FacebookTwitterg+Mail

B'Day : ਇਕ ਸਮੇਂ 'ਚ ਸ਼ਾਹਰੁਖ ਦੀ ਆਵਾਜ਼ ਬਣ ਗਏ ਸਨ ਅਭਿਜੀਤ ਭੱਟਾਚਾਰਿਆ

abhijeet bhattacharya
30 October, 2018 01:52:00 PM

ਮੁੰਬਈ (ਬਿਊਰੋ)— ਬਾਲੀਵੁੱਡ ਗਾਇਕ ਅਭਿਜੀਤ ਭੱਟਾਚਾਰਿਆ ਅੱਜ 60 ਸਾਲਾਂ ਦੇ ਹੋ ਚੁੱਕੇ ਹਨ। ਅਭਿਜੀਤ ਬਾਲੀਵੁੱਡ ਲਈ ਬਹੁਤ ਸਾਰੇ ਸੁਪਰਹਿੱਟ ਗੀਤ ਗਾ ਚੁੱਕੇ ਹਨ। ਅਭਿਜੀਤ ਅਕਸਰ ਸਮਾਜਿਕ ਮੁਦਿਆਂ 'ਤੇ ਆਪਣੀ ਰਾਏ ਦਿੰਦੇ ਰਹਿੰਦੇ ਹਨ। ਉਨ੍ਹਾਂ ਦੇ ਬਿਆਨ ਅਜਿਹੇ ਹੁੰਦੇ ਹਨ ਜੋ ਬਹੁਤ ਲੋਕਾਂ ਨੂੰ ਬੁਰੇ ਲੱਗਦੇ ਹਨ। ਮੁੰਬਈ 'ਚ ਜਨਮੇ ਅਭਿਜੀਤ ਦਾ ਪਾਲਣ ਪੋਸ਼ਨ ਕਾਨਪੁਰ 'ਚ ਹੋਇਆ। ਉਨ੍ਹਾਂ ਕਾਨਪੁਰ ਦੇ ਮਸ਼ਹੂਰ ਰਾਮਕ੍ਰਿਸ਼ਣ ਮਿਸ਼ਨ ਸਕੂਲ ਤੋਂ ਹਾਈ ਸਕੂਲ ਤੇ ਬੀ. ਐੱਨ. ਐੱਸ. ਡੀ. ਇੰਟਰ ਕਾਲਜ 'ਚ 12ਵੀਂ ਦੀ ਪੜ੍ਹਾਈ ਕੀਤੀ। ਫਿਰ ਕਾਨਪੁਰ ਦੇ ਹੀ ਕ੍ਰਾਈਸਟ ਚਰਚ ਕਾਲਜ ਤੋਂ ਬੀਕਾਮ ਕੀਤੀ। 4 ਸਾਲ ਸੀ. ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਮੁੰਬਈ ਵਲ ਚਲੇ ਗਏ ਪਰ ਉੱਥੇ ਪਹੁੰਚ ਉਨ੍ਹਾਂ ਤੈਅ ਕੀਤਾ ਕਿ ਉਹ ਮਿਊਜ਼ਿਕ 'ਚ ਕੁਝ ਕਰਨਗੇ। ਅਭਿਜੀਤ ਨੂੰ ਪਹਿਲਾਂ ਬਿੱਗ ਬ੍ਰੇਕ ਦਿਗੱਜ ਗਾਇਕ ਆਰ. ਡੀ ਬਰਮਨ ਵਲੋਂ ਮਿਲਿਆ ਸੀ।

Punjabi Bollywood Tadka
ਦੇਵ ਆਨੰਦ ਦੇ ਬੇਟੇ ਦੀ ਡੈਬਿਊ ਫਿਲਮ 'ਆਨੰਦ ਔਰ ਆਨੰਦ' 'ਚ ਉਨ੍ਹਾਂ ਨੂੰ ਆਪਣੇ ਆਦਰਸ਼ ਕਿਸ਼ੋਰ ਕੁਮਾਰ ਨਾਲ ਗਾਉਣ ਦਾ ਮੌਕਾ ਮਿਲਿਆ। ਜਲਦ ਹੀ ਉਹ ਸ਼ਾਹਰੁਖ ਦੇ ਕਿਰਦਾਰਾਂ ਲਈ ਪਸੰਦੀਦਾ ਆਵਾਜ਼ ਬਣ ਗਏ। ਫਿਲਮ 'ਯੈੱਸ ਬੌਸ' ਦੇ ਗੀਤਾਂ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਇਸ ਲਈ ਉਨ੍ਹਾਂ ਨੂੰ ਫਿਲਮਫੇਅਰ ਸਿੰਗਿੰਗ ਐਵਾਰਡ ਵੀ ਮਿਲਿਆ। ਗਾਇਕੀ ਤੋਂ ਇਲਾਵਾ ਅਭਿਜੀਤ ਟੀ ਵੀ 'ਤੇ ਰਿਐਲਿਟੀ ਸ਼ੋਅ 'ਚ ਨਜ਼ਰ ਆ ਚੁੱਕੇ ਹਨ।

Punjabi Bollywood Tadka
ਅਸਲ ਜ਼ਿੰਦਗੀ 'ਚ ਅਭਿਜੀਤ ਦੀ ਕਿਸਮਤ 1990 'ਚ ਬਦਲੀ ਸੀ। ਦਰਸਅਲ, 1990 'ਚ ਦੀਪਕ ਸ਼ਿਵਦਸਾਨੀ ਇਕ ਫਿਲਮ ਬਣਾ ਰਹੇ ਸਨ। 'ਬਾਗੀ' ਦੀਪਕ ਸ਼ਿਵਦਸਾਨੀ ਦੇ ਕਰੀਅਰ ਦੀ ਪਹਿਲੀ ਵੱਡੀ ਫਿਲਮ ਸੀ। ਅਜਿਹਾ ਇਸ ਲਈ ਕਿਉਂਕਿ 'ਬਾਗੀ' 'ਚ ਸਲਮਾਨ ਬਤੌਰ ਐਕਟਰ ਕੰਮ ਕਰ ਰਹੇ ਸੀ ਜੋ ਆਪਣੀ ਫਿਲਮ 'ਮੈਨੇ ਪਿਆਰ ਕੀਆ' ਨਾਲ ਕਾਫੀ ਹਿੱਟ ਹੋ ਚੁੱਕੇ ਸਨ। 'ਬਾਗੀ' ਤੋਂ ਪਹਿਲਾਂ ਦੀਪਕ ਸ਼ਿਵਦਸਾਨੀ ਕੋਲ ਇਕ ਹਿੱਟ ਫਿਲਮ ਦੇ ਤੌਰ 'ਤੇ ਫਿਲਮ 'ਵੋ ਸਾਤ ਦਿਨ' ਸੀ ਜਿਸ 'ਚ ਉਨ੍ਹਾਂ ਅਸਿਸਟੈਂਟ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ ਸੀ।

Punjabi Bollywood Tadka

ਅਭਿਜੀਤ ਨੇ ਭਜਨ ਗਾਇਕ ਅਨੂਪ ਜਲੋਟਾ, ਜਗਜੀਤ ਸਿੰਘ, ਕੁਮਾਰ ਸਾਨੂ ਅਤੇ ਜਸਪਿੰਦਰ ਨਰੂਲਾ ਨਾਲ ਮਿਲ ਕੇ ਭਾਰਤ ਸਰਕਾਰ ਨੂੰ ਇਕ ਚਿੱਠੀ ਲਿਖੀ ਅਤੇ ਪਾਕਿਸਤਾਨੀ ਕਲਾਕਾਰਾਂ ਦੇ ਮੁਲਕ 'ਚ ਸ਼ੋਅ ਬੰਦ ਕਰਵਾਉਣ ਦੀ ਗੱਲ ਆਖੀ ਸੀ।

Punjabi Bollywood Tadka


Tags: Abhijeet Bhattacharya Birthday Shahrukh Khan Yes Boss Kishore Kumar Playback Singer

Edited By

Kapil Kumar

Kapil Kumar is News Editor at Jagbani.