FacebookTwitterg+Mail

ਐਸ਼ਵਰਿਆ ਅਤੇ ਆਰਾਧਿਆ ਨਾਲ ਅਭਿਸ਼ੇਕ ਨੇ ਮਨਾਇਆ ਬਰਥਡੇ

abhishek bachchan
06 February, 2019 03:13:39 PM

ਮੁੰਬਈ(ਬਿਊਰੋ)— ਐਕਟਰ ਅਭਿਸ਼ੇਕ ਬੱਚਨ ਨੇ ਮੰਗਲਵਾਰ ਨੂੰ ਫੈਮਿਲੀ ਨਾਲ 42ਵਾਂ ਜਨਮਦਿਨ ਸੈਲੀਬਰੇਟ ਕੀਤਾ। ਸੋਸ਼ਲ ਮੀਡੀਆ 'ਤੇ ਐਕਟਰ ਦੇ ਪਰਿਵਾਰ ਨਾਲ ਡਿਨਰ ਡੇਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪਾਰਟੀ 'ਚ ਅਮਿਤਾਭ ਬੱਚਨ, ਸ਼ਵੇਤਾ ਬੱਚਨ ਨੰਦਾ, ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਸ਼ਾਮਿਲ ਸਨ। ਹਾਲਾਂਕਿ ਐਕਟਰ ਦੀ ਮਾਂ ਜਯਾ ਬੱਚਨ ਨਜ਼ਰ ਨਹੀਂ ਆਈ।
Punjabi Bollywood Tadka
ਪਾਰਟੀ 'ਚ ਐਸ਼ਵਰਿਆ ਰਾਏ ਬੱਚਨ ਦੀ ਮਾਂ ਵੀ ਨਜ਼ਰ ਆਈ। ਵਾਈਟ ਹੂਡੀ ਅਤੇ ਬਲੂ ਜੀਨਸ 'ਚ ਅਭਿਸ਼ੇਕ ਬੱਚਨ ਹੈਂਡਸਮ ਲੱਗ ਰਹੇ ਸਨ। ਪਤਨੀ ਅਤੇ ਧੀ ਨਾਲ ਉਨ੍ਹਾਂ ਦੀ ਤਸਵੀਰਾਂ ਛਾਈਆਂ ਹੋਈਆਂ ਹਨ।
ਐਸ਼ਵਰਿਆ ਰਾਏ ਬਲੈਕ ਆਉਟਫਿੱਟ 'ਚ ਖੂਬਸੂਰਤ ਲੱਗ ਰਹੀ ਸੀ। ਉਥੇ ਹੀ ਆਰਾਧਿਆ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆਈ।
Punjabi Bollywood Tadka
ਅਮਿਤਾਭ ਬੱਚਨ ਧੀ ਨਾਲ ਪਾਰਟੀ 'ਚ ਪਹੁੰਚੇ। ਬਿੱਗ ਬੀ ਵਾਈਟ ਕੁੜਤਾ ਪਜ਼ਾਮਾ ਅਤੇ ਬਲੈਕ ਐਂਡ ਵਾਈਟ ਚੈੱਕ ਨੇਹਰੂ ਜੈਕੇਟ 'ਚ ਦਿਖਾਈ ਦਿੱਤੇ। ਸ਼ਵੇਤਾ ਬੱਚਨ ਨੰਦਾ ਵਾਈਟ ਸ਼ਰਟ-ਬਲੂ ਜੀਨਸ 'ਚ ਨਜ਼ਰ ਆਈ। 
Punjabi Bollywood Tadka
ਦੱਸ ਦੇਈਏ ਕਿ ਐਸ਼ਵਰਿਆ ਰਾਏ ਅਤੇ ਸ਼ਵੇਤਾ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਭਿਸ਼ੇਕ ਨੂੰ ਬਰਥਡੇ ਵਿੱਸ਼ ਕੀਤਾ ਸੀ। ਕੁਝ ਸਮਾਂ ਪਹਿਲਾਂ ਸ਼ਵੇਤਾ ਅਤੇ ਅਭਿਸ਼ੇਕ 'ਕਾਫੀ ਵਿਦ ਕਰਨ' 'ਚ ਮਹਿਮਾਨ ਬਣੇ ਸਨ।
Punjabi Bollywood Tadka
ਕਰਨ ਜੌਹਰ ਦੇ ਸ਼ੋਅ 'ਚ ਅਭਿਸ਼ੇਕ-ਸ਼ਵੇਤਾ ਨੇ ਇਕ-ਦੂੱਜੇ ਦੇ ਕਈ ਸੀਕ੍ਰੇਟ ਖੋਲ੍ਹੇ ਸਨ। ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਸ਼ੇਕ ਦੀ ਪਿੱਛਲੀ ਰਿਲੀਜ਼ 'ਮਨਮਰਜ਼ੀਆਂ' ਸੀ।
Punjabi Bollywood Tadka

Punjabi Bollywood Tadka


Tags: Abhishek Bachchanbirthday PartyAishwarya Rai Amitabh Bachchan Shweta BachchanAaradhya Bachchan

About The Author

manju bala

manju bala is content editor at Punjab Kesari