FacebookTwitterg+Mail

ਸਲਮਾਨ ਦੇ ਜੀਜੇ ਆਯੂਸ਼ ਨੂੰ ਬਿਨਾਂ ਹੈਲਮੇਟ ਸਕੂਟੀ ਚਲਾਉਣੀ ਪਈ ਮਹਿੰਗੀ, ਪੁਲਸ ਨੇ ਕੱਟਿਆ ਚਲਾਨ

aayush sharma
16 August, 2018 10:05:52 AM

ਮੁੰਬਈ (ਬਿਊਰੋ)— ਸਲਮਾਨ ਖਾਨ ਦਾ ਜੀਜਾ ਆਯੁਸ਼ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਲਵਰਾਤਰੀ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਆਯੁਸ਼ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਆਪਣੀ ਫਿਲਮ ਦੀ ਸਹਿ-ਅਦਾਕਾਰਾ ਨਾਲ ਗੁਜਰਾਤ ਦੇ ਵਡੋਦਰਾ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਸਕੂਟੀ 'ਤੇ ਆਪਣੀ ਫਿਲਮ ਨੂੰ ਪ੍ਰਮੋਟ ਕੀਤਾ ਪਰ ਇਸ ਦੇ ਨਾਲ ਹੀ ਉਹ ਇਕ ਗਲਤੀ ਵੀ ਕਰ ਗਏ, ਜਿਸ ਕਾਰਨ ਉਨ੍ਹਾਂ ਦਾ ਚਲਾਨ ਹੋ ਗਿਆ। ਜੀ ਹਾਂ ਆਯੁਸ਼ ਵਡੋਦਰਾ ਦੀਆਂ ਸੜਕਾਂ 'ਤੇ ਬਿਨਾਂ ਹੈਲਮੇਟ ਦੇ ਸਕੂਟੀ ਚਲਾਉਂਦੇ ਨਜ਼ਰ ਆਏ।

 

@officialvadodara @aaysharma & @warinahussain visited in #Vadodara today to promote their upcoming movie based on Vadodara, #Loveratri #SalmanKhan No helmet! @vadodaracitypolice @vadodaratrafficpolice Generate E-challan for them. . . Follow @officialvadodara and Turn on Post Notification. For Collaboration & Updating News contact us on Whatsapp "7359244300" or DM us!! . . . #officialvadodara #vadodara #vadodara_baroda #msubaroda #vadodarabaroda #barodadiaries #barodamirror #barodacity #ourvadodara #gujarat #barodarocks #vadodaradiaries #vadodara_lover #vadodarablogger #vadodaranews #like4like #likeforlike #likeforfollow #Vadodarapolice #VadodaraTraffic #VadodaraTrafficPolice #barodian #instagram #baroda #TPOV_ #Vadodara #baroda

A post shared by OFFICIAL VADODARA™ ↙️ (@officialvadodara) on Aug 13, 2018 at 9:14am PDT

ਆਯੁਸ਼-ਵਰੀਨਾ ਦੋਹਾਂ ਨੇ ਕਰੀਬ 5 ਵਜੇ ਏਅਰਪੋਰਟ ਤੋਂ ਲੈ ਕੇ ਸੁਰਸਾਗਰ ਤੱਕ ਸਕੂਟੀ ਚਲਾਈ। ਇਸ ਸਮੇਂ ਉਨ੍ਹਾਂ ਨਾਲ ਹਜ਼ਾਰਾਂ ਫੈਨਜ਼ ਵੀ ਸੜਕਾਂ 'ਤੇ ਬਿਨਾ ਹੈਲਮੇਟ ਦੇ ਹੀ ਨਜ਼ਰ ਆਏ। ਲੱਗਦਾ ਹੈ ਆਯੁਸ਼ ਭੁੱਲ ਗਏ ਕਿ ਇਕ ਸਟਾਰ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਿੰਮੇਦਾਰੀਆਂ ਵੀ ਵਧ ਜਾਂਦੀਆਂ ਹਨ। ਇਸ ਤਰ੍ਹਾਂ ਨਿਯਮ ਤੋੜਣ ਦਾ ਉਨ੍ਹਾਂ ਦੇ ਫੈਨਜ਼ ਕੋਲ ਵੀ ਗਲਤ ਮੈਸੇਜ ਪਹੁੰਚਦਾ ਹੈ।

Punjabi Bollywood Tadka

ਬਿਨਾਂ ਹੈਲਮੇਟ ਦੇ ਸਕੂਟੀ ਚਲਾਉਣ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈਟ 'ਤੇ ਖੂਬ ਵਾਇਰਲ ਹੋਈਆਂ ਅਤੇ ਜਦੋਂ ਪੁਲਸ ਨੇ ਦੇਖਿਆ ਤਾਂ ਉਹ ਇਨ੍ਹਾਂ ਸਟਾਰਜ਼ ਦਾ ਚਲਾਨ ਕੱਟਣ ਉਨ੍ਹਾਂ ਦੇ ਹੋਟਲ ਹੀ ਪਹੁੰਚ ਗਈ। ਅਸੀਸਟੈਂਟ ਕਮਿਸ਼ਨਰ ਆਫ ਪੁਲਸ (ਟ੍ਰੈਫਿਕ) ਅਮਿਤਾ ਵਨਾਨੀ ਨੇ ਦੱਸਿਆ, 'ਅਸੀਂ ਪੁਲਸ ਅਫਸਰਾਂ ਨੂੰ ਹੋਟਲ ਭੇਜ ਕੇ ਉਨ੍ਹਾਂ ਦਾ ਚਲਾਨ ਕੱਟਣ ਲਈ ਕਿਹਾ।

Punjabi Bollywood Tadka

ਉਹ ਸਟਾਰ ਹਨ ਅਤੇ ਉਨ੍ਹਾਂ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ।''
ਦੱਸ ਦੇਈਏ ਕਿ ਆਯੁਸ਼ ਦੀ ਫਿਲਮ 'ਲਵਰਾਤਰੀ' ਅਭਿਰਾਜ ਮੀਨਾਵਾਲਾ ਨੇ ਡਾਇਰੈਕਟ ਕੀਤੀ ਹੈ, ਜੋ 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।


Tags: Aayush SharmaWarina HussainSalman KhanLoveratriWithout Helmet

Edited By

Chanda Verma

Chanda Verma is News Editor at Jagbani.