FacebookTwitterg+Mail

ਡਰਾਈਵਰਲੈੱਸ ਕਾਰ ਨਾਲ ਧਰਮਿੰਦਰ ਦਾ ਭਤੀਜਾ ਪੁੱਜਾ ਇਵੈਂਟ 'ਚ, ਦੇਖ ਲੋਕ ਹੋਏ ਹੈਰਾਨ

abhay deol
29 March, 2018 05:00:18 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਧਰਮਿੰਦਰ ਦਾ ਭਤੀਜੇ ਅਭੈ ਦਿਓਲ ਕਾਫੀ ਸਮੇਂ ਬਾਅਦ ਫਿਲਮ 'ਨਾਨੂ ਕੀ ਜਾਨੂ' ਨਾਲ ਐਂਟਰੀ ਕਰਨ ਵਾਲੇ ਹਨ। ਇਸੇ ਦੌਰਾਨ ਮੁੰਬਈ 'ਚ ਉਨ੍ਹਾਂ ਦੀ ਫਿਲਮ ਦਾ ਟਰੇਲਰ ਲਾਂਚ ਇਵੈਂਟ ਰੱਖਿਆ ਗਿਆ ਸੀ, ਜਿਥੇ ਉਹ ਡਰਾਈਵਰ ਲੈੱਸ (ਬਿਨਾਂ ਡਰਾਈਵਰ ਦੇ) ਕਾਰ ਨਾਲ ਪੁੱਜੇ।
Punjabi Bollywood Tadka
ਜੀ ਹਾਂ ਜਿਸ ਕਾਰ 'ਚ ਬੈਠ ਕੇ ਉਹ ਇਵੈਂਟ 'ਤੇ ਪਹੁੰਚੇ ਸੀ, ਉਸ ਕਾਰ 'ਚ ਕੋਈ ਡਰਾਈਵਰ ਨਹੀਂ ਸੀ ਪਰ ਫਿਰ ਵੀ ਕਾਰ ਸਹੀ ਦਿਸ਼ਾ ਵੱਲ ਚੱਲ ਰਹੀ ਸੀ। ਅਭੈ ਦਿਓਲ ਦੀ ਇਸ ਨਵੇਂ ਸਟਾਈਲ 'ਚ ਐਂਟਰੀ ਦੇਖ ਉਥੇ ਮੌਜ਼ੂਦਾ ਲੋਕ ਹੈਰਾਨ ਰਹਿ ਗਏ।
Punjabi Bollywood Tadka
ਦੱਸ ਦਈਏ ਕੀ ਅਭੈ ਦਿਓਲ ਦੀ ਆਉਣ ਵਾਲੀ ਫਿਲਮ 'ਨਾਨੂ ਕੀ ਜਾਨੂ' ਇਕ ਭੂਤ ਵਾਲੀ/ਡਰਾਉਣੀ ਫਿਲਮ ਹੈ। ਅਜਿਹੇ 'ਚ ਟਰੇਲਰ ਲਾਂਚ ਇਵੈਂਟ 'ਚ ਥੋੜ੍ਹੀ ਲਾਈਮਲਾਈਟ ਬਟੋਰਨ ਲਈ ਖਾਸ ਡਰਾਈਵਰਲੈੱਸ ਕਾਰ ਬੁੱਕ ਕੀਤੀ ਗਈ ਸੀ।
Punjabi Bollywood Tadka
ਇਸ ਆਡੀ ਗੱਡੀ ਨੂੰ ਅਭੈ ਰਿਮੋਟ ਨਾਲ ਚਲਾਉਂਦੇ ਹੋਏ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠ ਕੇ ਰੈੱਡ ਕਾਰਪੇਟ ਤੋਂ ਅੰਦਰ ਆਏ। ਆਡੀ ਦੀ ਡਰਾਈਵਰਲੈੱਸ ਕਾਰ ਮਾਰਕਿਟ/ਬਜ਼ਾਰ 'ਚ ਆ ਚੁੱਕੀ ਹੈ। ਹਾਲਾਂਕਿ ਅਜੇ ਤੱਕ ਇਹ ਸੇਲ ਲਈ ਲਾਂਚ ਨਹੀਂ ਹੋਈ ਤੇ ਇਸ ਨਾਲ ਸਿਰਫ ਟੈਸਟ ਡਰਾਈਵ ਲਈ ਲਿਜਾਇਆ ਜਾ ਸਕਦਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਚ ਅਭੈ ਨਾਲ ਮਨੂਰਿਸ਼ੀ ਚੱਡਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਉਥੇ ਹੀ ਬਾਲੀਵੁੱਡ ਅਦਾਕਾਰਾ ਪੱਤਰਲੇਖਾ ਵੀ ਟਰੇਲਰ ਲਾਂਚਿੰਗ 'ਤੇ ਮੌਜ਼ੂਦ ਰਹੀ। ਫਰਾਜ ਹੈਰਦ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਅਭੈ ਦਿਓਲ 'ਓਏ ਲੱਕੀ ਲੱਕੀ ਓਏ' 'ਚ ਉਨ੍ਹਾਂ ਨਾਲ ਕੰਮ ਕਰ ਚੁੱਕੇ ਹਨ। ਅਭੈ ਦੀ ਹਰਰ ਕਾਮੇਡੀ ਫਿਲਮ 'ਨਾਨੂ ਕੀ ਜਾਨੂ' 20 ਅਪ੍ਰੈਲ 2018 ਨੂੰ ਰਿਲੀਜ਼ ਹੋ ਰਹੀ ਹੈ।


Tags: Abhay DeolDharmendraNanu Ki JaanuOye Lucky Lucky OyeZindagi Na Milegi Dobara

Edited By

Sunita

Sunita is News Editor at Jagbani.