ਲੰਡਨ (ਬਿਊਰੋ)— 'ਬ੍ਰਿਟੇਨਜ਼ ਨੈਕਸਟ ਟਾਪ ਮਾਡਲ' ਨਾਲ ਮਸ਼ਹੂਰ ਹੋਈ ਐਬੇ ਕਲਾਂਸੀ ਅੱਜਕਲ ਖੂਬ ਚਰਚਾ 'ਚ ਬਣੀ ਹੋਈ ਹੈ।
ਅਸਲ 'ਚ ਐਬੇ ਕਲਾਂਸੀ ਹਾਲ ਹੀ 'ਚ ਬ੍ਰਿਟਿਸ਼ ਟੈਲੀਵਿਜ਼ਨ ਐਵਾਰਡ 2018 ਭਾਵ 'ਬਾਫਟਾ' 'ਚ ਬੇਹੱਦ ਹੌਟ ਲੁੱਕ 'ਚ ਦਿਖੀ ਪਰ ਇਸ ਦੇ ਨਾਲ ਹੀ ਉਹ ਊਪਸ ਮੂਮੈਂਟ ਦਾ ਸ਼ਿਕਾਰ ਵੀ ਹੋਈ ਗਈ।
ਐਵਾਰਡ ਸ਼ੋਅ ਦੌਰਾਨ ਪਾਈ ਡਰੈੱਸ 'ਚ ਐਬੇ ਕਲਾਂਸੀ ਬੇਸ਼ਕ ਹੌਟ ਲੱਗ ਰਹੀ ਸੀ ਪਰ ਉਨ੍ਹਾਂ ਦੇ ਸਾਈਡ ਤੋਂ ਅੰਦਰੂਨੀ ਭਾਗ ਦਿਖ ਰਹੇ ਸਨ।
ਕਾਫੀ ਸਮੇਂ ਬੀਤਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਵਾਰਡਰੋਬ ਮਾਲਫੰਕਸ਼ਨ ਹੋ ਗਿਆ ਹੈ, ਇਸ ਤੋਂ ਬਾਅਦ ਐਬੇ ਨੇ ਖੁਦ ਨੂੰ ਥੋੜ੍ਹਾ ਜਿਹਾ ਸੰਭਾਲਿਆ।
ਤੁਹਾਨੂੰ ਦੱਸ ਦੇਈਏ ਕਿ ਐਬੇ ਕਲਾਂਸੀ ਨੇ ਪਿਛਲੇ ਸਾਲ ਨਾਵਲ ਰਾਹੀਂ ਬਤੌਰ ਲੇਖਿਕਾ ਡੈਬਿਊ ਕੀਤਾ ਸੀ।
ਹੁਣ ਐਬੇ ਚਾਹੁੰਦੀ ਹੈ ਕਿ ਇਨ੍ਹਾਂ ਦੇ ਨਾਵਲ 'ਤੇ ਫਿਲਮ ਬਣੇ।
ਇਸ ਸਾਲ ਜਨਵਰੀ 'ਚ ਐਬੇ ਕਲਾਂਸੀ ਨੇ ਇਕ ਬੇਟੇ ਨੂੰ ਵੀ ਜਨਮ ਦਿੱਤਾ, ਜਿਸ ਦੀਆਂ ਤਸਵੀਰਾਂ ਉਹ ਅਕਸਰ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ।