ਮੁੰਬਈ(ਬਿਊਰੋ)— ਟੀ. ਵੀ. ਐਕਟਰ ਅਭਿਸ਼ੇਕ ਅਵਸਥੀ ਹਾਲ 'ਚ ਆਪਣੀ ਪ੍ਰੇਮਿਕਾ ਅੰਕਿਤਾ ਗੋਸਵਾਮੀ ਨਾਲ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਹਨ। ਇਸ ਜੋੜੇ ਦੇ ਪਰਿਵਾਰ ਮੈਂਬਰਜ਼ ਤੇ ਕਰੀਬੀ ਦੋਸਤਾਂ ਦੀ ਮੌਜ਼ੂਦਗੀ 'ਚ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਹਨ।
ਇਸ ਖਾਸ ਮੌਕੇ 'ਤੇ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਰਹਿ ਚੁੱਕੀ ਅਰਸ਼ੀ ਖਾਨ ਹਿਮਾਂਸ਼ੁ ਮਲਹੋਤਰਾ, ਕੁਨਾਲ ਸਿੰਘ ਤੇ ਟੀ. ਵੀ ਇੰਡਸਟਰੀ ਕਈ ਲੋਕ ਮੌਜ਼ੂਦ ਰਹੇ। ਦੱਸ ਦੇਈਏ ਕਿ ਅਭਿਸ਼ੇਕ ਨੂੰ ਮਾਈਥੋਲਾਜੀਕਲ ਸ਼ੋਅ 'ਮਹਾਕਾਲੀ ਅੰਤ ਹੀ ਆਰੰਭ ਹੈ' 'ਚ ਅਰਿਜੀਤ ਲਵਾਨਿਆ ਦੀ ਐਕਸੀਡੈਂਟ 'ਚ ਹੋਈ ਮੌਤ ਤੋਂ ਬਾਅਦ ਰਿਪਲੇਸ ਕੀਤਾ ਗਿਆ ਸੀ। ਅਭਿਸ਼ੇਕ-ਅੰਕਿਤਾ ਨੇ ਪਿਛਲੇ ਸਾਲ ਕੀਤੀ ਸੀ ਮੰਗਣੀ ਅਭਿਸ਼ੇਕ ਨੇ ਦੋ ਸਾਲ ਤੱਕ ਅੰਕਿਤਾ ਨੂੰ ਡੇਟ ਕੀਤਾ ਤੇ ਪਿਛਲੇ ਸਾਲ ਫਰਵਰੀ 'ਚ ਇਨ੍ਹਾਂ ਨੇ ਮੰਗਣੀ ਕੀਤੀ। ਇਕ ਇੰਟਰਵਿਊ ਦੌਰਾਨ ਅਭਿਸ਼ੇਕ ਨੇ ਆਪਣੀ 'ਲੇਡੀ ਲਵ' ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ ਹਮੇਸ਼ਾ ਅੰਕਿਤਾ ਵਰਗੀ ਲੜਕੀ ਨਾਲ ਵਿਆਹ ਕਰਨਾ ਚਾਹੁੰਦੇ ਸਨ, ਜੋ ਫਾਈਨਲੀ ਮੈਨੂੰ ਮਿਲ ਚੁੱਕੀ ਹੈ। ਦੱਸਣਯੋਗ ਹੈ ਕਿ ਅਭਿਸ਼ੇਕ ਪਹਿਲੀ ਵਾਰ ਲਾਈਮਲਾਈਟ 'ਚ ਉਸ ਸਮੇਂ ਆਏ ਸਨ, ਜਦੋਂ ਇਹ ਰਾਖੀ ਸਾਵੰਤ ਨੂੰ ਡੇਟ ਕਰ ਰਹੇ ਸਨ। ਇਹ ਦੋਵੇਂ ਤਿੰਨ ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹੇ ਸਨ।
ਮੀਡੀਆ ਦੇ ਸਾਹਮਣੇ ਰਾਖੀ ਸਾਵੰਤ ਨੇ ਇਕ ਵਾਰ ਅਭਿਸ਼ੇਕ 'ਤੇ ਹਥ ਚੁੱਕਿਆ ਸੀ, ਜਿਸ ਤੋਂ ਬਾਅਦ ਹੀ ਇਹ ਕੱਪਲ ਵੱਖ ਹੋ ਗਿਆ ਸੀ।