FacebookTwitterg+Mail

ਸਾਹਮਣੇ ਆਈਆਂ ਸਲਮਾਨ ਦੀ ਭਾਣਜੀ Ayat ਦੀਆਂ ਤਸਵੀਰਾਂ

aayush and arpita share daughter  s first pics
30 December, 2019 04:56:26 PM

ਮੁੰਬਈ(ਬਿਊਰੋ)- ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਬੀਤੇ ਕੁਝ ਦਿਨ ਪਹਿਲਾਂ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ। ਹੁਣ ਅਰਪਿਤਾ ਦੇ ਪਤੀ ਆਯੁਸ਼ ਨੇ ਆਪਣੀ ਧੀ ਆਯਤ ਦੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਅਰਪਿਤਾ, ਆਯਤ ਤੇ ਆਯੁਸ਼ ਤੋਂ ਇਲਾਵਾ ਉਨ੍ਹਾਂ ਦਾ ਬੇਟਾ ਆਹਿਲ ਵੀ ਮੁਸਕੁਰਾਉਂਦਾ ਦਿਖਾਈ ਦੇ ਰਿਹਾ ਹੈ।

Punjabi Bollywood Tadka
ਇਸ ਫੈਮਿਲੀ ਤਸਵੀਰ ਐਲਬਮ ਨਾਲ ਆਯੁਸ਼ ਨੇ ਲਿਖਿਆ, ‘‘ਇਸ ਖੂਬਸੂਰਤ ਦੁਨੀਆ ਵਿਚ ਸਵਾਗਤ ਹੈ ਆਯਤ’।

Punjabi Bollywood Tadka
ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਆਪਣੀ ਦੂਜੀ ਔਲਾਦ ਨੂੰ ਸੀਜੇਰੀਅਨ ਆਪਰੇਸ਼ਨ ਰਾਹੀਂ 28 ਦਸੰਬਰ 2019 ਨੂੰ ਜਨਮ ਦਿੱਤਾ।
Punjabi Bollywood Tadka
ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਧੀ ਦਾ ਜਨਮ ਉਸੇ ਦਿਨ ਹੋਵੇ, ਜਿਸ ਦਿਨ ਉਨ੍ਹਾਂ ਦੇ ਭਰਾ ਦਾ ਜਨਮਦਿਨ ਹੈ। 
Punjabi Bollywood Tadka
ਦੱਸ ਦੇਈਏ ਕਿ ਅਰਪਿਤਾ ਅਤੇ ਆਯੁਸ਼ ਨੇ ਸਾਲ 2014 ਵਿਚ ਵਿਆਹ ਕੀਤਾ ਅਤੇ ਸਾਲ 2016 ਵਿਚ ਬੇਟੇ ਆਹਿਲ ਨੂੰ ਜਨਮ ਦਿੱਤਾ।


Tags: Arpita KhanSalman KhanBaby GirlAayush SharmaAyat SharmaAhil SharmaInstagram

About The Author

manju bala

manju bala is content editor at Punjab Kesari