ਮੁੰਬਈ— ਲੱਗਦਾ ਹੈ ਕਿ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਦੀ ਜ਼ਿੰਦਗੀ 'ਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਜਿਥੇ ਹਾਲ ਹੀ 'ਚ ਦੋਵਾਂ ਵਿਚਾਲੇ ਕਰੀਅਰ ਨੂੰ ਲੈ ਕੇ ਅਣਬਣ ਦੀਆਂ ਖਬਰਾਂ ਸਨ, ਉਥੇ ਕੱਲ ਰਾਤ ਦੋਵਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦੇਖਿਆ ਗਿਆ।
ਅਭਿਸ਼ੇਕ ਤੇ ਐਸ਼ਵਰਿਆ ਬੇਹੱਦ ਦੁਖੀ ਤੇ ਪ੍ਰੇਸ਼ਾਨ ਲੱਗ ਰਹੇ ਸਨ। ਘਬਰਾਹਟ ਤੇ ਬੇਚੈਨੀ ਉਨ੍ਹਾਂ ਦੇ ਚਿਹਰੇ 'ਤੇ ਸਾਫ ਨਜ਼ਰ ਆ ਰਹੀ ਸੀ। ਇਸ ਦੌਰਾਨ ਅਭਿਸ਼ੇਕ ਤੇ ਐਸ਼ਵਰਿਆ ਨੇ ਸਫੈਦ ਕੱਪੜੇ ਪਹਿਨ ਰੱਖੇ ਸਨ। ਉਨ੍ਹਾਂ ਨੂੰ ਹੋਸ਼ ਵੀ ਨਹੀਂ ਸੀ ਕਿ ਕੈਮਰਿਆਂ ਦੀਆਂ ਨਜ਼ਰਾਂ ਵੀ ਉਨ੍ਹਾਂ 'ਤੇ ਹਨ।
ਅਸਲ 'ਚ ਐਸ਼ਵਰਿਆ ਦੇ ਪਿਤਾ ਕ੍ਰਿਸ਼ਣਰਾਜ ਰਾਏ ਦੀ ਹਾਲਤ ਠੀਕ ਨਹੀਂ ਹੈ ਤੇ ਉਹ ਕਈ ਦਿਨਾਂ ਤੋਂ ਹਸਪਤਾਲ 'ਚ ਦਾਖਲ ਹਨ। ਸਿਹਤ ਜ਼ਿਆਦਾ ਵਿਗੜਨ ਕਾਰਨ ਦੋਵਾਂ ਨੂੰ ਅੱਧੀ ਰਾਤ ਨੂੰ ਹਸਪਤਾਲ 'ਚ ਆਉਣਾ ਪਿਆ।