ਮੁੰਬਈ (ਬਿਊਰੋ)— ਫਿਲਮ 'ਲਵਰਾਤਰੀ' 'ਚ ਅਹਿਮ ਭੂਮਿਕਾ ਨਿਭਾਅ ਰਹੇ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਨੇ ਆਪਣੀ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਵਾਰਾਣਸੀ ਦਾ ਦੌਰਾ ਕੀਤਾ ਅਤੇ ਗੰਗਾ ਆਰਤੀ 'ਚ ਹਿੱਸਾ ਲਿਆ। ਕੋਲਕਾਤਾ ਅਤੇ ਰਾਂਚੀ ਦਾ ਦੌਰਾ ਕਰਨ ਤੋਂ ਬਾਅਦ ਫਿਲਮ ਦੀ ਸਟਾਰਕਾਸਟ ਵਾਰਾਣਸੀ ਪਹੁੰਚੀ, ਜਿੱਥੇ ਉਨ੍ਹਾਂ ਦਸ਼ਵਮੇਧ ਘਾਟ ਦਾ ਦੌਰਾ ਕੀਤਾ ਅਤੇ ਗੰਗਾ ਦੀ ਆਰਤੀ 'ਚ ਹਿੱਸਾ ਲਿਆ।
ਆਰਤੀ ਤੋਂ ਬਾਅਦ ਉਹ ਬਨਾਰਸ ਦੇ ਸਥਾਨਕ ਪਸੰਦੀਦਾ ਕ੍ਰਿਸ਼ਣਾ ਪਾਨ ਭੰਡਾਰ ਗਏ ਅਤੇ ਨਾਲ ਹੀ ਵਾਰਾਣਸੀ ਦੀਆਂ ਗਲੀਆਂ ਦੇ ਮਸ਼ਹੂਰ ਜ਼ਾਇਕੇ ਦਾ ਆਨੰਦ ਲਿਆ। ਇਸ ਤੋਂ ਬਾਅਦ ਦੋਵੇਂ ਕਲਾਕਾਰਾਂ ਕਾਲਜ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। 'ਲਵਰਾਤਰੀ' ਦੀ ਕਹਾਣੀ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਦੀ ਪ੍ਰੇਮ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ।
ਇਸ ਫਿਲਮ 'ਚ ਗਰਬਾ ਦੀ ਕਹਾਣੀ ਦਾ ਅਹਿਮ ਹਿੱਸਾ ਹੈ। ਜਿਸ ਵਜ੍ਹਾ ਆਯੁਸ਼ ਅਤੇ ਵਰੀਨਾ ਨੂੰ ਗਰਬਾ ਦੀ ਟ੍ਰੇਨਿੰਗ ਲੈਣੀ ਪਈ ਸੀ। ਇਹ ਦੋਵੇਂ ਅਕਸਰ ਗਰਬਾ ਰਿਹਰਸਲ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਫਿਲਮ ਦੀ ਕਹਾਣੀ ਨੀਰੇਨ ਭੱਟ ਵਲੋਂ ਲਿਖੀ ਗਈ ਹੈ ਜੋ ਇਕ ਪ੍ਰਸਿੱਧ ਗੁਜਰਾਤੀ ਲੇਖਕ ਹਨ। ਇਸ ਤੋਂ ਇਲਾਵਾ ਸਲਮਾਨ ਖਾਨ ਬੈਨਰ ਹੇਠ ਬਣੀ ਇਹ ਫਿਲਮ 5 ਅਕਤੂਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।