FacebookTwitterg+Mail

ਐਸ਼ਵਰਿਆ ਨੇ ਪਤੀ ਅਭਿਸ਼ੇਕ ਨੂੰ ਐਕਟਿੰਗ ਲਈ ਦਿੱਤੀ ਅਜਿਹੀ ਸਲਾਹ

abhishek bachchan and aishwarya rai
12 September, 2018 03:35:16 PM

ਮੁੰਬਈ(ਬਿਊਰੋ)— ਬਾਲੀਵੁੱਡ ਕੱਪਲ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਆਪਣੇ ਫੈਨਜ਼ ਨੂੰ ਅਕਸਰ ਹੀ ਸਰਪ੍ਰਾਈਜ਼ ਦਿੰਦੇ ਹਨ। ਫਿਲਹਾਲ ਅਭਿਸ਼ੇਕ ਆਪਣੀ ਆਉਣ ਵਾਲੀ ਫਿਲਮ 'ਮਨਮਰਜ਼ੀਆਂ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਫਿਲਮ ਨੂੰ ਲੈ ਕੇ ਉਨ੍ਹਾਂ ਨੇ ਇੰਟਰਵਿਊ 'ਚ ਖੁਦ ਨੂੰ ਮਿਲੀ ਐਕਟਿੰਗ ਸਲਾਹ ਦਾ ਜ਼ਿਕਰ ਕੀਤਾ।

Image result for Abhishek Bachchan and Aishwarya Rai

ਇਕ ਇੰਟਰਵਿਊ 'ਚ ਅਭਿਸ਼ੇਕ ਤੋਂ ਪੁੱਛਿਆ ਗਿਆ ਕਿ ਐਕਟਿੰਗ ਨੂੰ ਲੈ ਕੇ ਸਭ ਤੋਂ ਪ੍ਰੈਕਟੀਕਲ ਸਲਾਹ ਕੀ ਮਿਲੀ? ਅਭਿਸ਼ੇਕ ਨੇ ਜਵਾਬ ਦਿੱਤਾ, “ਮੇਰੀ ਪਤਨੀ ਨੇ ਮੈਨੂੰ ਸਲਾਹ ਦਿੱਤੀ ਸੀ,“ਚੈਕ ਯੋਰ ਟੀਥ, ਚੈਕ ਯੋਰ ਨੋਜ਼।'' ਇੰਨਾ ਹੀ ਨਹੀ ਅਭਿਸ਼ੇਕ ਨੇ ਕਿਹਾ ਕਿ ਲੋਕਾਂ ਨੂੰ ਮੇਰੀ ਐਕਟਿੰਗ ਪਸੰਦ ਆਵੇ ਜਾਂ ਨਾ ਆਵੇ, ਮੈਂ ਲੋਕਾਂ ਵੱਲੋਂ ਹੋਣ ਵਾਲੀ ਅਲੋਚਨਾ ਲਈ ਵੀ ਪੂਰੀ ਤਰ੍ਹਾਂ ਤਿਆਰ ਹਾਂ।

Image result for Abhishek Bachchan and Aishwarya Rai

ਜਿਹੜੇ ਲੋਕ ਪੈਸਾ ਖਰਚ ਕੇ ਫਿਲਮ ਦੇਖ ਰਹੇ ਹਨ, ਉਨ੍ਹਾਂ ਨੂੰ ਹੱਕ ਹੈ ਕਿ ਅਭਿਸ਼ੇਕ ਬਾਰੇ ਟਿੱਪਣੀਆਂ ਕਰ ਸਕਣ।'' ਫਿਲਮ 'ਮਨਮਰਜ਼ੀਆਂ' ਇਸ ਹਫਤੇ ਰਿਲੀਜ਼ ਹੋਣ ਵਾਲੀ ਹੈ। ਇਸ ਦੀ ਸਕ੍ਰੀਨਿੰਗ ਹਾਲ ਹੀ 'ਚ ਹੋਈ ਤੇ ਫਿਲਮ ਨੂੰ ਦੇਖ ਕੇ ਅਮਿਤਾਭ ਬੱਚਨ ਨੇ ਵੀ ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਦੀ ਤਾਰੀਫ ਕਰਕੇ ਉਨ੍ਹਾਂ ਨੂੰ ਲੈਟਰ ਲਿਖਿਆ।

Image result for Abhishek Bachchan and Aishwarya Rai


Tags: Abhishek BachchanAdviceAishwarya Rai BachchanVicky KaushalTaapsee PannuManmarziyaan

Edited By

Sunita

Sunita is News Editor at Jagbani.