FacebookTwitterg+Mail

ਤਾਇਆ ਧਰਮਿੰਦਰ ਨੂੰ ਲੈ ਕੇ ਅਭੈ ਦਿਓਲ ਦਾ ਵੱਡਾ ਬਿਆਨ, ਜਾਣ ਕੇ ਨਹੀਂ ਹੋਵੇਗਾ ਯਕੀਨ

abhay deol s big statement for dharmendra
28 March, 2018 05:31:18 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਅਭੈ ਦਿਓਲ ਆਪਣੀ ਆਉਣ ਵਾਲੀ ਫਿਲਮ 'ਨਾਨੂ ਕੀ ਜਾਨੂ' ਦੇ ਟਰੇਲਰ ਲਾਂਚ ਦੇ ਮੌਕੇ 'ਤੇ ਮੀਡੀਆ ਨਾਲ ਰੂ-ਬ-ਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਇਕ ਸਵਾਲ 'ਤੇ ਅਭੈ ਨੇ ਦੱਸਿਆ ਕਿ ਆਪਣੇ ਪਰਿਵਾਰ ਨਾਲ ਸਕ੍ਰੀਨ ਸ਼ੇਅਰ ਕਰਨ ਦਾ ਅਨੁਭਵ ਵੱਖਰਾ ਹੀ ਹੁੰਦਾ ਹੈ। ਇਸੇ ਦੌਰਾਨ ਉਨ੍ਹਾਂ ਨੇ ਆਪਣੇ ਤਾਇਆ ਅਤੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਲੈ ਕੇ ਵੀ ਵੱਡਾ ਖੁਲਾਸਾ ਕੀਤਾ।

Punjabi Bollywood Tadka

ਅਭੈ ਦਿਓਲ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਆਪਣੇ ਤਾਇਆ ਜੀ (ਧਰਮਿੰਦਰ) ਨਾਲ ਅੱਜਤਕ ਕਿਸੇ ਫਿਲਮ 'ਚ ਨਜ਼ਰ ਕਿਉਂ ਨਹੀਂ ਆਏ? ਇਸ ਦੇ ਜਵਾਬ 'ਚ ਅਭੈ ਨੇ ਕਿਹਾ ਕਿ, ''ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਸਕ੍ਰਿਪਟ ਪਸੰਦ ਕਰਨ ਦੇ ਮਾਮਲੇ 'ਚ ਕਿਹੋ ਜਿਹਾ ਹਾਂ? ਜੇਕਰ ਮੇਰੇ ਕੋਲ੍ਹ ਕੋਈ ਅਜਿਹੀ ਕਹਾਣੀ ਆਉਂਦੀ ਹੈ, ਜੋ ਸੱਚੀ 'ਚ ਚੰਗੀ ਹੋਵੇ ਅਤੇ ਮੇਰੇ ਪਰਿਵਾਰ ਦਾ ਹਰ ਕਲਾਕਾਰ ਮੇਰੇ ਨਾਲ ਕੰਮ ਕਰ ਸਕੇ ਤਾਂ ਮੈਂ ਜ਼ਰੂਰ ਉਹ ਫਿਲਮ ਕਰਾਂਗਾ।''

Punjabi Bollywood Tadka

ਅਭੈ ਦਿਓਲ ਨੇ ਗੱਲ ਅੱਗੇ ਵਧਾਉਂਦੇ ਹੋਏ ਕਿਹਾ ਕਿ, ''ਮੇਰੇ ਲਈ ਆਪਣੇ ਭਰਾਵਾਂ ਅਤੇ ਤਾਇਆ ਜੀ ਸਾਹਮਣੇ ਅਭਿਨੈ ਕਰਨਾ ਬਹੁਤ ਮੁਸ਼ਕਿਲ ਹੈ। ਸੋਚੋਂ ਜੇਕਰ ਮੈਨੂੰ ਫਿਲਮ ਦੇ ਕਿਸੇ ਸੀਨ 'ਚ ਤਾਇਆ ਜੀ 'ਤੇ ਗੁੱਸਾ ਹੋਣਾ ਹੋਵੇਗਾ ਤਾਂ ਮੈਂ ਇਹ ਕਿਵੇਂ ਕਰਾਗਾਂ? ਮੇਰੇ 'ਚ ਇੰਨੀ ਹਿੰਮਤ ਹੀ ਨਹੀਂ ਹੈ ਕਿ ਮੈਂ ਆਪਣੇ ਤਾਇਆ ਜੀ ਨਾਲ ਗੁੱਸੇ ਹੋ ਸਕਾਂ।''

Punjabi Bollywood Tadka

ਜ਼ਿਕਰਯੋਗ ਹੈ ਕਿ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਤਾਂ ਕਈ ਫਿਲਮਾਂ 'ਚ ਆਪਣੇ ਪਿਤਾ ਧਰਮਿੰਦਰ ਨਾਲ ਸਕ੍ਰੀਨ ਸ਼ੇਅਰ ਕਰਕੇ ਦਰਸ਼ਕਾਂ ਦੇ ਚਿਹਰੇ 'ਤੇ ਮੁਸਕਰਾਹਟ ਬਿਖੇਰੀ ਹੈ। ਹਾਲਾਂਕਿ ਅਜੇ ਤੱਕ ਕੋਈ ਵੀ ਇਹ ਨਹੀਂ ਸਮਝ ਸਕਿਆ ਹੈ ਕਿ ਅਭੈ ਦਿਓਲ ਨੇ ਅੱਜ ਤੱਕ ਆਪਣੇ ਪਰਿਵਾਰ ਨਾਲ ਕਿਉਂ ਕੋਈ ਫਿਲਮ ਨਹੀਂ ਕੀਤੀ।

Punjabi Bollywood Tadka


Tags: Abhay DeolBig StatementDharmendraSunny DeolBobby Deol Nanu Ki JaanuInterview

Edited By

Chanda Verma

Chanda Verma is News Editor at Jagbani.