FacebookTwitterg+Mail

ਸ਼ਾਨਦਾਰ ਲਵ ਸਟੋਰੀ ਹੋਵੇਗੀ 'ਗੁਲਾਬ ਜਾਮੁਨ' : ਅਭਿਸ਼ੇਕ

abhishek bachchan
26 August, 2018 10:48:37 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਜੂਨੀਅਰ ਬੀ ਮਤਲਬ ਅਭਿਸ਼ੇਕ ਬੱਚਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਗੁਲਾਬ ਜਾਮੁਨ' ਸ਼ਾਨਦਾਰ ਲਵ ਸਟੋਰੀ ਹੋਵੇਗੀ। ਫਿਲਮ 'ਚ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਮੁਖ ਭੂਮਿਕਾ 'ਚ ਹੋਣਗੇ। ਦੋਵੇਂ ਕਾਫੀ ਸਮੇਂ ਬਾਅਦ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ।

Image result for Abhishek Bachchan on working with Aishwarya Rai
ਅਭਿਸ਼ੇਕ ਨੇ ਕਿਹਾ,''ਉਹ ਚਾਹੁੰਦੇ ਸਨ ਕਿ ਜਦੋਂ ਉੁਹ ਆਪਣੀ ਪਤਨੀ ਐਸ਼ਵਰਿਆ ਰਾਏ ਦੇ ਨਾਲ ਆਵੇ ਤਾਂ ਕਿਸੇ ਮਜ਼ੇਦਾਰ ਕਹਾਣੀ ਦੇ ਨਾਲ ਆਵੇ। ਫਿਲਮ ਦੀ ਕਹਾਣੀ ਕਾਫੀ ਮਜ਼ੇਦਾਰ ਹੈ। ਫਿਲਮ ਦੇ ਨਿਰਦੇਸ਼ਕ ਸਰਵੇਸ਼ ਨਿਵਾਰਾ ਹਨ।'' ਸਿਰਫ 'ਗੁਲਾਬ ਜਾਮੁਨ' ਹੀ ਨਹੀਂ ਅਸੀਂ ਹਰ ਤਰ੍ਹਾਂ ਦੀ ਮਠਿਆਈ ਦੇ ਸ਼ੌਕੀਨ ਹਾਂ। ਇਸ ਲਈ ਸਾਨੂੰ ਇਸ ਫਿਲਮ ਦੇ ਨਾਂ ਨੇ ਕਾਫੀ ਆਕਰਸ਼ਿਤ ਕੀਤਾ।

Image result for Abhishek Bachchan on working with Aishwarya Rai


Tags: Abhishek BachchanGulab JamunAishwarya Rai BachchanTaapsee PannuVicky Kaushal

Edited By

Sunita

Sunita is News Editor at Jagbani.