ਮੁੰਬਈ— ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਰੋਨੀ ਸਕਰੂਵਾਲਾ ਦੀ ਆਉਣ ਵਾਲੀ ਫਿਲਮ 'ਚ ਪਹਿਲੀ ਵਾਰ ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਨਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਅਕਰਸ਼ ਖੁਰਾਨਾ ਨਿਰਦੇਸ਼ਕ ਦੇ ਰੂਪ 'ਚ ਡਾਇਰੈਕਟ ਕਰਨ ਜਾ ਰਹੇ ਹਨ। ਫਿਲਮ ਦੀ ਕਹਾਣੀ ਹੁਸੈਨ ਦਲਾਲ ਲਿਖਣਗੇ। ਜੋ ਇਸ ਤੋਂ ਪਹਿਲਾਂ ਫਿਲਮ 'ਯੇ ਜਵਾਨੀ ਹੈ ਦੀਵਾਨੀ' ਅਤੇ '2 ਸਟੇਟਸ' ਵਰਗੀਆਂ ਫਿਲਮਾਂ ਲਈ ਡਾਇਲੋਗ ਲਿਖ ਚੁੱਕੇ ਹਨ।
ਸੂਤਰਾਂ ਮੁਤਾਬਕ ਅਭਿਸ਼ੇਕ ਅਤੇ ਇਰਫਾਨ ਦੋ ਦੋਸਤ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਦੋਵੇਂ ਅਭਿਨੇਤਾਵਾਂ ਨੂੰ ਫਿਲਮ ਦੀ ਸਟੋਰੀ ਕਾਫੀ ਪਸੰਦ ਆਈ ਹੈ ਅਤੇ ਫਿਲਮ ਲਈ ਤਿਆਰ ਹੋ ਗਏ ਸੀ। ਇਸ ਫਿਲਮ ਨੂੰ ਅੱਗਲੇ ਸਾਲ ਸ਼ੂਟ ਕੀਤਾ ਜਾ ਸਕਦਾ ਹੈ। ਇਸ ਸਮੇਂ ਨਿਰਦੇਸ਼ਕ ਫਿਲਮ ਦੀ ਲੀਡ ਅਭਿਨੇਤਰੀਆਂ ਦੀ ਤਲਾਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਅਭਿਸ਼ੇਕ ਨੇ ਚਾਰ ਫਿਲਮਾਂ ਨੂੰ ਸਾਇਨ ਕੀਤਾ ਹੋਇਆ ਹੈ। ਪਹਿਲੀ ਫਿਲਮ ਇਰਫਾਨ ਖਾਨ ਨਾਲ ਸਾਇਨ ਕੀਤੀ ਹੈ। ਇਸ ਤੋਂ ਇਲਾਵਾ ਪ੍ਰਭੂ ਦੇਵਾ ਦੀ 'ਲੈਫਟੀ' 'ਚ ਕੰਮ ਕਰਨਗੇ ਅਤੇ ਚੋਥੀ ਫਿਲਮ 'ਬੱਚਨ ਸਿੰਘ ਹੈ' ਜਿਸ ਨੂੰ ਰਜਤ ਰਾਵਤ ਪ੍ਰਡਿਊਸ ਕਰਨਗੇ। ਇਨ੍ਹਾਂ ਸਭ ਫਿਲਮਾਂ ਦੀ ਸ਼ੂਟਿੰਗ 2017 ਦੇ ਬਾਅਦ ਹੋਵੇਗੀ