮੈਂ ਨੀਰੂ ਬਾਜਵਾ ਦੀ ਫੈਨ ਹਾਂ। ਮੈਨੂੰ ਉਨ੍ਹਾਂ ਦੀ ਅਦਾਕਾਰੀ ਬਹੁਤ ਪਸੰਦ ਆਈ ਅਤੇ ਉਹ ਫਿਲਮ ਵਿਚ ਬਹੁਤ ਖੂਬਸੂਰਤ ਵੀ ਲੱਗੀ।


Tags: Amrit Maan Neeru Bajwa Aate Di Chidi Sardar Sohi Gurpreet Ghuggi Karamjit Anmol Nisha Bano BN Sharma Anmol Verma Harby Sanga Nirmal Rishi

Edited By

Chanda Verma

Chanda Verma is News Editor at Jagbani.