FacebookTwitterg+Mail

'ਆਟੇ ਦੀ ਚਿੜੀ' ਦਾ ਟਰੇਲਰ ਰਿਲੀਜ਼, ਵੇਲਣੇ ਨਾਲ ਹੋਈ ਅੰਮ੍ਰਿਤ ਮਾਨ ਦੀ ਐਂਟਰੀ (ਵੀਡੀਓ)

aate di chidi trailer
21 September, 2018 08:24:01 PM

ਜਲੰਧਰ (ਬਿਊਰੋ)— ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਸਟਾਰਰ ਫਿਲਮ 'ਆਟੇ ਦੀ ਚਿੜੀ' ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਟਰੇਲਰ ਦੀ ਸ਼ੁਰੂਆਤ 'ਚ ਅੰਮ੍ਰਿਤ ਮਾਨ ਇਕ ਡਾਇਲਾਗ ਬੋਲਦੇ ਹਨ, 'ਕਿਸੇ ਦੀ ਐਂਟਰੀ ਘੋੜੇ 'ਤੇ ਹੁੰਦੀ ਹੈ, ਕਿਸੇ ਦੀ ਜੀਪ 'ਤੇ ਹੁੰਦੀ ਹੈ ਤੇ ਕਿਸੇ ਦੀ ਬੰਬੂਕਾਟ 'ਤੇ ਪਰ ਮੇਰੀ ਐਂਟਰੀ ਵੇਲਣੇ 'ਤੇ ਹੋਈ।' ਟਰੇਲਰ ਕਾਮੇਡੀ ਨਾਲ ਭਰਪੂਰ ਹੈ, ਜਿਸ 'ਚ ਪੰਜਾਬ ਨਾਲ ਲਗਾਅ ਦਿਖਾਇਆ ਗਿਆ ਹੈ। ਨਿਰਮਲ ਰਿਸ਼ੀ ਤੇ ਸਰਦਾਰ ਸੋਹੀ ਟਰੇਲਰ 'ਚ ਦਮਦਾਰ ਭੂਮਿਕਾ 'ਚ ਹਨ। ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਵੀ ਆਪਣੀਆਂ ਗੱਲਾਂ ਨਾਲ ਹਸਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ, ਅਨਮੋਲ ਵਰਮਾ ਤੇ ਹਾਰਬੀ ਸੰਘਾ ਸਮੇਤ ਕਈ ਸਿਤਾਰੇ ਨਜ਼ਰ ਆ ਰਹੇ ਹਨ। ਇਹੀ ਨਹੀਂ ਟਰੇਲਰ ਦੇ ਇਕ ਸੀਨ 'ਚ ਐਮੀ ਵਿਰਕ ਤੇ ਰੁਬੀਨਾ ਬਾਜਵਾ ਵੀ ਨਜ਼ਰ ਆ ਰਹੇ ਹਨ, ਜਿਹੜੇ ਫਿਲਮ 'ਚ ਗੈਸਟ ਅਪੀਅਰੈਂਸ ਦੇ ਰਹੇ ਹਨ।

ਫਿਲਮ ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੇ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ ਹਨ, ਜਦਕਿ ਕੋ-ਪ੍ਰੋਡਿਊਸਰ ਜੀ. ਆਰ. ਐੱਸ. ਚੀਨਾ ਹਨ। ਫਿਲਮ ਦਾ ਸੰਗੀਤ ਜੈਦੇਵ ਕੁਮਾਰ, ਡੀ. ਜੇ. ਫਲੋਅ, ਦੀਪ ਜੰਡੂ, ਇਨਟੈਂਸ, ਦਿ ਬੌਸ ਤੇ ਰਜਿੰਦਰ ਸਿੰਘ ਨੇ ਦਿੱਤਾ ਹੈ, ਜਿਹੜਾ ਲੋਕਧੁਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। 'ਆਟੇ ਦੀ ਚਿੜੀ' ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ, ਜੋ ਦੁਨੀਆ ਭਰ 'ਚ 19 ਅਕਤੂਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Aate Di Chidi Trailer Amrit Maan Neeru Bajwa Sardar Sohi Nirmal Rishi Karamjit Anmol Gurpreet Ghuggi

Edited By

Rahul Singh

Rahul Singh is News Editor at Jagbani.