FacebookTwitterg+Mail

ਐਸ਼ਵਰਿਆ ਨੇ ਪਤੀ ਅਭਿਸ਼ੇਕ ਨੂੰ ਇਸ ਖਾਸ ਅੰਦਾਜ਼ 'ਚ ਕੀਤਾ 'ਬਰਥਡੇ ਵਿਸ਼'

abhishek bachchan
05 February, 2019 10:02:22 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਬੇਟਾ ਤੇ ਐਕਟਰ ਅਭਿਸ਼ੇਕ ਬੱਚਨ ਅੱਜ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 5 ਫਰਵਰੀ 1976 ਨੂੰ ਮੁੰਬਈ 'ਚ ਹੋਇਆ ਸੀ। ਜੂਨੀਅਰ ਬੱਚਨ ਨੂੰ ਫਿਲਮ ਇੰਡਸਟਰੀ ਦੇ ਲੋਕ ਤੇ ਫੈਨਜ਼ ਜਨਮਦਿਨ ਦੀਆਂ ਲੱਖਾਂ ਵਧਾਈਆਂ ਦੇ ਰਹੇ ਹਨ। ਪਤਨੀ ਐਸ਼ਵਰਿਆ ਰਾਏ ਬੱਚਨ ਨੇ ਵੀ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਬਰਥਡੇ ਵਿਸ਼ ਕੀਤਾ ਹੈ। ਪਤੀ ਦੀ ਤਸਵੀਰ ਨਾਲ ਐਸ਼ਵਰਿਆ ਨੇ ਕੈਪਸ਼ਨ 'ਚ ਲਿਖਿਆ, ''ਹਮੇਸ਼ਾ...ਮਈ ਬੇਬੀ ਹੈਪੀ ਬਰਥਡੇ ਬੇਬੀ।'' ਅਦਾਕਾਰਾ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਅਭਿਸ਼ੇਕ ਬੱਚਨ ਦੀ ਹੈ, ਉਥੇ ਹੀ ਦੂਜੀ ਤਸਵੀਰ 'ਚ ਕਪੱਲ ਨਾਲ ਨਜ਼ਰ ਆ ਰਹੇ ਹਨ।

Punjabi Bollywood Tadka
ਦੱਸ ਦਈਏ ਕਿ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਬਾਲੀਵੁੱਡ ਦੇ ਮੋਸਟ ਪਾਪੂਲਰ ਕਪੱਲ ਹਨ। ਉਨ੍ਹਾਂ ਨੇ 20 ਅਪ੍ਰੈਲ ਨੂੰ 2017 ਨੂੰ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਵਿਆਹ ਨੂੰ ਕਾਫੀ ਪ੍ਰਾਈਵੇਟ ਰੱਖਿਆ ਗਿਆ ਸੀ। ਫਿਲਮ 'ਗੁਰੂ' ਦੀ ਸੂਟਿੰਗ ਦੌਰਾਨ ਦੋਵਾਂ ਦਾ ਪਿਆਰ ਪ੍ਰਵਾਨ ਚੜ੍ਹਿਆ ਸੀ। ਉਨ੍ਹਾਂ ਦੀ ਇਕ ਬੇਟੀ ਆਰਾਧਿਆ ਬੱਚਨ ਹੈ। ਐਸ਼ਵਰਿਆ ਰਾਏ ਨੇ ਪਿਛਲੇ ਸਾਲ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ। ਆਪਣੀ ਪ੍ਰੋਫਾਈਲ 'ਤੇ ਪਤੀ ਤੇ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਥੇ ਹੀ ਅਭਿਸ਼ੇਕ ਦੀ ਬੈਣ ਸ਼ਵੇਤਾ ਬੱਚਨ ਨੰਦਾ ਨੇ ਭਰਾ ਦੀ ਇਕ ਤਸਵੀਰ ਸ਼ੇਅਰ ਕਰਕੇ ਜਨਮਦਿਨ ਦੀ ਵਧਾਈ ਦਿੱਤੀ।
 Punjabi Bollywood Tadka
ਪਿਛਲੇ ਦਿਨੀਂ 'ਕੌਫੀ ਵਿਦ ਕਰਨ' ਅਭਿਸ਼ੇਕ ਬੱਚਨ ਨੇ ਖੁਲਾਸਾ ਕੀਤਾ ਸੀ ਕਿ ਉਹ ਮਾਂ ਤੇ ਪਤਨੀ 'ਚੋਂ ਕਿਸ ਤੋਂ ਜ਼ਿਆਦਾ ਡਰਦੇ ਹਨ। ਅਭਿਸ਼ੇਕ ਨੇ ਕਿਹਾ, ''ਮੈਂ ਮਾਂ ਤੋਂ ਜ਼ਿਆਦਾ ਡਰਦਾ ਹਾਂ। ਹਾਲਾਂਕਿ ਇਸ ਤੋਂ ਬਾਅਦ ਭੈਣ ਸ਼ਵੇਤਾ ਨੇ ਤੁਰੰਤ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਵਾਸਤਵ'ਚ ਆਪਣੀ ਪਤਨੀ ਤੋਂ ਜ਼ਿਆਦਾ ਡਰਦਾ ਹੈ।''
Punjabi Bollywood Tadka
ਦੱਸਣਯੋਗ ਹੈ ਕਿ ਅਭਿਸ਼ੇਕ ਦੀ ਪਿਛਲੇ ਸਾਲ 'ਮਨਮਰਜ਼ੀਆਂ' ਫਿਲਮ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਨਜ਼ਰ ਆਏ ਸਨ। ਉਥੇ ਹੀ ਐਸ਼ਵਰਿਆ ਰਾਏ ਬੱਚਨ ਦੀ ਪਿਛਲੇ ਸਾਲ 'ਫੰਨੇ ਖਾਨ' ਫਿਲਮ ਰਿਲੀਜ਼ ਹੋਈ ਸੀ।

Punjabi Bollywood Tadka

ਲੰਬੇ ਸਮੇਂ ਬਾਅਦ ਇਹ ਕਪੱਲ 'ਗੁਲਾਬ ਜਾਮੁਨ' ਫਿਲਮ 'ਚ ਇਕੱਠੇ ਕੰਮ ਕਰਨ ਜਾ ਰਹੇ ਸਨ ਪਰ ਤਾਜਾ ਖਬਰਾਂ ਮੁਤਾਬਕ, ਇਹ ਪ੍ਰੋਜੈਕਟ ਠੰਡੇ ਬਸਤੇ 'ਚ ਚਲਾ ਗਿਆ ਹੈ। ਅਭਿਸ਼ੇਕ ਤੇ ਐਸ਼ਵਰਿਆ ਨੇ ਇਹ ਫਿਲਮ ਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਫਿਰ ਤੋਂ ਪਰਦੇ 'ਤੇ ਲਵਰਸ ਦੀ ਭੂਮਿਕਾ ਨਿਭਾਵਾਂਗੇ ਤਾਂ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਵੇਗੀ।


Tags: Abhishek Bachchan Aishwarya Rai Bachchan Birthday Wish Fanney Khan Rajkummar Rao Anil Kapoor Manmarziyaan Taapsee Pannu Vicky Kaushal

Edited By

Sunita

Sunita is News Editor at Jagbani.