FacebookTwitterg+Mail

ਭੈਣ ਸ਼ਵੇਤਾ ਨੇ ਅਭਿਸ਼ੇਕ ਦਾ ਖੋਲ੍ਹਿਆ ਰਾਜ਼, ਮਾਂ ਤੋਂ ਜ਼ਿਆਦਾ ਕਿਉਂ ਡਰਦੇ ਨੇ ਭਾਬੀ ਐਸ਼ਵਰਿਆ ਤੋਂ

abhishek bachchan and aishwarya bachchan
16 January, 2019 09:19:10 AM

ਮੁੰਬਈ (ਬਿਊਰੋ)— ਫਿਲਮਕਾਰ ਕਰਨ ਜੌਹਰ ਦੇ ਸ਼ੋਅ 'ਚ ਹੁਣ ਤੱਕ ਕਈ ਵੱਡੇ ਬਾਲੀਵੁੱਡ ਸਿਤਾਰੇ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ। ਇਸ ਸ਼ੋਅ ਦੇ ਆਉਣ ਵਾਲੇ ਐਪੀਸੋਡ 'ਚ ਬਿੱਗ ਬੀ ਪਰਿਵਾਰ ਦੇ ਮੈਂਬਰ ਯਾਨੀ ਸ਼ਵੇਤਾ ਬੱਚਨ ਅਤੇ ਅਭਿਸ਼ੇਕ ਬੱਚਨ ਨਜ਼ਰ ਆਉਣਗੇ। ਇਹ ਆਪਣੇ ਆਪ 'ਚ ਪਹਿਲਾ ਮੌਕਾ ਹੋਵੇਗਾ ਜਦੋਂ ਸ਼ਵੇਤਾ ਬੱਚਨ ਅਤੇ ਅਭਿਸ਼ੇਕ ਬੱਚਨ ਇਕੱਠੇ ਕਿਸੇ ਸ਼ੋਅ 'ਚ ਨਜ਼ਰ ਆਉਣਗੇ। ਇਸ ਸ਼ੋਅ 'ਚ ਕਰਨ ਜੌਹਰ ਦੋਵਾਂ ਭੈਣ-ਭਰਾਵਾਂ ਤੋਂ ਕਈ ਰਾਜ਼ ਉਗਲਵਾਉਂਦੇ ਹੋਏ ਨਜ਼ਰ ਆਉਣਗੇ। ਇਸ ਐਪੀਸੋਡ ਦਾ ਇਕ ਪ੍ਰੋਮੋ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ 'ਚ ਕਰਨ ਜੌਹਰ ਅਭਿਸ਼ੇਕ ਬੱਚਨ ਤੋਂ ਸਵਾਲ ਪੁੱਛ ਰਹੇ ਹਨ, ਕਿ ਉਹ ਜਯਾ ਬੱਚਨ ਤੋਂ ਜ਼ਿਆਦਾ ਡਰਦੇ ਹਨ ਜਾਂ ਆਪਣੀ ਪਤਨੀ ਐਸ਼ਵਰਿਆ ਰਾਏ ਬੱਚਨ ਤੋਂ? ਕਰਨ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਭਿਸ਼ੇਕ ਨੇ ਕਿਹਾ ''ਮੈਂ ਆਪਣੀ ਮਾਂ ਜਯਾ ਬੱਚਨ ਤੋਂ ਜ਼ਿਆਦਾ ਡਰਦਾ ਹਾਂ ਪਰ ਇਸ ਦੌਰਾਨ ਉਨ੍ਹਾਂ ਦੀ ਭੈਣ ਸ਼ਵੇਤਾ ਬੱਚਨ ਟੋਕਦੇ ਹੋਏ ਕਹਿੰਦੀ ਹੈ ਕਿ ਸ਼ਾਇਦ ਆਪਣੀ ਪਤਨੀ ਤੋਂ ਜ਼ਿਅਦਾ ਡਰਦਾ ਹੈ।''


ਦੱਸ ਦਈਏ ਕਿ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' ਦਾ ਇਹ ਐਪੀਸੋਡ ਕਾਫੀ ਦਿਲਚਸਪ ਲੱਗ ਰਿਹਾ ਹੈ ਕਿਉਂਕਿ ਦੋਵੇਂ ਭੈਣ ਭਰਾ ਕਈ ਰਾਜ਼ ਖੋਲਦੇ ਹਏ ਨਜ਼ਰ ਆ ਰਹੇ ਹਨ।


Tags: Karan Johar Abhishek Bachchan Shweta Bachchan Nanda Koffee With Karan 6 Promo Jaya Bachchan Aishwarya Bachchan

Edited By

Sunita

Sunita is News Editor at Jagbani.